ਵਿੰਬਲਡਨ ਮੈਚ ਦੇਖਣ ਪਹੁੰਚੀ ਕਰਿਸ਼ਮਾ ਕਪੂਰ, ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਵੀ ਤਸਵੀਰ ’ਚ ਆਏ ਨਜ਼ਰ

Tuesday, Jul 12, 2022 - 11:14 AM (IST)

ਵਿੰਬਲਡਨ ਮੈਚ ਦੇਖਣ ਪਹੁੰਚੀ ਕਰਿਸ਼ਮਾ ਕਪੂਰ, ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਵੀ ਤਸਵੀਰ ’ਚ ਆਏ ਨਜ਼ਰ

ਮੁੰਬਈ: ਅਦਾਕਾਰਾ ਕਰਿਸ਼ਮਾ ਕਪੂਰ ਨੇ ਭਲੇ ਹੀ ਫ਼ਿਲਮਾਂ ਤੋਂ ਦੂਰੀ ਬਣਾ ਲਈ ਹੋਵੇ ਪਰ ਅਦਾਕਾਰਾ ਦੀ ਸੋਸ਼ਲ ਮੀਡੀਆ ’ਤੇ ਚੰਗੀ ਫ਼ੈਨ ਫ਼ਾਲੋਇੰਗ ਹੈ।ਕਰਿਸ਼ਮਾ ਇਨ੍ਹੀਂ ਦਿਨੀਂ ਪਰਿਵਾਰ ਅਤੇ ਦੋਸਤਾਂ ਨਾਲ ਲੰਡਨ ’ਚ ਛੁੱਟੀਆਂ ਮਨਾ ਰਹੀ ਹੈ। ਅਦਾਕਾਰਾ ਆਪਣੀ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰ ਰਹੀ ਹੈ।ਹਾਲ ਹੀ ’ਚ ਅਦਾਕਾਰਾ ਨੇ ਦੋਸਤਾਂ ਨਾਲ ਇਕ ਗਰੁੱਪ ਸੈਲਫ਼ੀ ਸਾਂਝੀ ਕੀਤੀ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ : 3 ਮਹੀਨੇ ਬਾਅਦ ਭਾਰਤੀ-ਹਰਸ਼ ਨੇ ਦਿਖਾਇਆ ਪੁੱਤਰ ਦਾ ਚਿਹਰਾ, ਦੇਖੋ ਕਿਊਟ ਤਸਵੀਰਾਂ

ਤਸਵੀਰ ’ਚ ਕਰਿਸ਼ਮਾ, ਅੰਮ੍ਰਿਤਾ ਅਰੋੜਾ, ਸ਼ਕੀਲ ਲੱਦਾਖ, ਫ਼ਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਨਾਲ ਨਜ਼ਰ ਆ ਰਹੀ ਹੈ। ਕਰਿਸ਼ਮਾ ਨੇ ਇਸ ਤੋਂ ਪਹਿਲਾਂ ਅੰਮ੍ਰਿਤਾ ਅਤੇ ਸ਼ਕੀਲਾ ਨਾਲ ਲੰਡਨ ਦੇ ਕੋਵੈਂਟ ਗਾਰਡਨ ’ਚ ਵਿੰਬਲਡਨ 2022 ਦਾ ਫ਼ਾਈਨਲ ਮੈਚ ਦੇਖਿਆ ਸੀ। ਇਸ ਮੈਚ ’ਚ ਬਾਲੀਵੁੱਡ ਦੇ ਕਈ ਹੋਰ ਸਿਤਾਰੇ ਵੀ ਸ਼ਾਮਲ ਹੋਏ ਸਨ।

PunjabKesari

ਸਾਰਿਆਂ ਨੇ ਮਿਲ ਕੇ ਜੋਕੋਵਿਚ ਲਈ ਹੂਟਿੰਗ ਵੀ ਕੀਤੀ। ਇਸ ਤੋਂ ਬਾਅਦ ਕਰਿਸ਼ਮਾ ਨੇ ਅੰਮ੍ਰਿਤਾ, ਸ਼ਕੀਲ, ਫ਼ਰਹਾਨ ਅਖ਼ਤਰ, ਸ਼ਿਬਾਨੀ ਦਾਂਡੇਕਰ ਅਤੇ ਹੋਰ ਦੋਸਤਾਂ ਨਾਲ ਇਕ ਰੈਸਟੋਰੈਂਟ ’ਚ ਡਿਨਰ ਕੀਤਾ। ਸਾਰੇ ਇਕੱਠੇ ਕੈਮਰੇ ਦੇ ਸਾਹਮਣੇ ਪੋਜ਼ ਦੇ ਰਹੇ ਹਨ। ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਏਅਰਪੋਰਟ ’ਤੇ ਨਜ਼ਰ ਆਏ ਦੀਪਿਕਾ-ਰਣਵੀਰ, ਦੋਵਾਂ ਨੇ ਇਕ-ਦੂਸਰੇ ਦਾ ਹੱਥ ਫ਼ੜ੍ਹ ਕੇ ਦਿੱਤੇ ਪੋਜ਼

PunjabKesari

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ’ਚ ਕਰੀਨਾ ਅਤੇ ਕਰਿਸ਼ਮਾ ਨੂੰ ਦੋਸਤਾਂ ਅੰਮ੍ਰਿਤਾ ਅਤੇ ਨਤਾਸ਼ਾ ਪੂਨਾਵਾਲਾ ਨਾਲ ਲੰਡਨ ਦੀਆਂ ਸੜਕਾਂ  ’ਤੇ ਘੁੰਮਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ  ਅਦਾਕਾਰਾ  ਨੇ ਪੂਰੇ ਕਪੂਰ ਪਰਿਵਾਰ ਨਾਲ ਲੰਚ ਕੀਤਾ। ਨੀਤੂ ਕਪੂਰ ਦੇ ਜਨਮਦਿਨ ’ਤੇ ਕਰਿਸ਼ਮਾ ਆਪਣੇ ਪਰਿਵਾਰ ਨਾਲ ਨਜ਼ਰ ਆਈ ਸੀ। ਨੀਤੂ ਨੇ ਪਰਿਵਾਰ ਨਾਲ ਜਨਮਦਿਨ  ਦੇ ਜਸ਼ਨ ਦੀਆਂ  ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ।


author

Anuradha

Content Editor

Related News