ਕਰੀਨਾ ਕਪੂਰ ਨੇ ਭੈਣ ਕਰਿਸ਼ਮਾ ਕਪੂਰ 'ਤੇ ਲੁਟਾਇਆ ਪਿਆਰ, ਖ਼ਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ

Tuesday, Jun 25, 2024 - 05:13 PM (IST)

ਕਰੀਨਾ ਕਪੂਰ ਨੇ ਭੈਣ ਕਰਿਸ਼ਮਾ ਕਪੂਰ 'ਤੇ ਲੁਟਾਇਆ ਪਿਆਰ, ਖ਼ਾਸ ਤਰੀਕੇ ਨਾਲ ਦਿੱਤੀ ਜਨਮਦਿਨ ਦੀ ਵਧਾਈ

ਮੁੰਬਈ- ਅੱਜ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦਾ ਜਨਮਦਿਨ ਹੈ। 25 ਜੂਨ ਨੂੰ ਅਦਾਕਾਰ 50 ਸਾਲ ਦੀ ਹੋ ਗਈ ਹੈ ਅਤੇ ਇਸ ਮੌਕੇ 'ਤੇ ਉਸ ਨੂੰ ਪ੍ਰਸ਼ੰਸਕਾਂ, ਨਜ਼ਦੀਕੀਆਂ ਅਤੇ ਦੋਸਤਾਂ ਤੋਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ। ਇਸ ਦੌਰਾਨ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਵੱਡੀ ਭੈਣ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੀ ਭੈਣ ਲਈ ਅਦਾਕਾਰਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਦੇਖੀ ਜਾ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਭੈਣ ਕਰਿਸ਼ਮਾ ਦੇ ਜਨਮਦਿਨ 'ਤੇ ਕਰੀਨਾ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਆਪਣੀਆਂ ਕਈ ਤਸਵੀਰਾਂ ਦਾ ਵੀਡੀਓ ਸ਼ੇਅਰ ਕੀਤਾ ਅਤੇ ਕੈਪਸ਼ਨ 'ਚ ਲਿਖਿਆ- 'ਮੇਰੇ ਅਲਟੀਮੇਟ ਹੀਰੋ ਨੂੰ ਜਨਮਦਿਨ ਮੁਬਾਰਕ, 50 ਸਾਲ ਦੀ ਉਮਰ 'ਚ ਵੀ ਤੁਸੀਂ 30 ਵਰਗੇ ਲੱਗਦੇ ਹੋ।' ਹੁਣ ਇੱਕ ਸੁਆਦੀ ਨਾਸ਼ਤੇ ਅਤੇ ਕੌਫੀ ਨਾਲ ਅਸੀਂ ਬਹੁਤ ਸਾਰੀ ਲੰਬੀ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਅਸੀਂ ਬੱਚਿਆਂ ਨਾਲ ਵੀ ਸਮਾਂ ਬਿਤਾਵਾਂਗੇ। ਮੈਂ ਤੁਹਾਡੇ ਜਨਮਦਿਨ ਲਈ ਬਹੁਤ ਉਤਸ਼ਾਹਿਤ ਹਾਂ।

ਇਹ ਖ਼ਬਰ ਵੀ ਪੜ੍ਹੋ- ਪਤੀ ਦੇ ਪਿਆਰ 'ਚ ਡੁੱਬੀ ਨਜ਼ਰ ਆਈ ਸੋਨਾਕਸ਼ੀ ਸਿਨਹਾ,ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ

ਕਰੀਨਾ ਦੇ ਇਸ ਪੋਸਟ ਨੂੰ ਫੈਨਜ਼ ਕਾਫ਼ੀ ਪਸੰਦ ਕਰ ਰਹੇ ਹਨ ਅਤੇ ਕਰਿਸ਼ਮਾ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸ਼ੁਭਕਾਮਨਾਵਾਂ ਦੇ ਰਹੇ ਹਨ।ਦੱਸ ਦੇਈਏ ਕਿ ਕਰਿਸ਼ਮਾ ਕਪੂਰ ਇਨ੍ਹੀਂ ਦਿਨੀਂ ਫ਼ਿਲਮੀ ਪਰਦੇ ਤੋਂ ਦੂਰ ਹੈ। ਉਹ ਆਖ਼ਰੀ ਵਾਰ ਫ਼ਿਲਮ 'ਮਰਡਰ ਮੁਬਾਰਕ' 'ਚ ਨਜ਼ਰ ਆਏ ਸਨ। ਉਥੇ ਹੀ, ਕਰੀਨਾ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਕਰੂ' 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਉਨ੍ਹਾਂ ਨਾਲ ਤੱਬੂ ਅਤੇ ਕ੍ਰਿਤੀ ਸੈਨਨ ਵੀ ਸਨ।


author

Priyanka

Content Editor

Related News