ਕਰੀਨਾ ਕਪੂਰ ਨੇ ਸੈਲੀਬ੍ਰੇਟ ਕੀਤੀ ਜੇਹ ਦੀ ਪਹਿਲੀ ਦੀਵਾਲੀ, ਤਸਵੀਰਾਂ ਆਈਆਂ ਸਾਹਮਣੇ

Friday, Nov 05, 2021 - 01:44 PM (IST)

ਕਰੀਨਾ ਕਪੂਰ ਨੇ ਸੈਲੀਬ੍ਰੇਟ ਕੀਤੀ ਜੇਹ ਦੀ ਪਹਿਲੀ ਦੀਵਾਲੀ, ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅਦਾਕਾਰ ਸੈਫ ਅਲੀ ਖ਼ਾਨ ਦੀ ਪਤਨੀ ਕਰੀਨਾ ਕਪੂਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਸਿਰਫ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੀ ਹੋਈ ਹੈ। ਦੱਸ ਦਈਏ ਇਸੇ ਸਾਲ ਕਰੀਨਾ ਕਪੂਰ ਖ਼ਾਨ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਜਿਸ ਦਾ ਨਾਂਅ ਜੇਹ ਅਲੀ ਖ਼ਾਨ ਹੈ। ਜੇਹ ਨੂੰ ਵੀ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ।

Bollywood Tadka
ਇਹ ਦੀਵਾਲੀ ਜੇਹ ਦੀ ਪਹਿਲੀ ਦੀਵਾਲੀ ਹੈ। ਜਿਸ ਨੂੰ ਪਰਿਵਾਲ ਵਾਲੇ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਨ। ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਪਰਿਵਾਰ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਕਰੀਨਾ ਕਪੂਰ ਨੇ ਨੰਨ੍ਹੇ ਜੇਹ ਨੂੰ ਗੋਦੀ ਚੁੱਕਿਆ ਹੋਇਆ ਹੈ ਅਤੇ ਨਾਲ ਹੀ ਸ਼ੈਫ ਅਲੀ ਖ਼ਾਨ ਨੇ ਵੱਡੇ ਪੁੱਤਰ ਤੈਮੂਰ ਨੂੰ ਗੋਦੀ ਚੁੱਕਿਆ ਹੋਇਆ ਹੈ।

Bollywood Tadka
ਉਧਰ ਕਰਿਸ਼ਮਾ ਕਪੂਰ ਨੇ ਵੀ ਜੇਹ ਦੇ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਲ਼ਿਖਿਆ ਹੈ ਇਹ ਦੀਵਾਲੀ ਜੇਹ ਲਈ ਖ਼ਾਸ ਹੈ। ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ। ਦਰਸ਼ਕਾਂ ਨੂੰ ਨੰਨ੍ਹੇ ਜੇਹ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ।

PunjabKesari

ਜੇ ਗੱਲ ਕਰੀਏ ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ। ਇਸ ਫ਼ਿਲਮ ਨੂੰ ਲੈ ਕੇ ਕਰੀਨਾ ਕਪੂਰ ਵੀ ਕਾਫੀ ਉਤਸ਼ਾਹਿਤ ਹੈ। 

PunjabKesari


author

Aarti dhillon

Content Editor

Related News