ਕਰੀਨਾ ਕਪੂਰ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਲੋਕ, ਕਿਹਾ- ‘ਇਹ ਤਾਂ ਬੁੱਢੀ ਦਿਖਣ ਲੱਗੀ ਹੈ’

Monday, Sep 06, 2021 - 02:46 PM (IST)

ਕਰੀਨਾ ਕਪੂਰ ਨੂੰ ਬਿਨਾਂ ਮੇਕਅੱਪ ਦੇ ਦੇਖ ਕੇ ਹੈਰਾਨ ਹੋਏ ਲੋਕ, ਕਿਹਾ- ‘ਇਹ ਤਾਂ ਬੁੱਢੀ ਦਿਖਣ ਲੱਗੀ ਹੈ’

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਹਾਲਾਤ ਸਾਧਾਰਨ ਹੋ ਰਹੇ ਹਨ। ਸਾਰੇ ਆਪਣੇ-ਆਪਣੇ ਕੰਮ ’ਤੇ ਪਰਤ ਰਹੇ ਹਨ। ਬਾਲੀਵੁੱਡ ਸਿਤਾਰੇ ਵੀ ਆਪਣੇ ਆਗਾਮੀ ਪ੍ਰਾਜੈਕਟਸ ’ਤੇ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ। ਸਿਤਾਰਿਆਂ ਲਈ ਵੀ ਜ਼ਿੰਦਗੀ ਸਾਧਾਰਨ ਹੋਣ ਲੱਗੀ ਹੈ। ਉਹ ਹੁਣ ਪਾਰਟੀਜ਼ ਤੇ ਇਵੈਂਟਸ ’ਚ ਸ਼ਾਮਲ ਹੋ ਰਹੇ ਹਨ। ਸਿਤਾਰੇ ਘਰ ਦੇ ਬਾਹਰ, ਰੈਸਟੋਰੈਂਟ, ਸ਼ਾਪਿੰਗ ਕੰਪਲੈਕਸ ਤੇ ਏਅਰਪੋਰਟ ਦੇ ਬਾਹਰ ਦੇਖੇ ਜਾ ਰਹੇ ਹਨ। ਹਾਲ ਹੀ ’ਚ ਕਰੀਨਾ ਕਪੂਰ ਖ਼ਾਨ ਵੀ ਕੈਮਰੇ ’ਚ ਕੈਦ ਹੋਈ। ਇਸ ਦੌਰਾਨ ਉਹ ਕੈਜ਼ੂਅਲ ਲੁੱਕ ’ਚ ਨਜ਼ਰ ਆਈ।

PunjabKesari

ਕਰੀਨਾ ਕਪੂਰ ਖ਼ਾਨ ਦੀ ਇਸ ਤਸਵੀਰ ’ਚ ਨੋ ਮੇਕਅੱਪ ਲੁੱਕ ਦਿਖ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕਰੀਨਾ ਦੇ ਚਿਹਰੇ ’ਤੇ ਝੁਰੜੀਆਂ ਸਾਫ ਨਜ਼ਰ ਆ ਰਹੀਆਂ ਹਨ।

PunjabKesari

ਕਰੀਨਾ ਦੇ ਚਿਹਰੇ ’ਤੇ ਸੋਜ ਵੀ ਦਿਖਾਈ ਦੇ ਰਹੀ ਹੈ। ਉਸ ਦਾ ਚਿਹਰਾ ਬਹੁਤ ਅਜੀਬ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਕਰੀਨਾ ਕਪੂਰ ਖ਼ਾਨ ਨੂੰ ਬਲਿਊ ਡੈਨਿਮ ਤੇ ਪ੍ਰਿੰਟਿਡ ਸ਼ਰਟ ’ਚ ਦੇਖਿਆ ਜਾ ਸਕਦਾ ਹੈ।

PunjabKesari

ਉਸ ਦੇ ਵਾਲ ਖੁੱਲ੍ਹੇ ਹਨ ਤੇ ਉਸ ਨੇ ਚਿਹਰੇ ’ਤੇ ਐਨਕ ਲਗਾਈ ਹੈ।

PunjabKesari

ਇਕ ਯੂਜ਼ਰ ਨੇ ਲਿਖਿਆ, ‘ਕਰੀਨਾ ਦੇ ਚਿਹਰੇ ਨੂੰ ਕੀ ਹੋ ਗਿਆ ਹੈ, ਇਹ ਤਾਂ ਬੁੱਢੀ ਦਿਖਣ ਲੱਗੀ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਕਰੀਨਾ ਦਾ ਚਿਹਰਾ ਇੰਨਾ ਅਜੀਬ ਕਿਉਂ ਦਿਖ ਰਿਹਾ ਹੈ।’

PunjabKesari

ਇਕ ਹੋਰ ਯੂਜ਼ਰ ਨੇ ਲਿਖਿਆ, ‘ਮਾਈਕਲ ਜੈਕਸਨ ਲੱਗ ਰਹੀ ਹੈ।’

PunjabKesari

ਕਈ ਹੋਰ ਯੂਜ਼ਰਸ ਨੇ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਹੈਰਾਨ ਕਰਨ ਦੇਣ ਵਾਲੇ ਇਮੋਜੀ ਬਣਾ ਕੇ ਕੁਮੈਂਟ ਕੀਤੇ ਹਨ। ਹਾਲਾਂਕਿ ਕਈ ਲੋਕਾਂ ਨੇ ਉਸ ਦੇ ਇਸ ਲੁੱਕ ਦੀ ਤਾਰੀਫ਼ ਵੀ ਕੀਤੀ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਰਿਕਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News