ਕਰੀਨਾ ਨੇ ਪਹਿਲੀ ਵਾਰ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਭਰਾ ਦੀ ਗੋਦ ’ਚ ਆਇਆ ਨਜ਼ਰ

Sunday, May 09, 2021 - 11:58 AM (IST)

ਕਰੀਨਾ ਨੇ ਪਹਿਲੀ ਵਾਰ ਦਿਖਾਇਆ ਛੋਟੇ ਬੇਟੇ ਦਾ ਚਿਹਰਾ, ਭਰਾ ਦੀ ਗੋਦ ’ਚ ਆਇਆ ਨਜ਼ਰ

ਮੁੰਬਈ (ਬਿਊਰੋ)– ਮਦਰਜ਼ ਡੇਅ ਮੌਕੇ ਕਰੀਨਾ ਕਪੂਰ ਨੇ ਆਪਣੇ ਦੋਵੇਂ ਬੇਟਿਆਂ ਦੀ ਤਸਵੀਰ ਸਾਂਝੀ ਕੀਤੀ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਸ ਦੇ ਛੋਟੇ ਬੇਟੇ ਦਾ ਚਿਹਰਾ ਨਜ਼ਰ ਆਇਆ ਹੈ। ਤਸਵੀਰ ’ਚ ਤੈਮੂਰ ਦੀ ਗੋਦ ’ਚ ਉਸ ਦਾ ਛੋਟਾ ਭਰਾ ਹੈ।

ਕਰੀਨਾ ਨੇ ਕੀ ਲਿਖਿਆ?
ਤਸਵੀਰ ਦੇ ਨਾਲ ਕਰੀਨਾ ਕਪੂਰ ਨੇ ਲਿਖਿਆ, ‘ਅੱਜ ਪੂਰੀ ਦੁਨੀਆ ਉਮੀਦ ’ਤੇ ਟਿਕੀ ਹੋਈ ਹੈ ਤੇ ਇਹ ਦੋਵੇਂ ਮੈਨੂੰ ਕੱਲ ਦੇ ਬਿਹਤਰ ਹੋਣ ਦੀ ਉਮੀਦ ਦਿੰਦੇ ਹਨ। ਤੁਹਾਡੀਆਂ ਸਾਰੀਆਂ ਖੂਬਸੂਰਤ, ਮਜ਼ਬੂਤ ਮਾਵਾਂ ਨੂੰ ਮਦਰਜ਼ ਡੇਅ ਦੀਆਂ ਮੁਬਾਰਕਾਂ। ਭਰੋਸਾ ਰੱਖੋ।’

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਕਰੀਨਾ ਦੇ ਪ੍ਰਸ਼ੰਸਕ ਲੰਮੇ ਸਮੇਂ ਤੋਂ ਉਸ ਦੇ ਛੋਟੇ ਬੇਟੇ ਨੂੰ ਵੇਖਣਾ ਚਾਹੁੰਦੇ ਸਨ। ਮਦਰਜ਼ ਡੇਅ ’ਤੇ ਕਰੀਨਾ ਨੇ ਉਨ੍ਹਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ। ਹਾਲਾਂਕਿ ਬੇਟੇ ਦਾ ਚਿਹਰਾ ਉਸ ਦੇ ਦੋਵੇਂ ਹੱਥਾਂ ਨਾਲ ਹਲਕਾ ਜਿਹਾ ਲੁਕਿਆ ਹੋਇਆ ਹੈ। ਦੱਸ ਦੇਈਏ ਕਿ ਕਰੀਨਾ-ਸੈਫ ਨੇ ਅਜੇ ਤੱਕ ਆਪਣੇ ਦੂਜੇ ਬੇਟੇ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਨਿੱਕੀ ਤੰਬੋਲੀ ਨੇ ਟਰੋਲਰਜ਼ ਨੂੰ ਦਿੱਤਾ ਜੁਆਬ, ਭਰਾ ਦੀ ਮੌਤ ਤੋਂ ਬਾਅਦ ਕਰਨ ਲੱਗੇ ਸਨ ਟਿੱਪਣੀਆਂ

ਪਹਿਲਾਂ ਇਹ ਤਸਵੀਰ ਕੀਤੀ ਸੀ ਪੋਸਟ
ਕਰੀਨਾ ਨੇ ਇਸ ਤੋਂ ਪਹਿਲਾਂ ਆਪਣੇ ਛੋਟੇ ਬੇਟੇ ਦੀ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ’ਚ ਤੈਮੂਰ ਤੇ ਸੈਫ ਅਲੀ ਖ਼ਾਨ ਉਸ ਨੂੰ ਖਾਣਾ ਖਵਾਉਂਦੇ ਦਿਖਾਈ ਦਿੱਤੇ ਸਨ। ਤਸਵੀਰ ਦੇ ਨਾਲ ਅਭਿਨੇਤਰੀ ਨੇ ਕੈਪਸ਼ਨ ’ਚ ਲਿਖਿਆ ਸੀ, ‘ਅਜਿਹਾ ਦਿਖਦਾ ਹੈ ਮੇਰਾ ਵੀਕੈਂਡ... ਤੁਹਾਡਾ ਕਿਵੇਂ ਦਾ ਹੈ...?’

ਉਥੇ ਕੁਝ ਸਮਾਂ ਪਹਿਲਾਂ ਕਰੀਨਾ ਦੇ ਪਿਤਾ ਰਣਧੀਰ ਕਪੂਰ ਦੇ ਅਕਾਊਂਟ ਤੋਂ ਇਕ ਬੱਚੇ ਦੀ ਤਸਵੀਰ ਵਾਇਰਲ ਹੋਈ ਸੀ। ਉਸ ਨੇ ਦੋ ਤਸਵੀਰਾਂ ਦਾ ਇਕ ਕੋਲਾਜ ਪੋਸਟ ਕੀਤਾ ਸੀ ਤੇ ਬਾਅਦ ’ਚ ਉਸ ਨੂੰ ਡਿਲੀਟ ਕਰ ਦਿੱਤਾ ਗਿਆ। ਚਰਚਾ ਸੀ ਕਿ ਇਹ ਕਰੀਨਾ ਤੇ ਸੈਫ ਦੇ ਛੋਟੇ ਬੇਟੇ ਦੀ ਤਸਵੀਰ ਹੈ।

ਨੋਟ– ਕਰੀਨਾ ਦੇ ਛੋਟੇ ਬੇਟੇ ਦੀ ਤਸਵੀਰ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News