ਜ਼ਮੀਨ 'ਤੇ ਬੇਸੁੱਧ ਪਏ ਹੋਏ ਸਨ ਸੰਜੇ ਕਪੂਰ, ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਦੀ ਆਖਰੀ ਵੀਡੀਓ ਆਈ ਸਾਹਮਣੇ
Saturday, Jun 21, 2025 - 11:46 AM (IST)

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਸਾਬਕਾ ਪਤੀ ਅਤੇ ਬਿਜ਼ਨੈਸਮੈਨ ਸੰਜੇ ਕਪੂਰ ਦਾ 12 ਜੂਨ ਨੂੰ ਲੰਡਨ ਵਿੱਚ ਪੋਲੋ ਖੇਡਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 53 ਸਾਲ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ 19 ਜੂਨ ਨੂੰ ਦਿੱਲੀ ਵਿੱਚ ਕੀਤਾ ਗਿਆ ਸੀ। ਇਸ ਵਿੱਚ ਕਰਿਸ਼ਮਾ, ਉਨ੍ਹਾਂ ਦੇ ਬੱਚਿਆਂ ਸਮਾਇਰਾ ਅਤੇ ਕਿਆਨ ਦੇ ਨਾਲ ਸ਼ਾਮਲ ਹੋਈ ਸੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਆਇਸ਼ਾ ਖਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਘਰ 'ਚੋਂ ਮਿਲੀ ਲਾਸ਼
ਹੁਣ, ਉਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸਨੂੰ ਸੰਜੇ ਕਪੂਰ ਦਾ ਆਖ਼ਰੀ ਰੈਸਕਿਊ ਵੀਡੀਓ ਦੱਸਿਆ ਜਾ ਰਿਹਾ ਹੈ। ਇਹ ਵੀਡੀਓ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਅਤੇ ਸੰਜੇ ਦੇ ਦੋਸਤ ਅਜੀਤ ਨਾਂਦਲ ਨੇ 14 ਜੂਨ ਨੂੰ X ‘ਤੇ ਸਾਂਝਾ ਕੀਤਾ ਸੀ, ਜਿਸ ਦੀ ਕੈਪਸ਼ਨ ਵਿਚ ਉਨ੍ਹਾਂ ਦੱਸਿਆ ਕਿ ਇਸ ਦਿਨ ਸੰਜੇ ਦੀ ਟੀਮ ਦਾ ਮੈਚ ਸੱਜਨ ਜੈਸਲ ਦੀ ਟੀਮ ਨਾਲ ਹੋ ਰਿਹਾ ਸੀ। ਸੱਜਨ ਵੀ ਉੱਥੇ ਸਨ।
ਇਹ ਵੀ ਪੜ੍ਹੋ: DNA ਟੈਸਟ ਨਾਲ ਹੋਇਆ ਕੰਫਰਮ, ਅਹਿਮਦਾਬਾਦ ਜਹਾਜ਼ ਹਾਦਸੇ 'ਚ ਮਸ਼ਹੂਰ ਫਿਲਮ ਨਿਰਮਾਤਾ ਦੀ ਮੌਤ
Last rescue video of Sanjay Kapoor 🙏match between Sajjan jaisal and Sanjay team,sujjan also there 🐎
— Ajit Nandal 🐎Indian Cowboy (@AjitNandal) June 14, 2025
Very sad time for all horse lovers, Rest in peace my friend 🙏 #sanjaykapoor #polo pic.twitter.com/vWHWFFoqqg
ਪ੍ਰਸਾਰਿਤ ਵੀਡੀਓ, ਜੋ ਕਿ ਯੂਕੇ ਦੀ ਦੱਸੀ ਜਾ ਰਹੀ ਹੈ, ਵਿਚ ਇੱਕ ਵਿਅਕਤੀ ਮੈਦਾਨ ‘ਚ ਬੇਹੋਸ਼ ਪਿਆ ਦਿੱਖ ਰਿਹਾ ਹੈ, ਜਿਸਨੂੰ CPR ਦਿੱਤਾ ਜਾ ਰਿਹਾ ਹੈ। ਹਾਲਾਂਕਿ ਉਸ ਵਿਅਕਤੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਅਜੀਤ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਕ ਇਹ ਸੰਜੇ ਕਪੂਰ ਸੀ। ਭਾਵੇਂ ਵੀਡੀਓ ਦੀ ਪ੍ਰਮਾਣਿਕਤਾ ਦਾ ਪਤਾ ਨਹੀਂ ਲੱਗ ਸਕਿਆ, ਪਰ ਮੈਦਾਨ ਕੁਝ ਹੱਦ ਉਸੇ ਤਰ੍ਹਾਂ ਦਿਸ ਰਿਹਾ ਹੈ, ਜਿਵੇਂ ਸੰਜੇ ਦੀ ਆਖਰੀ ਫੋਟੋ ਵਿੱਚ ਦਿਸ ਰਿਹਾ ਸੀ।
ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਹੁਣ ਆਪਣੇ ਹੇਅਰ ਟ੍ਰਾਂਸਫਾਰਮੇਸ਼ਨ ਨਾਲ ਖਿਚਿਆ ਲੋਕਾਂ ਦਾ ਧਿਆਨ
ਦੱਸਿਆ ਜਾ ਰਿਹਾ ਹੈ ਕਿ ਸੰਜੇ ਕਪੂਰ ਨੂੰ ਪੋਲੋ ਖੇਡਣ ਦਾ ਬਹੁਤ ਸ਼ੌਕ ਸੀ। ਇਹ ਇੰਗਲੈਂਡ ਦੇ ਗਾਰਡਜ਼ ਪੋਲੋ ਕਲੱਬ ਵਿੱਚ ਘੋੜੇ 'ਤੇ ਸਵਾਰ ਹੋ ਕੇ ਪੋਲੋ ਖੇਡ ਰਹੇ ਸਨ। ਖੇਡ ਦੌਰਾਨ ਉਹ ਗਲਤੀ ਨਾਲ ਇੱਕ ਮਧੁਮੱਖੀ ਨਿਗਲ ਗਏ। ਸੰਜੇ ਨੇ ਤੁਰੰਤ ਖੇਡ ਰੁਕਵਾਈ ਅਤੇ ਕਿਹਾ ਕਿ ਉਨ੍ਹਾਂ ਨੇ ਕੁਝ ਨਿਗਲ ਲਿਆ ਹੈ। ਥੋੜ੍ਹੀ ਦੇਰ ‘ਚ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਹਾਲਾਂਕਿ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8