ਕਰਨਵੀਰ ਬੋਹਰਾ ਦੀ ਧੀ ਹੋਈ ਛੇ ਮਹੀਨੇ ਦੀ, ਕੇਕ ਕੱਟ ਕੇ ਮਨਾਇਆ ਜਸ਼ਨ (ਤਸਵੀਰਾਂ)

Friday, Jun 18, 2021 - 10:04 AM (IST)

ਕਰਨਵੀਰ ਬੋਹਰਾ ਦੀ ਧੀ ਹੋਈ ਛੇ ਮਹੀਨੇ ਦੀ, ਕੇਕ ਕੱਟ ਕੇ ਮਨਾਇਆ ਜਸ਼ਨ (ਤਸਵੀਰਾਂ)

ਮੁੰਬਈ-ਟੀਵੀ ਜਗਤ ਦੇ ਡੈਸ਼ਿੰਗ ਅਤੇ ਬਾਕਮਾਲ ਦੇ ਅਦਾਕਾਰ ਕਰਨਵੀਰ ਬੋਹਰਾ ਜੋ ਕਿ ਪਿਛਲੇ ਸਾਲ ਇੱਕ ਵਾਰ ਫਿਰ ਤੋਂ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਟੀਜੇ ਸਿੱਧੂ ਨੇ ਧੀ ਨੂੰ ਜਨਮ ਦਿੱਤਾ। ਉਨ੍ਹਾਂ ਦੀ ਤੀਜੀ ਧੀ ਛੇ ਮਹੀਨੇ ਦੀ ਹੋ ਗਈ ਹੈ। ਜਿਸ ਦੇ ਚੱਲਦੇ ਅਦਾਕਾਰ ਕਰਨਵੀਰ ਬੋਹਰਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਵਿਸ਼ ਕੀਤਾ ਹੈ।

PunjabKesari
ਕਰਨਵੀਰ ਬੋਹਰਾ ਨੇ ਆਪਣੀ ਧੀ Gia Vanessa Snow ਨੂੰ ਵਿਸ਼ ਕਰਦੇ ਹੋਏ ਪਿਆਰੀ ਜਿਹੀ ਕੈਪਸ਼ਨ ਪਾਈ ਹੈ ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਉਨ੍ਹਾਂ ਦੀ ਬੱਚੀ ਤੇਜ਼ੀ ਦੇ ਨਾਲ ਵੱਡੀ ਹੋ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ। ਇਸ ਖ਼ਾਸ ਦਿਨ ਨੂੰ ਕਰਨਵੀਰ ਅਤੇ ਟੀਜੇ ਨੇ ਆਪਣੀਆਂ ਧੀਆਂ ਦੇ ਨਾਲ ਕੇਕ ਕੱਟ ਕੇ ਸੈਲੀਬ੍ਰੇਟ ਕੀਤਾ ਹੈ। 


ਦੱਸ ਦਈਏ ਕਰਨਵੀਰ ਆਪਣੇ ਪਰਿਵਾਰ ਦੇ ਨਾਲ ਕੈਨੇਡਾ ‘ਚ ਰਹਿ ਰਹੇ ਹਨ। ਜ਼ਿਕਰਯੋਗ ਹੈ ਕਿ ਕਰਨਵੀਰ ਅਤੇ ਟੀਜੇ ਦੀਆਂ ਇਸ ਤੋਂ ਪਹਿਲਾਂ ਦੋ ਜੁੜਵਾਂ ਧੀਆਂ ਹਨ। ਕਰਨਵੀਰ ਬੋਹਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਨਾਮੀ ਸੀਰੀਅਲਸ ‘ਚ ਕੰਮ ਕਰ ਚੁੱਕੇ ਹਨ।   


author

Aarti dhillon

Content Editor

Related News