BB 15 : ਤੇਜਸਵੀ ਨੇ ਕਰਨ ਨੂੰ ਦੱਸਿਆ ਆਪਣਾ ਬੁਆਏਫਰੈਂਡ, ਸੁਣ ਕੇ ਘਰਵਾਲੇ ਹੋਏ ਹੈਰਾਨ

Monday, Nov 15, 2021 - 11:12 AM (IST)

BB 15 : ਤੇਜਸਵੀ ਨੇ ਕਰਨ ਨੂੰ ਦੱਸਿਆ ਆਪਣਾ ਬੁਆਏਫਰੈਂਡ, ਸੁਣ ਕੇ ਘਰਵਾਲੇ ਹੋਏ ਹੈਰਾਨ

ਮੁੰਬਈ (ਬਿਊਰੋ)– ਐਤਵਾਰ ਰਾਤ ਨੂੰ ‘ਵੀਕੈਂਡ ਕਾ ਵਾਰ’ ਐਪੀਸੋਡ ਦੌਰਾਨ ‘ਬਿੱਗ ਬੌਸ 15’ ਦੇ ਘਰ ’ਚ ਇਕ ਬਹੁਤ ਹੀ ਹਮਲਾਵਰ ਟਾਸਕ ਦੇਖਿਆ ਗਿਆ। ਐਪੀਸੋਡ ਦੀ ਸ਼ੁਰੂਆਤ ਸਿਧਾਂਤ ਚਤੁਰਵੇਦੀ ਤੇ ਸ਼ਰਵਰੀ ਵਾਘ ਦੇ ‘ਬਿੱਗ ਬੌਸ 15’ ਦੇ ਘਰ ’ਚ ਇਕ ਟਾਸਕ ਦੇ ਨਾਲ ਹੁੰਦੀ ਹੈ, ਜਿਸ ’ਚ ਪਰਿਵਾਰਕ ਮੈਂਬਰਾਂ ਨੂੰ ਇਕ-ਦੂਜੇ ’ਤੇ ਚਿੱਕੜ ਸੁੱਟਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਘਰ ’ਚ ਜੰਗ ਵਰਗਾ ਮਾਹੌਲ ਬਣ ਗਿਆ।

ਨੇਹਾ ਭਸੀਨ ਨੂੰ ਪਹਿਲਾਂ ਬੁਲਾਇਆ ਗਿਆ ਤੇ ਉਸ ਤੋਂ ਪੁੱਛਿਆ ਗਿਆ ਕਿ ਘਰ ’ਚ ਸਭ ਤੋਂ ਵੱਧ ਗੱਪਾਂ ਕੌਣ ਮਾਰਦਾ ਹੈ। ਨੇਹਾ ਨੇ ਕਰਨ ਕੁੰਦਰਾ ਦਾ ਨਾਂ ਲਿਆ। ਇਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਤੇ ਨੇਹਾ ਨੇ ਕਰਨ ਨੂੰ ਫੱਟੂ ਕਿਹਾ। ਨੇਹਾ ਨੇ ਕਿਹਾ ਕਿ ਤੁਸੀਂ ਪਿੱਠ ਪਿੱਛੇ ਗੱਲ ਕਰਦੇ ਹੋ ਤੇ ਸਾਹਮਣੇ ਬਹੁਤ ਮਿੱਠੇ ਹੋ ਜਾਂਦੇ ਹੋ। ਇਸ ਦੇ ਨਾਲ ਹੀ ਦੂਜੇ ਪਾਸੇ ਕਰਨ ਨੇ ਨੇਹਾ ਨੂੰ ਘਰ ਦੀ ਸਭ ਤੋਂ ਅਣਚਾਹੀ ਮੁਕਾਬਲੇਬਾਜ਼ ਦੱਸਿਆ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਤੀਕ ਸਹਿਜਪਾਲ ’ਤੇ ਫੁੱਟਿਆ ਸਲਮਾਨ ਖ਼ਾਨ ਦਾ ਗੁੱਸਾ, ਵੀਡੀਓ ਹੋਈ ਵਾਇਰਲ

ਘਰ ਦਾ ਮਾਹੌਲ ਫਿਰ ਗਰਮ ਹੋ ਜਾਂਦਾ ਹੈ ਜਦੋਂ ਮਹਿਮਾਨ ਕਰਨ ਤੇ ਨੇਹਾ ਨੂੰ ਗਲੇ ਲਗਾਉਂਦੇ ਹਨ ਤੇ ਉਨ੍ਹਾਂ ਨੂੰ ਆਪਣੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਹਿੰਦੇ ਹਨ। ਕਰਨ ਨੇ ਨੇਹਾ ਨੂੰ ਜੱਫੀ ਪਾਉਣ ਤੋਂ ਇਨਕਾਰ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਨੇਹਾ ਵਿਲੇਨ ਹੈ, ਜੋ ਘਰ ਤੋੜਨ ਆਈ ਹੈ। ਇਸ ’ਤੇ ਸ਼ਮਿਤਾ ਤੇ ਨੇਹਾ ਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਤੇਜਸਵੀ ਤੇ ਕਰਨ ਨਾਲ ਬਹਿਸ ਸ਼ੁਰੂ ਹੋ ਜਾਂਦੀ ਹੈ।

ਜਦੋਂ ਤੇਜਸਵੀ ਆਉਂਦੀ ਹੈ ਤਾਂ ਉਸ ਨੂੰ ‘ਸਭ ਤੋਂ ਬੇਈਮਾਨ ਮੁਕਾਬਲੇਬਾਜ਼’ ਦਾ ਨਾਂ ਦੇਣਾ ਪੈਂਦਾ ਹੈ ਤੇ ਉਹ ਨੇਹਾ ਭਸੀਨ ਦਾ ਨਾਮ ਲੈਂਦੀ ਹੈ। ਨੇਹਾ ਦਾ ਕਹਿਣਾ ਹੈ ਕਿ ਉਹ ਪਹਿਲੇ ਦਿਨ ਤੋਂ ਹੀ ਸਭ ਤੋਂ ਈਮਾਨਦਾਰ ਖਿਡਾਰੀ ਰਹੀ ਹੈ ਤੇ ਪ੍ਰਤੀਕ ਤੇ ਸ਼ਮਿਤਾ ਦੋਵੇਂ ਨੇਹਾ ਦਾ ਸਮਰਥਨ ਕਰਦੇ ਹਨ। ਤੇਜਸਵੀ ਆਪਣੀ ਰਾਏ ਨੂੰ ਸਹੀ ਠਹਿਰਾਉਣ ਲੱਗਦੀ ਹੈ ਤੇ ਫਿਰ ਇਹ ਬਹਿਸ ਵਿਵਾਦ ’ਚ ਬਦਲ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਨੀਲਮ ਕੋਠਾਰੀ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਟਾਸਕ ਤੋਂ ਬਾਅਦ ਜਦੋਂ ਮੁਕਾਬਲੇਬਾਜ਼ ‘ਵੀਕੈਂਡ ਕਾ ਵਾਰ’ ਦੇ ਐਪੀਸੋਡ ਲਈ ਤਿਆਰ ਹੋ ਜਾਂਦੇ ਹਨ। ਨੇਹਾ ਤੇਜਸਵੀ ਦੇ ਸਾਹਮਣੇ ਆਉਂਦੀ ਹੈ ਤੇ ਉਸ ਨੂੰ ਯਕੀਨ ਦਿਵਾਉਂਦੀ ਹੈ ਕਿ ਉਹ ਸਭ ਤੋਂ ਬੇਈਮਾਨ ਵਿਅਕਤੀ ਨਹੀਂ ਹੈ। ਨੇਹਾ ਕਹਿੰਦੀ ਹੈ ਕਿ ਤੁਹਾਨੂੰ ਸਾਰਿਆਂ ਦੇ ਸਾਹਮਣੇ ਆ ਕੇ ਕਹਿਣਾ ਚਾਹੀਦਾ ਹੈ ਕਿ ਹਾਂ, ਨੇਹਾ ਬੇਈਮਾਨ ਨਹੀਂ ਹੈ ਪਰ ਉਸ ਨੇ ਮੇਰੇ ਬੁਆਏਫਰੈਂਡ ’ਤੇ ਚਿੱਕੜ ਸੁੱਟਿਆ, ਇਸ ਲਈ ਮੈਂ ਬਦਲਾ ਲਿਆ। ਤੇਜਸਵੀ ਨੇ ਇਸ ਨੂੰ ਸਵੀਕਾਰ ਕੀਤਾ ਤੇ ਕਿਹਾ, ‘ਹਾਂ ਮੈਨੂੰ ਇਹ ਪਸੰਦ ਨਹੀਂ ਹੈ ਕਿ ਤੁਸੀਂ ਮੇਰੇ ਬੁਆਏਫਰੈਂਡ ’ਤੇ ਚਿੱਕੜ ਸੁੱਟਿਆ ਸੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News