ਪਤੀ ਅਤੇ ਪੁੱਤਰਾਂ ਨਾਲ ਮਾਲਦੀਵ ਤੋਂ ਵਾਪਸ ਪਰਤੀ ਕਰੀਨਾ, ਤਸਵੀਰਾਂ ''ਚ ਦੇਖੋ ਜੇਹ ਦਾ ਕਿਊਟ ਅੰਦਾਜ਼

Friday, Sep 24, 2021 - 11:30 AM (IST)

ਪਤੀ ਅਤੇ ਪੁੱਤਰਾਂ ਨਾਲ ਮਾਲਦੀਵ ਤੋਂ ਵਾਪਸ ਪਰਤੀ ਕਰੀਨਾ, ਤਸਵੀਰਾਂ ''ਚ ਦੇਖੋ ਜੇਹ ਦਾ ਕਿਊਟ ਅੰਦਾਜ਼

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਮਾਲਦੀਵ ‘ਚ ਛੁੱਟੀਆਂ ਮਨਾਉਣ ਤੋਂ ਬਾਅਦ ਵਾਪਸ ਮੁੰਬਈ ਪਰਤ ਆਈ ਹੈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਸਭ ਦੀਆਂ ਨਜ਼ਰਾਂ ਕਰੀਨਾ ਕਪੂਰ ਦੇ ਛੋਟੇ ਪੁੱਤਰ ਜੇਹ ਅਲੀ ਖ਼ਾਨ ‘ਤੇ ਟਿਕੀਆਂ ਰਹੀਆਂ।



ਜਿਸ ਦਾ ਕਿਊਟ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਜੇਹ ਅਲੀ ਖ਼ਾਨ ਨੂੰ ਉਸ ਦੀ ਨੈਨੀ ਨੇ ਚੁੱਕਿਆ ਹੋਇਆ ਹੈ ਜਦੋਂਕਿ ਕਰੀਨਾ ਅਤੇ ਸੈਫ ਅਲੀ ਖ਼ਾਨ ਅਤੇ ਦੋਵਾਂ ਦਾ ਵੱਡਾ ਪੁੱਤਰ ਤੈਮੂਰ ਪਿੱਛੇ-ਪਿੱਛੇ ਆ ਰਿਹਾ ਹੈ।

PunjabKesari

ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ। ਜਿਸ ‘ਚ ਆਮਿਰ ਖ਼ਾਨ ਉਸ ਦੇ ਨਾਲ ਨਜ਼ਰ ਆਉਣਗੇ।

PunjabKesari
ਸੈਫ ਅਲੀ ਖ਼ਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਹਾਲ ਹੀ ‘ਚ ਭੂਤ ਪੁਲਿਸ' ਫਿਲਮ ਰਿਲੀਜ਼ ਹੋਈ ਹੈ। ਜੋ ਕਿ ਹੌਰਰ ਕਾਮੇਡੀ ਫ਼ਿਲਮ ਹੈ। ਸਾਰਾ ਪਰਿਵਾਰ ਕਰੀਨਾ ਕਪੂਰ ਖ਼ਾਨ ਦਾ ਜਨਮ ਦਿਨ ਮਨਾਉਣ ਦੇ ਲਈ ਮਾਲਦੀਵ ਗਿਆ ਸੀ।

PunjabKesari
 


author

Aarti dhillon

Content Editor

Related News