ਖ਼ੁਸ਼ਨਸੀਬ ਹਾਂ ਕਿ ਚਿੰਟੂ ਅੰਕਲ ਤੇ ਰਣਬੀਰ ਕਪੂਰ ਦੋਵਾਂ ਨਾਲ ਕੰਮ ਕੀਤਾ : ਕਰਨ ਮਲਹੋਤਰਾ

Tuesday, Jul 12, 2022 - 11:32 AM (IST)

ਖ਼ੁਸ਼ਨਸੀਬ ਹਾਂ ਕਿ ਚਿੰਟੂ ਅੰਕਲ ਤੇ ਰਣਬੀਰ ਕਪੂਰ ਦੋਵਾਂ ਨਾਲ ਕੰਮ ਕੀਤਾ : ਕਰਨ ਮਲਹੋਤਰਾ

ਮੁੰਬਈ (ਬਿਊਰੋ)– ਐਕਸ਼ਨ ਐਂਟਰਟੇਨਰ ਫ਼ਿਲਮ ‘ਸ਼ਮਸ਼ੇਰਾ’ ’ਚ ਰਣਬੀਰ ਕਪੂਰ ਇਕ ਲਾਰਜਰ ਦੈਨ ਲਾਈਫ ਸੰਪੂਰਨ ਹਿੰਦੀ ਫ਼ਿਲਮਾਂ ਦੇ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ। ਰਣਬੀਰ, ਜੋ ਬਲਾਕਬਸਟਰ ਫ਼ਿਲਮ ‘ਸੰਜੂ’ ਤੋਂ ਚਾਰ ਸਾਲਾਂ ਬਾਅਦ ਵੱਡੇ ਪਰਦੇ ’ਤੇ ਨਜ਼ਰ ਆਉਣਗੇ, ਨੂੰ ਸੰਜੇ ਦੱਤ ਦੇ ਖ਼ਿਲਾਫ਼ ਖੜ੍ਹਾ ਕੀਤਾ ਗਿਆ ਹੈ, ਜੋ ਦੁਸ਼ਟ, ਬੇਰਹਿਮ, ਠੰਡੇ ਦਿਲ ਵਾਲੇ ਸ਼ੁੱਧ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ।

ਸੰਜੇ ਦੱਤ ਬਨਾਮ ਰਣਬੀਰ ਕਪੂਰ ਵੱਡੇ ਪਰਦੇ ’ਤੇ ਇਸ ਸਾਲ ਦਾ ਸਭ ਤੋਂ ਵੱਡਾ ਮੁਕਾਬਲਾ ਸਾਬਿਤ ਹੋਣ ਜਾ ਰਿਹਾ ਹੈ। ਰਣਬੀਰ ਨੂੰ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਕੀਤਾ ਜਾ ਰਿਹਾ ਹੈ, ਜਿਸ ਨੇ ਇਤਫ਼ਾਕ ਨਾਲ ਉਨ੍ਹਾਂ ਦੇ ਪਿਤਾ ਆਈਕਾਨਿਕ ਰਿਸ਼ੀ ਕਪੂਰ ਨੂੰ ‘ਅਗਨੀਪਥ’ ’ਚ ਖ਼ਤਰਨਾਕ ਰੌਫ ਲਾਲਾ ਦੇ ਰੂਪ ’ਚ ਵੀ ਨਿਰਦੇਸ਼ਿਤ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਕਰਨ ਦੱਸਦੇ ਹਨ ਕਿ ਕਿਵੇਂ ਰਿਸ਼ੀ ਤੇ ਰਣਬੀਰ ਅਦਾਕਾਰ ਦੇ ਤੌਰ ’ਤੇ ਬੇਮਿਸਾਲ ਹਨ। ਕਰਨ ਕਹਿੰਦੇ ਹਨ, ‘‘ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਚਿੰਟੂ ਅੰਕਲ ਤੇ ਰਣਬੀਰ ਦੋਵਾਂ ਨਾਲ ਕੰਮ ਕੀਤਾ ਹੈ। ਉਹ ਬਿਲਕੁਲ ਵੱਖਰੇ ਹੋਣ ਦੇ ਬਾਵਜੂਦ ਇਕੋ ਜਿਹੇ ਹਨ। ਚਿੰਟੂ ਅੰਕਲ ਨਾਲ ਮੈਂ ਰੌਫ ਲਾਲਾ ਦੇ ਕਿਰਦਾਰ ਨੂੰ ਲੈ ਕੇ ਬਹਿਸ ਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਕਰਦਾ ਰਹਿੰਦਾ ਸੀ।’’

ਕਰਨ ਨੇ ਅੱਗੇ ਕਿਹਾ, ‘‘ਉਨ੍ਹਾਂ ਨੇ ਹਮੇਸ਼ਾ ਮੈਨੂੰ ਬਹੁਤ ਸਤਿਕਾਰ ਦਿੱਤਾ ਤੇ ਕਦੇ ਵੀ ਮੇਰੇ ਨਾਲ ਨਵੇਂ ਨਿਰਦੇਸ਼ਕ ਵਾਂਗ ਵਿਵਹਾਰ ਨਹੀਂ ਕੀਤਾ। ਅਸੀਂ ਇਕ-ਦੂਜੇ ਸਾਹਮਣੇ ਜੋ ਚੁਣੌਤੀਆਂ ਪੇਸ਼ ਕੀਤੀਆਂ, ਉਸ ਕਾਰਨ, ਉਹ ਕਿਰਦਾਰ ਵੱਡਾ ਹੋ ਗਿਆ। ਮੈਨੂੰ ਉਨ੍ਹਾਂ ਨਾਲ ਹਰ ਰੋਜ਼ ਸੈੱਟ ’ਤੇ ਹੋਣ ਵਾਲੇ ਪਾਗਲਪਣ ਦੀ ਹਰ ਦਿਨ ਯਾਦ ਆਉਂਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News