ਕੀ ਹੁਣ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਕਰਵਾਉਣਗੇ ਵਿਆਹ, ਪਿਤਾ ਨੇ ਦਿੱਤਾ ਅਜਿਹਾ ਬਿਆਨ
Wednesday, Feb 02, 2022 - 10:53 AM (IST)

ਮੁੰਬਈ (ਬਿਊਰੋ) : ਟੀ. ਵੀ. ਦਾ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 15' ਖ਼ਤਮ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਸ਼ੋਅ 'ਚ ਵੀ ਲਵ ਅਫੇਅਰ ਵੇਖਣ ਨੂੰ ਮਿਲਿਆ ਹੈ, ਜਿਨ੍ਹਾਂ ਨੇ ਆਪਣੀ ਪਿਆਰੀ ਕੈਮਿਸਟਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਤੇਜਸਵੀ ਪ੍ਰਕਾਸ਼ ਤੇ ਕਰਨ ਕੁੰਦਰਾ ਦਾ ਸ਼ੋਅ 'ਚ ਹੀ ਮਜ਼ਬੂਤ ਰਿਸ਼ਤਾ ਬਣਿਆ। ਉਨ੍ਹਾਂ ਨੇ ਖੁੱਲ੍ਹ ਕੇ ਇੱਕ-ਦੂਜੇ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ।
ਦੱਸ ਦਈਏ ਕਿ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਇਸ ਰਿਸ਼ਤੇ ਨੂੰ ਹਰ ਝੰਡੀ ਦੇ ਦਿੱਤੀ ਹੈ। ਅਸਲ 'ਚ ਕਰਨ ਅਤੇ ਤੇਜਸਵੀ ਦੇ ਮਾਤਾ-ਪਿਤਾ ਸ਼ੋਅ 'ਚ ਆਏ ਸਨ ਅਤੇ ਦੋਹਾਂ ਨੂੰ ਪਿਆਰ ਦਿੱਤਾ। ਪਰਿਵਾਰ ਵਾਲਿਆਂ ਨੇ ਵੀ ਇਨ੍ਹਾਂ ਦੋਹਾਂ ਦੇ ਰਿਸ਼ਤੇ ਲਈ ਆਪਣੀ ਸਹਿਮਤੀ ਦੇ ਦਿੱਤੀ ਸੀ। ਹੁਣ ਕਰਨ ਕੁੰਦਰਾ ਦੇ ਪਿਤਾ ਐੱਸ. ਪੀ. ਕੁੰਦਰਾ ਨੇ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇ ਤੋਂ ਬਹੁਤ ਖੁਸ਼ ਹਨ ਅਤੇ ਉਮੀਦ ਕਰਦੇ ਹਨ ਕਿ ਦੋਵੇਂ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਗੇ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਬਹੁਤ ਜਲਦੀ ਤੁਹਾਨੂੰ ਚੰਗੀ ਖ਼ਬਰ ਮਿਲੇਗੀ।
ਦੱਸਣਯੋਗ ਹੈ ਕਿ 30 ਜਨਵਰੀ 2022 ਨੂੰ ਤੇਜਸਵੀ ਅਤੇ ਕਰਨ ਦੇ ਮਾਤਾ-ਪਿਤਾ ਵੀ 'ਬਿੱਗ ਬੌਸ 15' ਦੇ ਫਿਨਾਲੇ 'ਚ ਪਹੁੰਚੇ ਸਨ ਅਤੇ ਫਿਨਾਲੇ ਤੋਂ ਪਹਿਲਾਂ ਕਰਨ ਦੇ ਮਾਤਾ-ਪਿਤਾ ਨੂੰ ਮੀਡੀਆ ਨੇ ਘੇਰ ਲਿਆ ਅਤੇ ਕਰਨ ਦੇ ਵਿਆਹ ਨੂੰ ਲੈ ਕੇ ਸਵਾਲ ਕੀਤੇ। ਕਰਨ ਦੇ ਪਿਤਾ ਨੂੰ ਪੁੱਛਿਆ ਕਿ, ਉਨ੍ਹਾਂ ਨੇ ਕਰਨ ਤੇ ਤੇਜਸਵੀ ਨਾਲ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਹੁਣ ਵਿਆਹ ਦਾ ਕੀ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ, 'ਜੇਕਰ ਸਭ ਕੁਝ ਠੀਕ ਰਿਹਾ ਤਾਂ ਉਹ ਜਲਦ ਤੋਂ ਜਲਦ ਕਰਨ ਅਤੇ ਤੇਜਸਵੀ ਦਾ ਵਿਆਹ ਕਰਵਾਉਣਾ ਚਾਹੁੰਣਗੇ।
ਇਸ ਤੋਂ ਪਹਿਲਾਂ ਜਦੋਂ ਕਰਨ ਕੁੰਦਰਾ ਦੇ ਪਰਿਵਾਰ ਨੂੰ ਵੀਡੀਓ ਕਾਲ ਰਾਹੀਂ ਸ਼ੋਅ 'ਚ ਸ਼ਾਮਲ ਕੀਤਾ ਗਿਆ ਸੀ ਤਾਂ ਅਦਾਕਾਰ ਦੇ ਮਾਤਾ-ਪਿਤਾ ਨੇ ਤੇਜਸਵੀ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪਸੰਦ ਕਰਦੇ ਹਨ। ਇੰਨਾ ਹੀ ਨਹੀਂ ਇਕ ਐਪੀਸੋਡ 'ਚ ਤੇਜਸਵੀ ਦੇ ਮਾਤਾ-ਪਿਤਾ ਨੇ ਕਰਨ ਨੂੰ ਜਵਾਈ ਮੰਨ ਲਿਆ ਸੀ। ਜਦੋਂ ਕਰਨ ਪੁੱਛਦਾ ਹੈ ਕਿ 'ਰਿਸ਼ਤਾ ਪੱਕਾ ਹੈ' ਅਤੇ ਉਨ੍ਹਾਂ ਨੇ ਕਿਹਾ ਹਾਂ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।