ਕਰੀਨਾ ਦੇ ਪੁੱਤਰ ਜੇਹ ਨੂੰ ਕਿੱਸ ਕਰਦੀ ਨਜ਼ਰ ਆਈ ਇਨਾਇਆ, ਤਸਵੀਰ ਹੋਈ ਵਾਇਰਲ

08/25/2021 10:06:35 AM

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਅਲੀ ਖ਼ਾਨ ਦਾ ਲਾਡਲਾ ਜੇਹ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਆਪਣੇ ਵੱਡੇ ਭਰਾ ਤੈਮੂਰ ਵਾਂਗ ਜੇਹ ਅਲੀ ਖ਼ਾਨ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। ਉਸ ਦੀ ਤਸਵੀਰ ਕੁਝ ਹੀ ਮਿੰਟਾਂ ‘ਚ ਵਾਇਰਲ ਹੋ ਜਾਂਦੀ ਹੈ। ਜੇਹ ਅਲੀ ਖ਼ਾਨ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਜੋ ਕਿ ਉਸ ਦੀ ਭੂਆ ਦੀ ਕੁੜੀ ਦੇ ਨਾਲ ਹੈ। ਇਸ ਤਸਵੀਰ ਨੂੰ ਰੱਖੜੀ ਦੇ ਮੌਕੇ ‘ਤੇ ਲਿਆ ਗਿਆ ਸੀ।

PunjabKesari
ਇਸ ਤਸਵੀਰ ‘ਚ ਇਨਾਇਆ ਜੇਹ ਅਲੀ ਖ਼ਾਨ ਨੂੰ ਕਿੱਸ ਕਰਦੀ ਹੋਈ ਵਿਖਾਈ ਦੇ ਰਹੀ ਹੈ। ਜੇਹ ਅਲੀ ਖ਼ਾਨ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਤੈਮੂਰ ਦੀਆਂ ਤਸਵੀਰਾਂ ਵੀ ਇਸੇ ਤਰ੍ਹਾਂ ਵਾਇਰਲ ਹੁੰਦੀਆਂ ਹਨ ਅਤੇ ਕਿਊਟਨੈੱਸ ਦੇ ਮਾਮਲੇ ‘ਚ ਜੇਹ ਅਲੀ ਖ਼ਾਨ ਵੀ ਘੱਟ ਨਹੀਂ ਹੈ।

Kareena Kapoor Khan Son Jeh Gets A Kiss From Cousin Inaaya On His First  Raksha Bandhan - Love Peace Growth
ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਹਨ। ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ। ਬੀਤੇ ਦਿਨੀਂ ਉਹ ਮਾਲਦੀਵ ‘ਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਬਿਤਾਉਣ ਤੋਂ ਬਾਅਦ ਵਾਪਸ ਪਰਤੀ ਹੈ। ਪੂਰਾ ਪਰਿਵਾਰ ਸੈਫ ਅਲੀ ਖ਼ਾਨ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਮੁੰਬਈ ਪਰਤਿਆ ਹੈ।


Aarti dhillon

Content Editor

Related News