ਬਿਨਾਂ ਮੇਕਅੱਪ ਦੇ ਕਰੀਨਾ ਕਪੂਰ ਖ਼ਾਨ ਨੇ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਕਿਹਾ- ਬੁੱਢੀ...

Tuesday, Sep 27, 2022 - 03:04 PM (IST)

ਬਿਨਾਂ ਮੇਕਅੱਪ ਦੇ ਕਰੀਨਾ ਕਪੂਰ ਖ਼ਾਨ ਨੇ ਸਾਂਝੀ ਕੀਤੀ ਤਸਵੀਰ, ਲੋਕਾਂ ਨੇ ਕਿਹਾ- ਬੁੱਢੀ...

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਕਰੀਨਾ ਕਪੂਰ ਖ਼ਾਨ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਨਾਲ ਜੋੜੀ ਰੱਖਣ ਦਾ ਮੌਕਾ ਨਹੀਂ ਗੁਆਉਂਦੀ।

PunjabKesari

ਇਹੀ ਕਾਰਨ ਹੈ ਕਿ ਉਹ ਕਦੇ ਬਿਨਾਂ ਮੇਕਅਪ ਅਤੇ ਕਦੇ ਛੋਟੇ ਕੱਪੜਿਆਂ 'ਚ ਟ੍ਰੋਲਰਜ਼ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਆਪਣੀ ਟੀਮ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਕੇ ਵੈਨਿਟੀ ਵੈਨ ਦੀ ਝਲਕ ਦਿਖਾਈ ਹੈ ਅਤੇ ਦੱਸਿਆ ਹੈ ਕਿ ਉਸ ਦੀ ਵੈਨਿਟੀ 'ਚ ਅਸਲ 'ਚ ਕੀ ਹੁੰਦਾ ਹੈ ਪਰ ਇਨ੍ਹਾਂ ਤਸਵੀਰਾਂ ਲਈ ਕਰੀਨਾ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

PunjabKesari

ਦਰਅਸਲ, ਬੇਬੋ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਆਪਣੀ ਸੈਲੀਬ੍ਰਿਟੀ ਹੇਅਰ ਸਟਾਈਲਿਸਟ ਯਿਆਨੀ ਤਸਾਪਟੋਰੀ, ਸਟਾਈਲਿਸਟ ਲਕਸ਼ਮੀ ਲਹਿਰ, ਸਟਾਈਲਿਸਟ ਪੌਂਪੀ ਅਤੇ ਹੋਰਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਆਪਣੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜੋ ਉਸ ਦਾ ਕਲੋਜ਼ ਅੱਪ ਹੈ।

PunjabKesari

ਇਸ 'ਚ ਕਰੀਨਾ ਦੀ ਨੈਚੁਰਲ ਸਕਿਨ ਅਤੇ ਮੇਕਅੱਪ ਨਜ਼ਰ ਆ ਰਿਹਾ ਹੈ। ਕੁਝ ਉਸ ਦੇ ਹੌਂਸਲੇ ਦੀ ਤਾਰੀਫ਼ ਕਰ ਰਹੇ ਹਨ ਤਾਂ ਕੁਝ ਉਸ ਨੂੰ ਟ੍ਰੋਲ ਕਰ ਰਹੇ ਹਨ। ਸ਼ੇਅਰ ਕੀਤੀ ਤਸਵੀਰ 'ਚ ਕਰੀਨਾ ਨੇ ਐਥਲੈਟਿਕ ਆਊਟਫਿੱਟ ਪਾਈ ਹੋਈ ਹੈ। ਉਹ ਕਜਰੇ ਨੈਣ ਅਤੇ ਮੱਥੇ 'ਤੇ ਬਿੰਦੀ ਦੇਨਾਲ ਪਿਆਰੀ ਲੱਗ ਰਹੀ ਹੈ। ਇਸ ਦੌਰਾਨ ਉਸ ਨੇ ਲਾਈਟ ਮੇਕਅੱਪ ਅਤੇ ਈਅਰਰਿੰਗਜ਼ ਨਾਲ ਆਪਣਾ ਲੁੱਕ ਪੂਰਾ ਕੀਤਾ।

PunjabKesari

ਦੱਸ ਦਈਏ ਕਿ ਕਈ ਯੂਜ਼ਰਜ਼ ਕਰੀਨਾ ਨੂੰ ਕਲੋਜ਼ ਅੱਪ ਤਸਵੀਰ ਸਾਂਝੀ ਕਰਨ ਲਈ ਟ੍ਰੋਲ ਕਰ ਰਹੇ ਹਨ। ਕੁਝ ਉਸ ਨੂੰ ਮਾਸੀ ਕਹਿ ਰਹੇ ਹਨ, ਕੁਝ ਸਲਾਹ ਦੇ ਰਹੇ ਹਨ ਕਿ ਬੇਬੋ ਨੂੰ ਆਪਣੇ ਖਾਣ-ਪੀਣ ਵੱਲ ਧਿਆਨ ਦੇਣ ਦੀ ਲੋੜ ਹੈ, ਨਹੀਂ ਤਾਂ ਉਹ ਜਲਦੀ ਹੀ ਬੁੱਢੀ ਹੋ ਜਾਵੇਗੀ। ਇੱਕ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਹ ਕਰਨ ਜੌਹਰ ਵਰਗੀ ਲੱਗਦੀ ਹੈ।

PunjabKesari
 
ਦੱਸਣਯੋਗ ਹੈ ਕਿ ਕਰੀਨਾ ਕਪੂਰ ਖ਼ਾਨ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਨੈੱਟਫਲਿਕਸ 'ਤੇ ਆਪਣਾ ਡੈਬਿਊ ਕਰਨ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਹੀ ਉਸ ਦੀ ਫ਼ਿਲਮ 'ਲਾਲ ਸਿੰਘ ਚੱਢਾ' ਰਿਲੀਜ਼ ਹੋਈ ਸੀ, ਜਿਸ 'ਚ ਉਹ ਆਮਿਰ ਖ਼ਾਨ ਨਾਲ ਨਜ਼ਰ ਆਈ ਸੀ।

PunjabKesari


author

sunita

Content Editor

Related News