ਤੀਜੀ ਵਾਰ ਮਾਂ ਬਣਨ ’ਤੇ ਕਰੀਨਾ ਕਪੂਰ ਦਾ ਮਜ਼ੇਦਾਰ ਜਵਾਬ, ਕਿਹਾ– ‘ਸੈਫ ਪਹਿਲਾਂ ਹੀ ਦੇਸ਼ ਦੀ...’

07/20/2022 10:34:19 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖ਼ੀਆਂ ’ਚ ਬਣੀ ਹੋਈ ਹੈ। ਅਦਾਕਾਰਾ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਹ ਤੀਜੀ ਵਾਰ ਮਾਂ ਬਣਨ ਵਾਲੀ ਹੈ।

ਉਥੇ ਹੁਣ ਕਰੀਨਾ ਨੇ ਆਪਣੀ ਪ੍ਰੈਗਨੈਂਸੀ ਦੀਆਂ ਖ਼ਬਰਾਂ ’ਤੇ ਰੋਕ ਲਗਾ ਦਿੱਤੀ ਹੈ। ਅਦਾਕਾਰਾ ਨੇ ਜਿਸ ਅੰਦਾਜ਼ ’ਚ ਆਪਣੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਨੂੰ ਨਕਾਇਆ ਹੈ, ਉਹ ਬਹੁਤ ਮਜ਼ੇਦਾਰ ਹੈ। ਕਰੀਨਾ ਦੀ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬੀ ਗਾਇਕ ਜਾਨੀ ਨੇ ਭਿਆਨਕ ਹਾਦਸੇ ਮਗਰੋਂ ਵਾਹਿਗੁਰੂ ਦਾ ਕੀਤਾ ਸ਼ੁਕਰਾਨਾ, ਆਖੀ ਇਹ ਗੱਲ

ਅਸਲ ’ਚ ਕਰੀਨਾ ਕਪੂਰ ਨੇ ਇੰਸਟਾਗ੍ਰਾਮ ’ਤੇ ਸਟੋਰੀ ਸਾਂਝੀ ਕਰਕੇ ਤੀਜੀ ਪ੍ਰੈਗਨੈਂਸੀ ਦੀਆਂ ਖ਼ਬਰਾਂ ’ਤੇ ਪ੍ਰਤੀਕਿਿਰਆ ਦਿੱਤੀ ਹੈ। ਕਰੀਨਾ ਨੇ ਲਿਖਿਆ, ‘‘ਦੋਸਤੋ ਇਹ ਪਾਸਤਾ ਤੇ ਵਾਈਨ ਦਾ ਕਮਾਲ ਹੈ, ਆਰਾਮ ਕਰੋ। ਮੈਂ ਪ੍ਰੈਗਨੈਂਟ ਨਹੀਂ ਹਾਂ। ਸੈਫ ਕਹਿ ਰਹੇ ਹਨ ਕਿ ਉਨ੍ਹਾਂ ਨੇ ਸਾਡੇ ਦੇਸ਼ ਦੀ ਆਬਾਦੀ ਵਧਾਉਣ ’ਚ ਪਹਿਲਾਂ ਹੀ ਬਹੁਤ ਯੋਗਦਾਨ ਦੇ ਦਿੱਤਾ ਹੈ। ਇੰਜੁਆਏ, ਕਰੀਨਾ ਕਪੂਰ ਖ਼ਾਨ।’’

PunjabKesari

ਕਰੀਨਾ ਦਾ ਇਹ ਮਜ਼ੇਦਾਰ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਉਸ ਦੀ ਪੋਸਟ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸੈਫ ਅਲੀ ਖ਼ਾਨ ਚਾਰ ਬੱਚਿਆਂ ਦੇ ਪਿਤਾ ਹਨ। ਉਨ੍ਹਾਂ ਦੇ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਤੋਂ ਦੋ ਬੱਚੇ ਹਨ ਸਾਰਾ ਅਲੀ ਖ਼ਾਨ ਤੇ ਇਬ੍ਰਾਹਿਮ ਅਲੀ ਖ਼ਾਨ। ਉਥੇ ਕਰੀਨਾ ਕਪੂਰ ਤੋਂ ਵੀ ਉਨ੍ਹਾਂ ਦੇ ਦੋ ਬੱਚੇ ਤੈਮੂਰ ਅਲੀ ਖ਼ਾਨ ਤੇ ਜੇਹ ਅਲੀ ਖ਼ਾਨ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News