ਸੁਹਾਗਰਾਤ ਵਾਲੇ ਦਿਨ ਜਦੋਂ ਪਤੀ ਨੇ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਦੋਸਤਾਂ ਨਾਲ ਸੌਣ ’ਤੇ ਮਜਬੂਰ

Friday, Jun 25, 2021 - 03:41 PM (IST)

ਸੁਹਾਗਰਾਤ ਵਾਲੇ ਦਿਨ ਜਦੋਂ ਪਤੀ ਨੇ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਦੋਸਤਾਂ ਨਾਲ ਸੌਣ ’ਤੇ ਮਜਬੂਰ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਜਦੋਂ ਵੀ ਟਰੈਂਡ ਚੇਂਜ ਕਰਨ ਵਾਲੀਆਂ ਅਦਾਕਾਰਾਂ ਦਾ ਨਾਂ ਗਿਣਿਆ ਜਾਵੇਗਾ, ਉਨ੍ਹਾਂ ’ਚ ਕਰਿਸ਼ਮਾ ਕਪੂਰ ਦਾ ਨਾਂ ਜ਼ਰੂਰ ਸ਼ੁਮਾਰ ਹੋਵੇਗਾ। 25 ਜੂਨ, 1974 ਨੂੰ ਜਨਮੀ ਕਰਿਸ਼ਮਾ ਕਪੂਰ 90 ਦੇ ਦਹਾਕੇ ’ਚ ਬਾਲੀਵੁੱਡ ਦੀ ਟਾਪ ਅਦਾਕਾਰਾ ਸੀ।

PunjabKesari

ਅਦਾਕਾਰ ਰਣਧੀਰ ਕਪੂਰ ਤੇ ਬਬੀਤਾ ਕਪੂਰ ਦੀ ਬੇਟੀ ਹੋਣ ਦੇ ਬਾਵਜੂਦ ਕਰਿਸ਼ਮਾ ਕਪੂਰ ਦੀਆਂ ਫ਼ਿਲਮਾਂ ’ਚ ਐਂਟਰੀ ਇੰਨੀ ਸੌਖੀ ਵੀ ਨਹੀਂ ਸੀ। ਉਸ ਨੂੰ ਸਭ ਤੋਂ ਪਹਿਲਾਂ ਪਰਿਵਾਰ ਦਾ ਹੀ ਵਿਰੋਧ ਝੱਲਣਾ ਪਿਆ। ਕਪੂਰ ਖਾਨਦਾਨ ਦੀਆਂ ਲੜਕੀਆਂ ਦਾ ਫ਼ਿਲਮਾਂ ’ਚ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਪਰ ਮਾਂ ਬਬੀਤਾ ਨੇ ਕਰਿਸ਼ਮਾ ਦਾ ਪੂਰਾ ਸਾਧ ਦਿੱਤਾ।

PunjabKesari

ਸਾਲ 1991 ’ਚ ਸਿਰਫ 17 ਸਾਲ ਦੀ ਉਮਰ ’ਚ ਕਰਿਸ਼ਮਾ ਕਪੂਰ ਨੇ ਫ਼ਿਲਮ ‘ਪ੍ਰੇਮ ਕੈਦੀ’ ਨਾਲ ਡੈਬਿਊ ਕੀਤਾ। ਇਹ ਫ਼ਿਲਮ ਤਾਂ ਹਿੱਟ ਰਹੀ ਪਰ ਇਸ ਫ਼ਿਲਮ ’ਚ ਉਸ ਦੀ ਲੁੱਕ ਦਾ ਕਾਫੀ ਮਜ਼ਾਕ ਉਡਾਇਆ ਗਿਆ। ਕਿਸੇ ਨੇ ਉਸ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਿਸੇ ਨੇ ਕਿਹਾ ਕਿ ਉਹ ਲੜਕਿਆਂ ਵਰਗੀ ਦਿਖਦੀ ਹੈ।

PunjabKesari

ਗੋਵਿੰਦਾ ਨਾਲ ਉਸ ਦੀ ਜੋੜੀ ਕਾਫੀ ਜਚੀ। ‘ਰਾਜਾ ਬਾਬੂ’, ‘ਹੀਰੋ ਨੰਬਰ ਵਨ’, ‘ਸਾਜਨ ਚਲੇ ਸਸੁਰਾਲ’ ਵਰਗੀਆਂ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ।

ਸਾਲ 1996 ’ਚ ਆਈ ਫ਼ਿਲਮ ‘ਰਾਜਾ ਹਿੰਦੁਸਤਾਨੀ’ ਉਸ ਦੀ ਸਭ ਤੋਂ ਹਿੱਟ ਫ਼ਿਲਮ ਸਾਬਿਤ ਹੋਈ। ਜਿਥੇ ਉਸ ਨੇ ਇਕ ਪਾਸੇ ਕਮਰਸ਼ੀਅਲ ਸਿਨੇਮਾ ’ਚ ਸਫਲਤਾ ਹਾਸਲ ਕੀਤੀ, ਉਥੇ ‘ਜ਼ੁਬੈਦਾ’, ‘ਸ਼ਕਤੀ’, ‘ਫਿਜ਼ਾ’ ਵਰਗੀਆਂ ਫ਼ਿਲਮਾਂ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ।

PunjabKesari

ਪਤੀ ’ਤੇ ਲਗਾਏ ਤਲਾਕ ਤੋਂ ਬਾਅਦ ਗੰਭੀਰ ਦੋਸ਼
ਜਿਸ ਫ਼ਿਲਮ ਇੰਡਸਟਰੀ ’ਚ ਆਉਣ ਲਈ ਉਸ ਨੇ ਖ਼ੁਦ ਦੇ ਪਰਿਵਾਰ ਨਾਲ ਬਗਾਵਤ ਕੀਤੀ, ਉਸੇ ਇੰਡਸਟਰੀ ਨੂੰ ਪਤੀ ਤੇ ਬੱਚਿਆਂ ਲਈ ਛੱਡ ਦਿੱਤਾ। 2003 ’ਚ ਉਸ ਨੇ ਦਿੱਲੀ ਦੇ ਬਿਜ਼ਨੈੱਸਮੈਨ ਸੰਜੇ ਕਪੂਰ ਨਾਲ ਵਿਆਹ ਕਰਵਾਇਆ। ਉਸ ਦੇ ਦੋ ਬੱਚੇ ਬੇਟੀ ਸਮਾਇਰਾ ਤੇ ਬੇਟਾ ਕਿਆਨ ਕਪੂਰ ਹੈ ਪਰ ਉਸ ਦੀ ਵਿਆਹੁਤਾ ਜ਼ਿੰਦਗੀ ਵਧੀਆ ਨਹੀਂ ਰਹੀ।

PunjabKesari

2014 ’ਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਤਲਾਕ ਲੈਣ ਦੇ ਚਾਰ ਸਾਲਾਂ ਬਾਅਦ ਕਰਿਸ਼ਮਾ ਨੇ ਆਪਣੇ ਵਿਆਹ ਨੂੰ ਲੈ ਕੇ ਕਈ ਵੱਡੇ ਖ਼ੁਲਾਸੇ ਕੀਤੇ।

ਉਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਪਤੀ ਸੰਜੇ ਨੇ ਹਨੀਮੂਨ ਦੌਰਾਨ ਆਪਣੇ ਦੋਸਤਾਂ ਨਾਲ ਉਸ ਦੀ ਬੋਲੀ ਲਗਾਈ ਤੇ ਇਕ ਰਾਤ ਸੌਣ ਲਈ ਮਜਬੂਰ ਕੀਤਾ ਸੀ।

PunjabKesari

ਇਹੀ ਨਹੀਂ ਕਰਿਸ਼ਮਾ ਨੇ ਆਪਣੀ ਸੱਸ ’ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ। ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਸਿੰਗਲ ਮਦਰ ਹੈ ਤੇ ਆਪਣੇ ਦੋਵਾਂ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News