ਫਰਵਰੀ ਮਹੀਨੇ ’ਚ ਦੂਜੇ ਬੱਚੇ ਨੂੰ ਜਨਮ ਦੇਵੇਗੀ ਕਰੀਨਾ ਕਪੂਰ, ਪਤੀ ਸੈਫ ਨੇ ਕੀਤਾ ਖੁਲਾਸਾ

Thursday, Jan 28, 2021 - 05:41 PM (IST)

ਫਰਵਰੀ ਮਹੀਨੇ ’ਚ ਦੂਜੇ ਬੱਚੇ ਨੂੰ ਜਨਮ ਦੇਵੇਗੀ ਕਰੀਨਾ ਕਪੂਰ, ਪਤੀ ਸੈਫ ਨੇ ਕੀਤਾ ਖੁਲਾਸਾ

ਮੁੰਬਈ (ਬਿਊਰੋ)– ਅਦਾਕਾਰਾ ਕਰੀਨਾ ਕਪੂਰ ਖ਼ਾਨ ਅਗਲੇ ਮਹੀਨੇ ਯਾਨੀ ਫਰਵਰੀ ’ਚ ਦੂਜੇ ਬੱਚੇ ਨੂੰ ਜਨਮ ਦੇਵੇਗੀ। ਇਸ ਗੱਲ ਦੀ ਪੁਸ਼ਟੀ ਕਰਦਿਆਂ ਪਤੀ ਸੈਫ ਅਲੀ ਖ਼ਾਨ ਨੇ ਕਿਹਾ, ‘ਉਹ ਤੇ ਕਰੀਨ ਆਉਣ ਵਾਲੇ ਬੱਚੇ ਲਈ ਕਾਫੀ ਉਤਸ਼ਾਹਿਤ ਹਨ। ਘਰ ’ਚ ਗਰਭ ਅਵਸਥਾ ਨੂੰ ਲੈ ਕੇ ਸਭ ਠੀਕ ਚੱਲ ਰਿਹਾ ਹੈ।’

ਸੈਫ ਨੇ ਕਿਹਾ ਕਿ ਬੇਬੀ ਆਉਣ ਤੋਂ ਬਾਅਦ ਜ਼ਿੰਮੇਵਾਰੀਆਂ ਆਉਣਗੀਆਂ, ਉਹ ਉਨ੍ਹਾਂ ਲਈ ਕਾਫੀ ਵੱਖ ਹੋਵੇਗੀ। ਫ਼ਿਲਮ ਫੇਅਰ ਨਾਲ ਗੱਲਬਾਤ ਦੌਰਾਨ ਸੈਫ ਅਲੀ ਖ਼ਾਨ ਨੇ ਕਿਹਾ, ‘ਕਰੀਨਾ ਦੀ ਡਲਿਵਰੀ ਫਰਵਰੀ ’ਚ ਹੈ। ਸਭ ਕੁਝ ਸ਼ਾਂਤੀਪੂਰਨ ਚੱਲ ਰਿਹਾ ਹੈ। ਮੈਨੂੰ ਨਹੀਂ ਲੱਗਦਾ ਕਿ ਦੂਜੇ ਬੱਚੇ ਨੂੰ ਲੈ ਕੇ ਸਾਨੂੰ ਕਿਸੇ ਤਰ੍ਹਾਂ ਦੀ ਘਬਰਾਹਟ ਹੈ।’

ਸੈਫ ਨੇ ਕਿਹਾ ਕਿ ਇਹ ਇਕ ਵੱਡੀ ਜ਼ਿੰਮੇਵਾਰੀ ਹੈ ਪਰ ਇਹ ਚੰਗਾ ਵੀ ਹੋਣ ਵਾਲੀ ਹੈ। ਤੈਮੂਰ ਦੇ ਨਾਲ ਆਉਣ ਵਾਲਾ ਬੇਬੀ ਘਰ ’ਚ ਦੌੜ ਲਗਾਏਗਾ ਮੈਂ ਉਹੀ ਸੋਚ ਕੇ ਕਾਫੀ ਖ਼ੁਸ਼ ਹਾਂ। ਨਵੇਂ ਬੱਚੇ ਦੇ ਨਾਂ ’ਤੇ ਉਨ੍ਹਾਂ ਕਿਹਾ ਕਿ ਮੈਂ ਤੇ ਕਰੀਨਾ ਬਾਅਦ ’ਚ ਉਸ ਦਾ ਨਾਂ ਰੱਖਾਂਗੇ। ਜ਼ਿਕਰਯੋਗ ਹੈ ਕਿ ਕਰੀਨਾ-ਸੈਫ ਦੇ ਪਹਿਲੇ ਬੱਚੇ ਤੈਮੂਰ ਅਲੀ ਖ਼ਾਨ (Taimur Ali Khan) ਦੇ ਨਾਂ ’ਤੇ ਕਾਫੀ ਵਿਵਾਦ ਹੋਇਆ ਸੀ।

ਉਥੇ ਸੈਫ ਅਲੀ ਖ਼ਾਨ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਉਨ੍ਹਾਂ ਦੀ ਵੈੱਬ ਸੀਰੀਜ਼ ‘ਤਾਂਡਵ’ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਹੈ। ਸੈਫ ਅਲੀ ਖ਼ਾਨ ਨੇ ਇਸ ਵੈੱਬ ਸੀਰੀਜ਼ ’ਚ ਰਾਜਨੇਤਾ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਵੈੱਬ ਸੀਰੀਜ਼ ਦੇ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਹ ਵਿਵਾਦਾਂ ’ਚ ਵੀ ਘਿਰ ਗਈ ਹੈ।

ਨੋਟ– ਸੈਫ ਤੇ ਕਰੀਨਾ ਦੀ ਜੋੜੀ ਨੂੰ ਲੈ ਕੇ ਆਪਣੀ ਰਾਏ ਕੁਮੈਂਟ ’ਚ ਜ਼ਰੂਰ ਦਿਓ।


author

Rahul Singh

Content Editor

Related News