ਕਰੀਨਾ ਨੇ ਸਾਂਝੀ ਕੀਤੀ ਆਪਣੇ ਛੋਟੇ ਪੁੱਤਰ ਦੀ ਤਸਵੀਰ, ਪਿਤਾ ਅਤੇ ਭਰਾ ਨਾਲ ਖੇਡਦਾ ਆ ਰਿਹੈ ਨਜ਼ਰ

Friday, Apr 16, 2021 - 01:10 PM (IST)

ਕਰੀਨਾ ਨੇ ਸਾਂਝੀ ਕੀਤੀ ਆਪਣੇ ਛੋਟੇ ਪੁੱਤਰ ਦੀ ਤਸਵੀਰ, ਪਿਤਾ ਅਤੇ ਭਰਾ ਨਾਲ ਖੇਡਦਾ ਆ ਰਿਹੈ ਨਜ਼ਰ

ਮੁੰਬਈ: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜਦੋਂ ਤੋਂ ਦੂਜੀ ਵਾਰ ਮਾਂ ਬਣੀ ਹੈ ਉਦੋਂ ਤੋਂ ਪ੍ਰਸ਼ੰਸਕਾਂ ਉਨ੍ਹਾਂ ਦੇ ਛੋਟੇ ਪੁੱਤਰ ਦੀ ਝਲਕ ਦੇਖਣ ਲਈ ਬੇਤਾਬ ਹਨ। ਉੱਧਰ ਹੁਣ ਕਰੀਨਾ ਨੇ ਲਾਡਲੇ ਦੀ ਇਕ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਇਸ ਤਸਵੀਰ ’ਚ ਸੈਫ ਅਲੀ ਖ਼ਾਨ ਅਤੇ ਉਨ੍ਹਾਂ ਦੇ ਵੱਡੇ ਪੁੱਤਰ ਤੈਮੂਰ ਅਲੀ ਖ਼ਾਨ ਨਿਊਬਾਰਨ ਬੇਬੀ ਦੇ ਨਾਲ ਨਜ਼ਰ ਆ ਰਹੇ ਹਨ। 

PunjabKesari

ਤਸਵੀਰ ’ਚ ਕਰੀਨਾ ਦਾ ਲਾਡਲਾ ਲੰਮੇ ਪਿਆ ਹੋਇਆ ਹੈ ਅਤੇ ਵੱਡੇ ਭਰਾ ਤੈਮੂਰ ਅਤੇ ਪਾਪਾ ਸੈਫ ਅਲੀ ਖ਼ਾਨ ਉਸ ਨੂੰ ਪਿਆਰ ਨਾਲ ਦੇਖ ਰਹੇ ਹਨ। ਦੋਵੇਂ ਨੰਨ੍ਹੇ ਮਹਿਮਾਨ ਦੇ ਨਾਲ ਖੇਡਣ ’ਚ ਰੁੱਝੇ ਹੋਏ ਹਨ। ਹਾਲਾਂਕਿ ਇਸ ਤਸਵੀਰ ’ਚ ਵੀ ਕਰੀਨਾ ਨੇ ਦੂਜੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਬੇਬੋ ਨੇ ਆਪਣੇ ਪੁੱਤਰ ਦੇ ਚਿਹਰੇ ’ਤੇ ਇਮੋਜੀ ਲਗਾ ਰੱਖੀ ਹੈ। ਤਸਵੀਰ ਦੇ ਨਾਲ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਕਿ-‘ਅਜਿਹਾ ਦਿਖਦਾ ਹੈ ਮੇਰਾ ਵੀਕੈਂਡ...ਤੁਹਾਡਾ ਕਿਸ ਤਰ੍ਹਾਂ ਹੈ...?

PunjabKesari
ਨਾਨਾ ਰਣਧੀਰ ਨੇ ਸਾਂਝੀ ਕੀਤੀ ਸੀ ਛੋਟੇ ਲਾਡਲੇ ਦੀ ਤਸਵੀਰ 
ਬੀਤੇ ਦਿਨੀਂ ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਇਕ ਤਸਵੀਰ ਸਾਂਝੀ ਕੀਤੀ ਸੀ। ਜਿਸ ’ਚ ਦੋ ਤਸਵੀਰਾਂ ਦਾ ਕਲਾਜ ਬਣਿਆ ਹੋਇਆ ਸੀ ਜਿਸ ’ਚ ਇਕ ਪਾਸੇ ਤੈਮੂਰ ਦੀ ਤਸਵੀਰ ਸੀ। ਉੱਧਰ ਦੂਜੇ ਪਾਸੇ ਇਕ ਛੋਟੇ ਬੱਚੇ ਦੀ ਤਸਵੀਰ ਸੀ। ਚਰਚਾ ਸੀ ਕਿ ਇਹ ਕਰੀਨਾ ਅਤੇ ਸੈਫ ਦੇ ਛੋਟੇ ਪੁੱਤਰ ਦੀ ਤਸਵੀਰ ਹੈ। ਹਾਲਾਂਕਿ ਕੁਝ ਦੇਰ ਬਾਅਦ ਰਣਧੀਰ ਨੇ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ ਸੀ। 

PunjabKesari
ਦੱਸ ਦੇਈਏ ਕਿ ਕਰੀਨਾ 12 ਫਰਵਰੀ ਨੂੰ ਦੂਜੀ ਵਾਰ ਮਾਂ ਬਣੀ ਹੈ। ਕਰੀਨਾ ਨੇ ਵੂਮੈਨ ਡੇਅ ’ਤੇ ਪਹਿਲੀ ਵਾਰ ਪ੍ਰਸ਼ੰਸਕਾਂ ਨੂੰ ਆਪਣੇ ਪੁੱਤਰ ਨਾਲ ਰੂ-ਬ-ਰੂ ਕਰਵਾਇਆ ਸੀ। ਉੱਧਰ ਮਾਂ ਬਣਨ ਦੇ ਕੁਝ ਦਿਨ ਬਾਅਦ ਹੀ ਕਰੀਨਾ ਕੰਮ ’ਤੇ ਵਾਪਸ ਆਈ ਹੈ। ਦੱਸ ਦੇਈਏ ਕਿ ਉਹ ਜਲਦ ਹੀ ਇਕ ਕੁਕਿੰਗ ਸ਼ੋਅ ’ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕਰੀਨਾ ਕਪੂਰ ਅਦਾਕਾਰ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਚੱਢਾ’ ’ਚ ਨਜ਼ਰ ਆਵੇਗੀ।

PunjabKesari


author

Aarti dhillon

Content Editor

Related News