ਟਰੋਲਿੰਗ ਤੋਂ ਬਾਅਦ ਕਰਨ ਜੌਹਰ ਨੇ ਛੱਡਿਆ ਟਵਿਟਰ, ਕਿਹਾ– ‘ਜ਼ਿਆਦਾ ਸਾਕਾਰਾਤਮਕ ਊਰਜਾ ਲਈ...’

Tuesday, Oct 11, 2022 - 01:20 PM (IST)

ਟਰੋਲਿੰਗ ਤੋਂ ਬਾਅਦ ਕਰਨ ਜੌਹਰ ਨੇ ਛੱਡਿਆ ਟਵਿਟਰ, ਕਿਹਾ– ‘ਜ਼ਿਆਦਾ ਸਾਕਾਰਾਤਮਕ ਊਰਜਾ ਲਈ...’

ਮੁੰਬਈ (ਬਿਊਰੋ)– ਮਸ਼ਹੂਰ ਫ਼ਿਲਮਕਾਰ ਕਰਨ ਜੌਹਰ ਆਪਣੇ ਟਵੀਟਸ ਕਾਰਨ ਸੁਰਖ਼ੀਆਂ ’ਚ ਰਹਿੰਦੇ ਹਨ। ਫ਼ਿਲਮ ਨਿਰਮਾਤਾ ਟਵਿਟਰ ’ਤੇ ਕਾਫੀ ਸਰਗਰਮ ਤੇ ਮਸ਼ਹੂਰ ਹਨ ਤੇ ਅਕਸਰ ਟਵਿਟਰ ’ਤੇ ਆਪਣੇ ਵਿਚਾਰ ਸਾਂਝੇ ਕਰਦੇ ਹਨ। ਹਾਲਾਂਕਿ ਉਹ ਅਕਸਰ ਟਰੋਲਰਜ਼ ਦੇ ਨਿਸ਼ਾਨੇ ’ਤੇ ਰਹਿੰਦੇ ਹਨ, ਇਹੀ ਵਜ੍ਹਾ ਹੈ ਕਿ ਸੋਮਵਾਰ ਨੂੰ ਕਰਨ ਜੌਹਰ ਨੇ ਟਵਿਟਰ ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ : ਅਮਿਤਾਭ ਬੱਚਨ ਨੇ 80ਵੇਂ ਜਨਮਦਿਨ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

ਉਨ੍ਹਾਂ ਨੇ ਟਵਿਟਰ ਛੱਡਣ ਦਾ ਐਲਾਨ ਟਵਿਟਰ ’ਤੇ ਹੀ ਕੀਤਾ ਤੇ ਉਨ੍ਹਾਂ ਦੇ ਟਵੀਟ ’ਚ ਲਿਖਿਆ ਸੀ, ‘‘ਜ਼ਿਆਦਾ ਸਾਕਾਰਾਤਮਕ ਊਰਜਾ ਲਈ ਜਗ੍ਹਾ ਬਣਾ ਰਿਹਾ ਹਾਂ ਤੇ ਇਹ ਉਸੇ ਦਿਸ਼ਾ ’ਚ ਇਕ ਕਦਮ ਹੈ। ਅਲਵਿਦਾ ਟਵਿਟਰ।’’

ਕਰਨ ਕਦੇ ਆਪਣੇ ਕੰਮ ਨੂੰ ਲੈ ਕੇ ਤਾਂ ਕਦੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਲਗਾਤਾਰ ਟਰੋਲ ਹੁੰਦੇ ਹਨ। ਉਨ੍ਹਾਂ ਨੂੰ ਹਾਲ ਹੀ ’ਚ ਆਪਣੇ ਚੈਟ ਸ਼ੋਅ ‘ਕੌਫੀ ਵਿਦ ਕਰਨ’ ਲਈ ਟਰੋਲ ਹੋਣਾ ਪਿਆ ਸੀ। ‘ਕੌਫੀ ਵਿਦ ਕਰਨ’ ਬਾਰੇ ਗੱਲ ਕਰਦਿਆਂ ਕਰਨ ਨੇ ਸ਼ੋਅ ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਹੰਗਾਮਾ ਨਾਲ ਆਪਣੀ ਖ਼ੁਸ਼ੀ ਸਾਂਝੀ ਕੀਤੀ ਤੇ ਕਿਹਾ ਕਿ ਉਹ ਕੁਝ ਲੋਕਾਂ ਕਾਰਨ ਆਪਣੇ ਹੋਣ ਦਾ ਤਰੀਕਾ ਨਹੀਂ ਬਦਲਣਾ ਚਾਹੁੰਦੇ।

PunjabKesari

ਕਰਨ ਨੇ ਕਿਹਾ, ‘‘ਮੈਂ ਉਹੀ ਕਰਨਾ ਚਾਹੁੰਦਾ ਹਾਂ, ਜੋ ਮੈਨੂੰ ਚੰਗਾ ਲੱਗਦਾ ਹੈ। ‘ਕੌਫੀ ਵਿਦ ਕਰਨ’ ਕਰਕੇ ਮੈਨੂੰ ਖ਼ੁਸ਼ੀ ਮਿਲਦੀ ਹੈ। ਬੇਸ਼ੱਕ ਉਥੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਸਨ, ਜਿਵੇਂ ਕਰਨ ਆਲੀਆ ਬਾਰੇ ਇੰਨਾ ਕਿਉਂ ਗੱਲ ਕਰ ਰਹੇ ਹਨ? ਉਹ ਲੋਕਾਂ ਦੀ ਸੈਕਸ ਲਾਈਫ ਬਾਰੇ ਇੰਨੀ ਗੱਲ ਕਿਉਂ ਕਰਦੇ ਹਨ? ਤੇ ਮੈਨੂੰ ਪਸੰਦ ਹੈ, ਅਸਲ ’ਚ, ਮੈਂ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਦਾ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News