ਕਰਨਵੀਰ ਮਹਿਰਾ ਨੇ ਆਪਣੇ ਨਾਂ ਕੀਤੀ 'ਖ਼ਤਰੋਂ ਕੇ ਖਿਲਾੜੀ 14' ਦੀ ਟ੍ਰਾਫੀ

Monday, Sep 30, 2024 - 09:42 AM (IST)

ਕਰਨਵੀਰ ਮਹਿਰਾ ਨੇ ਆਪਣੇ ਨਾਂ ਕੀਤੀ 'ਖ਼ਤਰੋਂ ਕੇ ਖਿਲਾੜੀ 14' ਦੀ ਟ੍ਰਾਫੀ

ਮੁੰਬਈ- ਕਰੀਬ ਦਸ ਹਫ਼ਤਿਆਂ ਤੱਕ ਚੱਲੇ ਰਿਐਲਟੀ ਸ਼ੋਅ ਖ਼ਤਰੋਂ ਕੇ ਖਿਲਾੜੀ ਦੇ 14ਵੇਂ ਸੀਜ਼ਨ ਦੇ ਜੇਤੂ ਟੀ.ਵੀ. ਅਦਾਕਾਰ ਕਰਨਵੀਰ ਮਹਿਰਾ ਬਣੇ ਹਨ। ਐਤਵਾਰ ਨੂੰ ਕਲਰਜ਼ ਚੈਨਲ ਦੇ ਇਸ ਸ਼ੋਅ ਦੇ ਫਿਨਾਲੇ ਵਿਚ ਚੋਟੀ ਦੇ ਤਿੰਨ ਵਿਚ ਸ਼ਾਮਲ ਕ੍ਰਿਸ਼ਨਾ ਸ਼ਰਾਫ ਤੇ ਗਸ਼ਮੀਰ ਮਹਾਜਨੀ ਨੂੰ ਮਾਤ ਦਿੰਦੇ ਹੋਏ ਉਨ੍ਹਾਂ ਨੇ ਸ਼ੋਅ ਦੀ ਟ੍ਰਾਫੀ ਆਪਣੇ ਨਾਂ ਕੀਤੀ। ਰੋਮਾਨੀਆ ਵਿਚ ਸ਼ੂਟ ਹੋਏ ਇਸ ਸ਼ੋਅ ਦੇ ਚੋਟੀ ਦੇ ਪੰਜ ਮੁਕਾਬਲੇਬਾਜ਼ਾਂ ਵਿਚ ਦੋ ਹੋਰ ਮੁਕਾਬਲੇਬਾਜ਼ ਅਭਿਸ਼ੇਕ ਕੁਮਾਰ ਤੇ ਸ਼ਾਲੀਨ ਭਨੋਟ ਸ਼ਾਮਲ ਸਨ। ਖ਼ਤਰੋਂ ਕੇ ਖਿਲਾੜੀ ਦੀ ਟ੍ਰਾਫੀ ਦੇ ਨਾਲ ਕਰਨਵੀਰ ਨੇ 20 ਲੱਖ ਦੀ ਇਨਾਮੀ ਰਾਸ਼ੀ ਤੇ ਇਕ ਕਾਰ ਵੀ ਜਿੱਤੀ। ਸ਼ੋਅ ਦੇ ਮੇਜ਼ਬਾਨ ਰੋਹਿਤ ਸ਼ੈਟੀ ਨੇ ਫਿਨਾਲੇ ’ਤੇ ਜੇਤੂ ਬਾਰੇ ਐਲਾਨ ਕੀਤਾ ਹੈ। ਇਸ ਦੌਰਾਨ ਆਪਣੀ ਫਿਲਮ ਜਿਗਰਾ ਨੂੰ ਪ੍ਰਮੋਟ ਕਰਨ ਲਈ ਆਲੀਆ ਭੱਟ ਤੇ ਵੇਦਾਂਗ ਰੈਣਾ ਵੀ ਹਾਜ਼ਰ ਰਹੇ।

ਇਹ ਖ਼ਬਰ ਵੀ ਪੜ੍ਹੋ ਕੌਣ ਹੈ ਉਹ ਅਦਾਕਾਰਾ ਜੋ ਯੁਵਰਾਜ ਸਿੰਘ ਦਾ ਪਿੱਛਾ ਕਰਦੇ ਹੋਏ ਸਿਡਨੀ ਤੋਂ ਪੁੱਜੀ ਕੈਨਬਰਾ?

ਜਾਗਰਣ ਗਰੁੱਪ ਨਾਲ ਗੱਲਬਾਤ ਦੌਰਾਨ ਕਰਨਵੀਰ ਨੇ ਕਿਹਾ ਕਿ ਮੈਂ ਜ਼ਿੰਦਗੀ ਵਿਚ ਕਦੇ ਨਹੀਂ ਸੋਚਿਆ ਸੀ ਕਿ ਜਿੱਤਣਾ ਹੈ ਜਾਂ ਹਾਰਨਾ ਹੈ। ਮੇਰੇ ਲਈ ਇਹ ਜਿੱਤ ਇਹੋ ਜਿਹੀ ਨਹੀਂ ਹੈ ਕਿ ਕੋਈ ਬਹੁਤ ਵੱਡੀ ਗੱਲ ਹੋ ਗਈ ਹੈ। ਦਰਅਸਲ ਮੈਂ ਖਿਡਾਰੀ ਰਿਹਾ ਹਾਂ, ਅਜਿਹੇ ਵਿਚ ਹਾਰ ਤੇ ਜਿੱਤ ਨੂੰ ਇੱਕੋ ਤਰ੍ਹਾਂ ਲੈਂਦਾ ਹਾਂ। ਬਾਕੀ ਮੈਨੂੰ ਲੱਗਦਾ ਹੈ ਕਿ ਕਿਸਮਤ ਨੇ ਹੀ ਮੇਰਾ ਸਾਥ ਦਿੱਤਾ ਹੈ। ਹਰ ਕੋਈ ਕਿਸੇ ਨਾ ਕਿਸੇ ਗੱਲ ਵਿਚ ਮਾਹਿਰ ਹੁੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News