ਹੱਥਾਂ ’ਚ ਛਤਰੀ ਲੈ ਕੇ ਮੀਂਹ ਦਾ ਮਜ਼ਾ ਲੈ ਰਹੀਆਂ ਕਰੀਨਾ-ਮਲਾਇਕਾ, ਲੰਡਨ ਦੀਆਂ ਸੜਕਾਂ ’ਤੇ ਦਿੱਤੇ ਗੋਲ

Saturday, Oct 08, 2022 - 06:17 PM (IST)

ਹੱਥਾਂ ’ਚ ਛਤਰੀ ਲੈ ਕੇ ਮੀਂਹ ਦਾ ਮਜ਼ਾ ਲੈ ਰਹੀਆਂ ਕਰੀਨਾ-ਮਲਾਇਕਾ, ਲੰਡਨ ਦੀਆਂ ਸੜਕਾਂ ’ਤੇ ਦਿੱਤੇ ਗੋਲ

ਬਾਲੀਵੁੱਡ ਡੈਸਕ- ਅਦਾਕਾਰਾ ਕਰੀਨਾ ਕਪੂਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਅਨਟਾਈਟਲ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ। ਇਸ ਦੇ ਲਈ ਉਹ ਲੰਡਨ ਪਹੁੰਚ ਗਈ ਹੈ, ਜਿੱਥੇ ਉਹ ਸ਼ੂਟਿੰਗ ਤੋਂ ਸਮਾਂ ਕੱਢ ਕੇ ਆਪਣੇ ਬੈਸਟ ਫ੍ਰੈਂਡ ਨਾਲ ਕੁਆਲਿਟੀ ਟਾਈਮ ਬਤੀਤ ਕਰਦੀ ਨਜ਼ਰ ਆ ਰਹੀ ਹੈ। ਹਾਲ ਹੀ 'ਚ ਕਰੀਨਾ ਨਾਲ ਬਿਤਾਏ ਮਸਤੀ ਭਰੇ ਪਲਾਂ ਦੀਆਂ ਤਸਵੀਰਾਂ ਮਲਾਇਕਾ ਅਰੋੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ ਹਨ।

PunjabKesari

ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਪਲਾਜ਼ੋ ਸੂਟ ’ਚ ਕਰਵਾਇਆ ਫ਼ੋਟੋਸ਼ੂਟ, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚੰਨ

ਇਨ੍ਹਾਂ ਤਸਵੀਰਾਂ 'ਚ ਮਲਾਇਕਾ ਅਤੇ ਕਰੀਨਾ ਲੰਡਨ ਦੀ ਬਾਰਿਸ਼ ਦਾ ਆਨੰਦ ਲੈਂਦੇ ਨਜ਼ਰ ਆ ਰਹੇ ਹਨ। ਦੋਵੇਂ ਛਤਰੀਆਂ ਅਤੇ ਇਕ-ਦੂਜੇ ਨਾਲ ਬਹੁਤ ਹੀ ਸਟਾਈਲਿਸ਼ ਪੋਜ਼ ਦੇ ਰਹੇ ਹਨ। ਇਸ ਦੌਰਾਨ ਕਰੀਨਾ ਕਾਲੇ ਅਤੇ ਚਿੱਟੇ ਸਵੈਟਰ ’ਚ ਨਜ਼ਰ ਆ ਰਹੀ ਹੈ, ਜਿਸ ਨੂੰ ਉਸਨੇ ਚਿੱਟੇ ਟਾਪ, ਨੀਲੇ ਡੈਨੀਮ ਪੈਂਟ, ਸਫ਼ੈਦ ਸਨੀਕਰਸ ਅਤੇ ਸਨਗਲਾਸ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। 

PunjabKesari

ਦੂਜੇ ਪਾਸੇ ਮਲਾਇਕਾ ਇਕ ਲੰਬੇ ਕਾਲੇ ਕੋਟ ’ਚ ਨਜ਼ਰ ਆ ਰਹੀ ਹੈ, ਜਿਸ ਨੂੰ ਨਾਲ ਉਸ ਨੇ ਵਾਈਟ ਕਲਰ ਦਾ ਟੌਰ ਪਾਇਆ ਹੈ। ਟੌਪ ਨਾਲ ਮੈਚਿੰਗ ਟਰਾਊਜ਼ਰ ਨਾਲ ਵੀ ਪੇਅਰ ਕੀਤਾ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਮਲਾਇਕਾ ਨੇ ਕੈਪਸ਼ਨ ’ਚ ਲਿਖਿਆ ਕਿ ‘ਲੰਡਰ ਨਾਲ ਪਿਆਰ’

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਰਿਚਾ ਚੱਢਾ ਨੇ ਫ਼ਲਾਂਟ ਕੀਤਾ 3 ਲੱਖ ਦਾ ਮੰਗਲਸੂਤਰ, ਲੋਕਾਂ ਨੇ ਕੀਤਾ ਟਰੋਲ

ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਨੂੰ ਆਖ਼ਰੀ ਵਾਰ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ’ਚ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਮਲਾਇਕਾ ਅਰੋੜਾ ਭੈਣ ਅੰਮ੍ਰਿਤਾ ਅਰੋੜਾ ਨਾਲ ‘ਦਿ ਅਰੋੜਾ ਸਿਸਟਰਜ਼’ ਨਾਂ ਦੇ ਰਿਐਲਿਟੀ ਸ਼ੋਅ ਲਈ ਸੁਰਖੀਆਂ ’ਚ ਹੈ।


author

Shivani Bassan

Content Editor

Related News