''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

Monday, Sep 11, 2023 - 10:31 AM (IST)

''ਲਾਲ ਪਰੀ'' ਬਣ ਕਰੀਨਾ ਕਪੂਰ ਨੇ ਲੁੱਟੀ ਮਹਿਫਲ, ਸਾਹਮਣੇ ਆਈਆਂ ਖ਼ੂਬਸੂਰਤ ਤਸਵੀਰਾਂ

 ਮੁੰਬਈ (ਬਿਊਰੋ) - ਆਪਣੇ ਕੰਮ ਤੋਂ ਇਲਾਵਾ ਬਾਲੀਵੁੱਡ ਦੀ ਬੇਬੋ ਕਰੀਨਾ ਕਪੂਰ ਵੀ ਅਕਸਰ ਆਪਣੇ ਲੁੱਕ ਅਤੇ ਫੈਸ਼ਨ ਸਟੇਟਮੈਂਟ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਕਰੀਨਾ ਕਪੂਰ ਇੱਕ ਉਦਘਾਟਨ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ, ਜਿੱਥੇ ਉਹ ਆਪਣੇ ਗਲੈਮਰਸ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆਈ।

PunjabKesari

ਦੱਸਿਆ ਜਾ ਰਿਹਾ ਹੈ ਕਿ ਇਹ ਸਮਾਗਮ ਔਰਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਸੀ। ਇਸ ਮੌਕੇ ਕਰੀਨਾ ਕਪੂਰ ਨੂੰ ਸਨਮਾਨਿਤ ਕੀਤਾ ਗਿਆ। ਇਸ ਈਵੈਂਟ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦਈਏ ਕਿ ਇਸ ਦੌਰਾਨ ਕਰੀਨਾ ਕਪੂਰ ਖ਼ਾਨ ਨੇ ਲਾਲ ਰੰਗ ਦੀ ਸਿਲਕ ਡਰੈੱਸ ਪਹਿਨੀ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਇਸ ਡਰੈੱਸ ਨਾਲ ਗੋਲਡਨ ਰੰਗ ਦਾ ਵੱਡਾ ਹਾਰ ਪਾਇਆ, ਜੋ ਉਸ ਦੀ ਖ਼ੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ।

PunjabKesari

ਨਿਊਡ ਮੇਕਅੱਪ, ਅੱਖਾਂ 'ਚ ਕਾਜਲ ਅਤੇ ਲੋਅ ਬਨ ਨਾਲ ਉਸ ਦੀ ਲੁੱਕ ਹੋਰ ਵੀ ਅਕਰਸ਼ਿਤ ਲੱਗ ਰਹੀ ਸੀ। ਉਦਘਾਟਨੀ ਸਮਾਰੋਹ 'ਚ ਮਹਿਮਾਨ ਵਜੋਂ ਪਹੁੰਚੀ ਕਰੀਨਾ ਕਪੂਰ ਨੇ ਆਪਣੇ ਹੱਥਾਂ ਨਾਲ ਦੀਪਕ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ।

PunjabKesari

ਕੰਮ ਦੀ ਗੱਲ ਕਰੀਏ ਤਾਂ ਕਰੀਨਾ ਕਪੂਰ ਜਲਦ ਹੀ ਕ੍ਰਿਤੀ ਸੈਨਨ, ਤੱਬੂ ਅਤੇ ਦਿਲਜੀਤ ਦੋਸਾਂਝ ਨਾਲ 'ਦਿ ਕਰੂ' 'ਚ ਨਜ਼ਰ ਆਵੇਗੀ।

PunjabKesari

PunjabKesari

PunjabKesari

PunjabKesari

PunjabKesari

PunjabKesari


author

sunita

Content Editor

Related News