ਕਰਨ ਜੌਹਰ ’ਤੇ ਲੱਗਾ ਸਾਰਾ-ਕਾਰਤਿਕ ਦੇ ਰਿਸ਼ਤੇ ਦਾ ਖ਼ੁਲਾਸਾ ਕਰਨ ਦਾ ਦੋਸ਼, ਅੱਗੋਂ ਦਿੱਤੀ ਇਹ ਸਫਾਈ

Sunday, Aug 14, 2022 - 12:06 PM (IST)

ਕਰਨ ਜੌਹਰ ’ਤੇ ਲੱਗਾ ਸਾਰਾ-ਕਾਰਤਿਕ ਦੇ ਰਿਸ਼ਤੇ ਦਾ ਖ਼ੁਲਾਸਾ ਕਰਨ ਦਾ ਦੋਸ਼, ਅੱਗੋਂ ਦਿੱਤੀ ਇਹ ਸਫਾਈ

ਮੁੰਬਈ (ਬਿਊਰੋ)– ਬਾਲੀਵੁੱਡ ਦੇ ਮਸ਼ਹੂਰ ਫ਼ਿਲਮਮੇਕਰ ਕਰਨ ਜੌਹਰ ਦਾ ਸ਼ੋਅ ‘ਕੌਫੀ ਵਿਦ ਕਰਨ ਸੀਜ਼ਨ 7’ ਲਗਾਤਾਰ ਸੁਰਖ਼ੀਆਂ ’ਚ ਛਾਇਆ ਹੈ। ਸ਼ੋਅ ’ਚ ਹਮੇਸ਼ਾ ਨਵੇਂ-ਨਵੇਂ ਸਿਤਾਰੇ ਬਤੌਰ ਮਹਿਮਾਨ ਪਹੁੰਚ ਰਹੇ ਹਨ। ਇਸ ਵਿਚਾਲੇ ਕਰਨ ਜੌਹਰ ਸ਼ੋਅ ਦੌਰਾਨ ਸਾਰਾ ਅਲੀ ਖ਼ਾਨ ਤੇ ਕਾਰਤਿਕ ਦੇ ਰਿਲੇਸ਼ਨਸ਼ਿਪ ’ਚ ਰਹਿਣ ਦੀ ਖ਼ਬਰ ਨੂੰ ਲੈ ਕੇ ਚਰਚਾ ’ਚ ਰਹੇ ਹਨ। ਕਰਨ ਨੇ ਖ਼ੁਲਾਸਾ ਕੀਤਾ ਸੀ ਕਿ ਕਾਰਤਿਕ ਤੇ ਸਾਰਾ ਰਿਲੇਸ਼ਨਸ਼ਿਪ ’ਚ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਕਰਨ ਨੇ ਸ਼ੋਅ ਦੌਰਾਨ ਅਨਨਿਆ ਪਾਂਡੇ ਦੀ ਡੇਟਿੰਗ ਨੂੰ ਲੈ ਕੇ ਵੀ ਸਵਾਲ ਪੁੱਛੇ ਸਨ।

‘ਕੌਫੀ ਵਿਦ ਕਰਨ’ ’ਚ ਇਸ ਤਰ੍ਹਾਂ ਦੇ ਸਵਾਲ ਪੁੱਛਣ ’ਚ ਕਰਨ ਜੌਹਰ ’ਤੇ ਦੋਸ਼ ਲੱਗ ਰਹੇ ਹਨ ਕਿ ਉਹ ਹਮੇਸ਼ਾ ਦੂਜਿਆਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸਾਰਿਆਂ ਸਾਹਮਣੇ ਖ਼ੁਲਾਸਾ ਕਰਦੇ ਹਨ। ਉਥੇ ਟੀ. ਵੀ. ਰੇਡੀਓ ਹੋਸਟ ਸਿਧਾਰਥ ਕਨਨ ਨੇ ਇਕ ਇੰਟਰਵਿਊ ਦੌਰਾਨ ਜਦੋਂ ਕਰਨ ਜੌਹਰ ਨਾਲ ਇਸ ਨੂੰ ਲੈ ਕੇ ਸਵਾਲ ਪੁੱਛਿਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਸਾਰੇ ਇਸ ਰਿਲੇਸ਼ਨਸ਼ਿਪ ਬਾਰੇ ਜਾਣਦੇ ਹਨ। ਮੈਂ ਕੁਝ ਖ਼ੁਦ ਤੋਂ ਨਹੀਂ ਬਣਾਇਆ ਹੈ। ਸਾਰਿਆਂ ਨੇ ਇਕੱਠਿਆਂ ਦੇਖਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਨੇ ਕਿਉਂ ਲਈ ਕੈਨੇਡਾ ਦੀ ਸਿਟੀਜ਼ਨਸ਼ਿਪ? ਇਸ ਲਈ ਛੱਡਣਾ ਚਾਹੁੰਦੇ ਸੀ ਦੇਸ਼

ਕਰਨ ਜੌਹਰ ਨੇ ਅੱਗੇ ਇਹ ਵੀ ਦੱਸਿਆ ਕਿ ਜੋ ਸੱਚ ਹੈ, ਉਹ ਸੱਚ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਸ ਤੋਂ ਕੋਈ ਦਿੱਕਤ ਨਹੀਂ ਹੈ। ਕਰਨ ਨੇ ਅੱਗੇ ਕਿਹਾ ਕਿ ਸਾਰਿਆਂ ਨੂੰ ਸਾਰਿਆਂ ਦੀ ਨਿੱਜੀ ਜ਼ਿੰਦਗੀ ਬਾਰੇ ਪਤਾ ਹੈ ਤੇ ਉਨ੍ਹਾਂ ਨੂੰ ਇਸ ਤੋਂ ਦਿੱਕਤ ਨਹੀਂ ਹੈ, ਜੇਕਰ ਅਸੀਂ ਉਸ ਬਾਰੇ ਗੱਲ ਕੀਤੀ।

ਦੱਸ ਦੇਈਏ ਕਿ ਕਰਨ ਜੌਹਰ ਦੇ ਸ਼ੋਅ ਦੇ ਇਕ ਐਪੀਸੋਡ ’ਚ ਸਾਰਾ ਅਲੀ ਖ਼ਾਨ ਤੇ ਜਾਨ੍ਹਵੀ ਕਪੂਰ ਪਹੁੰਚੇ ਸਨ। ਇਥੇ ਕਰਨ ਨੇ ਸਾਰਾ ਤੇ ਕਾਰਤਿਕ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਗੱਲਬਾਤ ਕੀਤੀ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News