ਭਾਰਤੀ ਅਤੇ ਹਰਸ਼ ਦੀ ਗ੍ਰਿਫ਼ਤਾਰੀ ''ਤੇ ਕਰਨ ਪਟੇਲ ਦਾ ਰਿਐਕਸ਼ਨ, ਆਖੀ ਇਹ ਗੱਲ

Monday, Nov 23, 2020 - 01:18 PM (IST)

ਭਾਰਤੀ ਅਤੇ ਹਰਸ਼ ਦੀ ਗ੍ਰਿਫ਼ਤਾਰੀ ''ਤੇ ਕਰਨ ਪਟੇਲ ਦਾ ਰਿਐਕਸ਼ਨ, ਆਖੀ ਇਹ ਗੱਲ

ਮੁੰਬਈ: ਡਰੱਗ ਮਾਮਲੇ 'ਚ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਨੂੰ ਐੱਨ.ਸੀ.ਬੀ. ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤੀ ਸਿੰਘ ਦੀ ਗ੍ਰਿਫ਼ਤਾਰੀ ਨਾਲ ਟੀ.ਵੀ. ਇੰਡਸਟਰੀ 'ਚ ਖਲਬਲੀ ਮਚ ਗਈ ਹੈ। ਉੱਧਰ ਭਾਰਤੀ ਦੇ ਨਾਲ ਕੰਮ ਕਰ ਚੁੱਕੇ ਕਈ ਸਿਤਾਰੇ ਅਤੇ ਉਨ੍ਹਾਂ ਦੇ ਦੋਸਤ ਜਾਂ ਤਾਂ ਇਸ ਮਾਮਲੇ 'ਤੇ ਰਿਐਕਸ਼ਨ ਦੇਣ ਤੋਂ ਬਚ ਰਹੇ ਹਨ ਜਾਂ ਫਿਰ ਖੁੱਲ੍ਹ ਕੇ ਇਸ 'ਤੇ ਗੱਲ ਕਰ ਰਹੇ ਹਨ। ਹੁਣ ਭਾਰਤੀ ਸਿੰਘ ਦੇ ਗ੍ਰਿਫ਼ਤਾਰ ਹੋਣ ਵਾਲੇ ਮਾਮਲੇ 'ਤੇ ਟੀ.ਵੀ. ਅਦਾਕਾਰ ਕਰਨ ਪਟੇਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ। 

PunjabKesari
ਇਕ ਇੰਟਰਵਿਊ ਦੌਰਾਨ ਜਦੋਂ ਇਸ ਬਾਰੇ 'ਚ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕੇ ਭਾਰਤੀ ਆਪਣੀ ਜ਼ਿੰਦਗੀ 'ਚ ਕੀ ਕਰਦੀ ਹੈ। ਦੋਵੇਂ ਸਿਰਫ ਸ਼ੋਅ 'ਚ ਕੰਮ ਕਰ ਚੁੱਕੇ ਹਨ। ਕਰਨ ਨੇ ਕਿਹਾ ਕਿ ਅਸੀਂ ਸਿਰਫ ਇਕ ਰਿਐਲਟੀ ਸ਼ੋਅ 'ਚ ਕੰਮ ਕੀਤਾ ਹੈ। ਮੈਨੂੰ ਇਸ ਤੋਂ ਜਿਆਦਾ ਕੁਝ ਨਹੀਂ ਪਤਾ ਹੈ। ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਮੈਨੂੰ ਇਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਕਿ ਉਹ ਆਪਣੀ ਜ਼ਿੰਦਗੀ 'ਚ ਕੀ ਕਰਦੀ ਹੈ। ਮੈਂ ਇਸ ਬਾਰੇ 'ਚ ਹੋਰ ਕੁਮੈਂਟ ਨਹੀਂ ਕਰਨਾ ਚਾਹੁੰਦਾ। ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਤੁਸੀਂ ਟੀ.ਵੀ. ਇੰਡਸਟਰੀ ਨੂੰ ਨਿਸ਼ਾਨਾ ਬਣਾਓਗੇ। 

PunjabKesari
ਦੱਸ ਦੇਈਏ ਕਿ ਕਰਨ ਪਟੇਲ ਭਾਰਤੀ ਸਿੰਘ ਦੇ ਨਾਲ ਸ਼ੋਅ 'ਖ਼ਤਰੋਂ ਕੇ ਖਿਲਾੜੀ' ਅਤੇ 'ਖ਼ਤਰਾ ਖ਼ਤਰਾ ਖ਼ਤਰਾ' 'ਚ ਨਜ਼ਰ ਆ ਚੁੱਕੇ ਹਨ। ਐੱਨ.ਬੀ.ਸੀ. ਨੇ ਭਾਰਤੀ ਸਿੰਘ ਦੇ ਘਰ ਤੋਂ ਇਲਾਵਾ ਪ੍ਰੋਡੈਕਸ਼ਨ ਹਾਊਸ 'ਤੇ ਵੀ ਛਾਪਾ ਮਾਰਿਆ ਸੀ ਅਤੇ ਦੋਵਾਂ ਥਾਵਾਂ ਤੋਂ ਕਰੀਬ 86.5 ਗ੍ਰਾਮ ਗਾਂਜਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਐੱਨ.ਸੀ.ਬੀ. ਨੇ ਸੰਮਨ ਭੇਜਿਆ ਸੀ।

PunjabKesari
ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਪੁੱਛਗਿੱਛ ਦੌਰਾਨ ਇਸ ਦੀ ਵਰਤੋਂ ਦੀ ਗੱਲ ਵੀ ਸਵੀਕਾਰ ਕੀਤੀ। ਹੁਣ ਭਾਰਤੀ ਅਤੇ ਉਨ੍ਹਾਂ ਦੇ ਪਤੀ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ 4 ਦਸੰਬਰ ਤੱਕ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।


author

Aarti dhillon

Content Editor

Related News