ਵਿਵਾਦ ਤੋਂ ਬਾਅਦ ਮੁੜ ਇਕੱਠੇ ਹੋਏ ਕਰਨ ਤੇ ਕਾਰਤਿਕ, ‘ਦੋਸਤਾਨਾ 2’ ਦੀ ਸ਼ੂਟਿੰਗ ਦੌਰਾਨ ਹੋਈ ਸੀ ਅਣਬਣ
Wednesday, Nov 22, 2023 - 05:11 PM (IST)
ਮੁੰਬਈ (ਬਿਊਰੋ)– ਕਰਨ ਜੌਹਰ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ’ਚ ਉਨ੍ਹਾਂ ਲਿਖਿਆ ਕਿ ਉਹ ਏਕਤਾ ਕਪੂਰ ਨਾਲ ਫ਼ਿਲਮ ਬਣਾਉਣ ਜਾ ਰਹੇ ਹਨ, ਜਿਸ ’ਚ ਕਾਰਤਿਕ ਆਰੀਅਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਤ੍ਰਿਸ਼ਾ ਬਾਰੇ ਮੰਸੂਰ ਅਲੀ ਦੀ ਵਿਵਾਦਿਤ ਟਿੱਪਣੀ ’ਤੇ ਭਖਿਆ ਵਿਵਾਦ, ਚਿਰੰਜੀਵੀ ਨੇ ਸੁਣਾਈਆਂ ਖ਼ਰੀਆਂ-ਖ਼ਰੀਆਂ
ਇਸ ਤੋਂ ਇਲਾਵਾ ਕਾਰਤਿਕ ਨੂੰ ਜਨਮਦਿਨ ’ਤੇ ਵਧਾਈ ਦਿੰਦਿਆਂ ਕਰਨ ਨੇ ਲਿਖਿਆ, ‘‘ਕਾਰਤਿਕ ਤੁਹਾਨੂੰ ਜਨਮਦਿਨ ਮੁਬਾਰਕ। ਮੈਂ ਚਾਹੁੰਦਾ ਹਾਂ ਕਿ ਸਾਡਾ ਸਹਿਯੋਗ ਹੋਰ ਮਜ਼ਬੂਤ ਹੋਵੇ ਤੇ ਅਸੀਂ ਵੱਡੇ ਪਰਦੇ ’ਤੇ ਜਾਦੂ ਚਲਾਉਂਦੇ ਰਹੀਏ।’’ ਦਰਅਸਲ ਅੱਜ ਕਾਰਤਿਕ ਆਰੀਅਨ ਦਾ ਜਨਮਦਿਨ ਹੈ ਤੇ ਇਸ ਖ਼ਾਸ ਮੌਕੇ ’ਤੇ ਕਰਨ ਨੇ ਉਨ੍ਹਾਂ ਨੂੰ ਇਹ ਖ਼ੁਸ਼ਖ਼ਬਰੀ ਦਿੱਤੀ ਹੈ। ਫ਼ਿਲਮ ਦਾ ਨਿਰਦੇਸ਼ਨ ਸੰਦੀਪ ਮੋਦੀ ਕਰਨਗੇ। ਇਹ ਫ਼ਿਲਮ 15 ਅਗਸਤ, 2025 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਕਾਰਤਿਕ ਤੇ ਕਰਨ ਵਿਚਾਲੇ ਲੜਾਈ ਦਾ ਕਾਰਨ ਕੀ ਸੀ?
ਧਰਮਾ ਪ੍ਰੋਡਕਸ਼ਨਜ਼ ਨੇ ਫ਼ਿਲਮ ‘ਦੋਸਤਾਨਾ 2’ ਤੋਂ ਕਾਰਤਿਕ ਆਰੀਅਨ ਨੂੰ ਬਾਹਰ ਦਾ ਰਸਤਾ ਦਿਖਾਇਆ ਸੀ। ਦੋਵਾਂ ਵਿਚਾਲੇ ਕਈ ਸਾਲਾਂ ਤੱਕ ਕੋਈ ਗੱਲ ਨਹੀਂ ਹੋਈ। ਜੇਕਰ ਵਿਵਾਦ ਦੀ ਜੜ੍ਹ ਦੀ ਗੱਲ ਕਰੀਏ ਤਾਂ ‘ਦੋਸਤਾਨਾ 2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਸੀ ਪਰ ਅਚਾਨਕ ਕਰਨ ਨੇ ਕਾਰਤਿਕ ਨੂੰ ਫ਼ਿਲਮ ਤੋਂ ਹਟਾ ਦਿੱਤਾ। ਲੋਕਾਂ ਦਾ ਮੰਨਣਾ ਹੈ ਕਿ ਸਾਰਾ ਤੇ ਕਾਰਤਿਕ ਦੇ ਬ੍ਰੇਕਅੱਪ ਕਾਰਨ ਅਜਿਹਾ ਹੋਇਆ ਹੈ। ਇਸ ਦੇ ਨਾਲ ਹੀ ਕਰਨ ਨੇ ਉਸ ’ਤੇ ਗੈਰ-ਪ੍ਰੋਫੈਸ਼ਨਲ ਅਦਾਕਾਰ ਕਹਿ ਕੇ ਗਲਤ ਤਰੀਕੇ ਨਾਲ ਫੀਸ ਵਧਾਉਣ ਦਾ ਦੋਸ਼ ਵੀ ਲਗਾਇਆ। ਉਸ ਸਮੇਂ ਅਦਾਕਾਰਾ ਕੰਗਨਾ ਰਣੌਤ ਕਾਰਤਿਕ ਦੇ ਸਮਰਥਨ ’ਚ ਸਾਹਮਣੇ ਆਈ ਸੀ।
‘ਦੋਸਤਾਨਾ 2’ ਦੀ ਸ਼ੂਟਿੰਗ 20 ਦਿਨਾਂ ਤੱਕ ਚੱਲੀ
ਕਾਰਤਿਕ ਆਰੀਅਨ ਨੇ ‘ਦੋਸਤਾਨਾ 2’ ਦਾ ਪਹਿਲਾ ਸ਼ੈਡਿਊਲ ਪੂਰਾ ਕਰ ਲਿਆ ਸੀ, ਜੋ ਕਰੀਬ 20 ਦਿਨਾਂ ਦਾ ਸੀ। ਧਰਮਾ ਪ੍ਰੋਡਕਸ਼ਨਜ਼ ਦੇ ਸੂਤਰਾਂ ਨੇ ਦੱਸਿਆ ਕਿ ਕਾਰਤਿਕ ਆਰੀਅਨ ਡੇਟ ਨਹੀਂ ਦੇ ਰਹੇ ਸਨ ਤੇ ਸਕ੍ਰਿਪਟ ’ਚ ਵੀ ਖਾਮੀਆਂ ਪਾ ਰਹੇ ਸਨ। ਇਸ ਤੋਂ ਬਾਅਦ ਫ਼ਿਲਮ ਦੀ ਕਾਸਟਿੰਗ ਦਾ ਦੁਬਾਰਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨ ਦੀ ਵੀ ਚਰਚਾ ਸੀ। ਅਜਿਹੇ ’ਚ ਧਰਮਾ ਪ੍ਰੋਡਕਸ਼ਨਜ਼ ਨੂੰ ਕਰੀਬ 20 ਕਰੋੜ ਰੁਪਏ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।