ਬੇਲ ਮਿਲਦੇ ਹੀ ਕਰਨ ਮਹਿਰਾ ਨੇ ਲਗਾਏ ਪਤਨੀ ''ਤੇ ਦੋਸ਼, ਆਖੀਆਂ ਵੱਡੀਆਂ ਗੱਲਾਂ
Tuesday, Jun 01, 2021 - 03:07 PM (IST)
ਮੁੰਬਈ- 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੇ ਮਸ਼ਹੂਰ ਅਦਾਕਾਰ ਕਰਨ ਮਹਿਰਾ ਨੂੰ ਹਾਲ ਹੀ ਵਿਚ ਮੁੰਬਈ ਪੁਲਸ ਨੇ ਪਤਨੀ ਨਿਸ਼ਾ ਰਾਵਲ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਕੁਝ ਸਮੇਂ ਬਾਅਦ ਹੀ ਅਦਾਕਾਰ ਦੀ ਜ਼ਮਾਨਤ ਹੋ ਗਈ। ਫਿਲਹਾਲ ਕਰਨ ਬੇਲ 'ਤੇ ਜੇਲ੍ਹ ਤੋਂ ਬਾਹਰ ਆ ਗਿਆ ਹੈ ਅਤੇ ਹੁਣ ਉਸ ਨੇ ਇਸ ਮਾਮਲੇ' ਤੇ ਆਪਣਾ ਪੱਖ ਸਭ ਦੇ ਸਾਹਮਣੇ ਰੱਖ ਦਿੱਤਾ ਹੈ।ਇਕ ਚੈਨਲ ਨਾਲ ਗੱਲਬਾਤ ਦੌਰਾਨ ਕਰਨ ਨੇ ਦੱਸਿਆ ਕਿ ਨਿਸ਼ਾ ਨੇ ਖੁਦ ਕੰਧ ਵਿਚ ਆਪਣਾ ਸਿਰ ਮਾਰਿਆ ਸੀ ਜਿਸ ਕਾਰਨ ਉਸਦੇ ਸੱਟ ਲੱਗ ਗਈ ਸੀ ਅਤੇ ਉਸ ਨੇ ਇਸ ਦਾ ਦੋਸ਼ ਕਰਨ ‘ਤੇ ਲਗਾਇਆ ਸੀ।
ਗੱਲਬਾਤ ਵਿਚ ਕਰਨ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਵਿਆਹ ਦੇ ਇੰਨੇ ਸਾਲਾਂ ਤੋਂ ਇਹ ਸਭ ਹੋ ਰਿਹਾ ਹੈ। ਅਸੀਂ ਇਸ ਬਾਰੇ ਪਿਛਲੇ ਇਕ ਮਹੀਨੇ ਤੋਂ ਗੱਲ ਕਰ ਰਹੇ ਸੀ ਕਿਉਂਕਿ ਸਾਡੇ ਵਿਚਕਾਰ ਕਾਫ਼ੀ ਸਮੇਂ ਤੋਂ ਚੀਜ਼ਾਂ ਠੀਕ ਨਹੀਂ ਚੱਲ ਰਹੀਆਂ ਸਨ। ਅਸੀਂ ਸੋਚ ਰਹੇ ਸੀ ਸਾਨੂੰ ਵੱਖ ਹੋ ਜਾਣਾ ਚਾਹੀਦਾ ਹੈ ਜਾਂ ਕੀ ਕਰਨਾ ਚਾਹੀਦਾ ਹੈ ... ਅਸੀਂ ਇਸਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਇਸ ਸਬੰਧ ਵਿਚ ਨਿਸ਼ਾ ਦਾ ਭਰਾ ਰੋਹਿਤ ਸੇਠੀ ਵੀ ਘਰ ਆਇਆ ਸੀ। ਬਾਅਦ ਵਿਚ ਉਸ ਨੇ ਅਲੂਮਨੀ ਦੀ ਰਕਮ ਬਾਰੇ ਗੱਲ ਕੀਤੀ ਜੋ ਬਹੁਤ ਜ਼ਿਆਦਾ ਸੀ, ਮੈਂ ਕਿਹਾ ਕਿ ਮੇਰੇ ਲਈ ਇੰਨੇ ਪੈਸੇ ਦੇਣਾ ਸੰਭਵ ਨਹੀਂ ਹੈ।'
‘ਅਸੀਂ ਆਖਰੀ ਰਾਤ ਵੀ ਇਸ ਬਾਰੇ ਹੀ ਗੱਲ ਕਰ ਰਹੇ ਸੀ, ਉਹ ਬੀਤੀ ਰਾਤ ਕਰੀਬ 10 ਵਜੇ ਸਾਡੇ ਘਰ ਆਇਆ। ਜਦੋਂ ਮੈਂ ਉਸ ਨੂੰ ਕਿਹਾ ਕਿ ਮੇਰੇ ਲਈ ਇਹ ਰਕਮ ਅਦਾ ਕਰਨਾ ਸੰਭਵ ਨਹੀਂ ਤਾਂ ਉਸ ਨੇ ਕਿਹਾ ਕਿ ਫਿਰ ਸਾਨੂੰ ਲੀਗਨ ਜਾਣਾ ਚਾਹੀਦਾ ਹੈ। ਮੈਂ ਆਪਣੇ ਕਮਰੇ ਵਿਚ ਆਇਆ ਅਤੇ ਆਪਣੀ ਮਾਂ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ, ਇਸ ਦੌਰਾਨ ਨਿਸ਼ਾ ਕਮਰੇ ਵਿਚ ਆਈ ਅਤੇ ਬਦਸਲੂਕੀ ਕਰਨ ਲੱਗੀ। ਉਸ ਨੇ ਮੇਰੇ ਮਾਪਿਆਂ ਅਤੇ ਭਰਾ ਨੂੰ ਗਾਲਾਂ ਕੱਢੀਆਂ। ਨਾ ਸਿਰਫ਼ ਉਸ ਨੇ ਉੱਚੀ ਆਵਾਜ਼ ਵਿਚ ਚੀਕਾਂ ਮਾਰੀਆਂ, ਉਸ ਨੇ ਮੇਰੇ 'ਤੇ ਥੁੱਕਿਆ ਅਤੇ ਮੈਨੂੰ ਧਮਕੀ ਦਿੱਤੀ, ਵੇਖ ਹੁਣ ਮੈਂ ਕੀ ਕਰਦੀ ਹਾਂ। ਇਸ ਤੋਂ ਬਾਅਦ ਉਹ ਬਾਹਰ ਗਈ ਅਤੇ ਆਪਣਾ ਸਿਰ ਕੰਧ 'ਚ ਮਾਰਿਆ ਅਤੇ ਸਾਰਿਆਂ ਨੂੰ ਦੱਸਿਆ ਕਿ ਮੈਂ ਉਸ ਨਾਲ ਅਜਿਹਾ ਕੀਤਾ ਹੈ।
ਨਿਸ਼ਾ ਦਾ ਭਰਾ ਮੇਰੇ ਕੋਲ ਆਇਆ ਅਤੇ ਮੇਰੇ 'ਤੇ ਹੱਥ ਚੁੱਕਿਆ ਉਸ ਨੇ ਮੈਨੂੰ ਥੱਪੜ ਮਾਰਿਆ ਅਤੇ ਮੇਰੀ ਛਾਤੀ 'ਤੇ ਵੀ ਮਾਰਿਆ। ਮੈਂ ਭਰਾ ਨੂੰ ਕਿਹਾ ਕਿ ਮੈਂ ਨਿਸ਼ਾ ਨੂੰ ਨਹੀਂ ਮਾਰਿਆ ਹੈ, ਉਹ ਕੈਮਰੇ ਵਿਚ ਜਾਂਚ ਕਰ ਸਕਦੇ ਹਨ ਪਰ ਘਰੇਲੂ ਕੈਮਰਾ ਪਹਿਲਾਂ ਹੀ ਬੰਦ ਸੀ। ਇਸ ਤੋਂ ਬਾਅਦ ਉਸ ਨੇ ਉਥੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਨੇ ਕੁਝ ਨਹੀਂ ਕੀਤਾ ਕਿਉਂਕਿ ਉਹ ਵੀ ਜਾਣਦੇ ਹਨ ਕਿ ਸੱਚਾਈ ਕੀ ਹੈ। ਜੇ ਉਹ ਲੋਕ ਝੂਠਾ ਕੇਸ ਦਰਜ ਕਰਦੇ ਹਨ ਤਾਂ ਸੱਚ ਸਾਹਮਣੇ ਆ ਹੀ ਜਾਵੇਗਾ।