ਕਰਨ ਜੌਹਰ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਬੇਸ਼ਕੀਮਤੀ ਤੋਹਫਾ

Friday, Apr 18, 2025 - 12:38 PM (IST)

ਕਰਨ ਜੌਹਰ ਨੇ ਗਿੱਪੀ ਗਰੇਵਾਲ ਨੂੰ ਦਿੱਤਾ ਬੇਸ਼ਕੀਮਤੀ ਤੋਹਫਾ

ਐਂਟਰਟੇਨਮੈਂਟ ਡੈਸਕ- ਫਿਲਮ 'ਅਕਾਲ' ਨੂੰ ਬਣਾਉਣ ਮਗਰੋਂ ਕਰਨ ਜੌਹਰ ਅਤੇ ਗਿੱਪੀ ਗਰੇਵਾਲ ਵਿਚਾਲੇ ਇਕ ਮਜ਼ਬੂਤ ਬਾਂਡ ਬਣ ਗਿਆ ਹੈ। ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿਚ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਕਰਨ ਜੌਹਰ ਦਾ ਧੰਨਵਾਦ ਕੀਤਾ ਹੈ। 

ਇਹ ਵੀ ਪੜ੍ਹੋ: ਹੱਡੀਆਂ ਦੀ ਮੁੱਠ ਬਣੇ ਕਰਨ ਜੌਹਰ ਨੇ ਦੱਸਿਆ ਭਾਰ ਘਟਾਉਣ ਦਾ ਰਾਜ਼

PunjabKesari

ਦਰਅਸਲ ਕਰਨ ਜੌਹਰ ਨੇ ਗਿੱਪੀ ਗਰੇਵਾਲ ਨੂੰ ਇਕ ਤੋਹਫਾ ਭੇਜਿਆ ਹੈ, ਜਿਸ ਦੀ ਵੀਡੀਓ ਗਿੱਪੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਾਲ ਕੈਪਸ਼ਨ ਵਿਚ ਲਿਖਿਆ- ਕਰਨ ਜੌਹਰ ਪਾਜੀ ਦਾ ਇਸ ਬਿਹਤਰੀਨ ਤੋਹਫ਼ੇ ਲਈ ਦਿਲੋਂ ਧੰਨਵਾਦ। ਤੁਸੀਂ ਸਾਡੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਿਆ ਹੈ। ਤੁਸੀਂ ਇਕ ਮੈਂਟੋਰ ਤੋਂ ਵੱਧ ਕੇ ਹੋ, ਪਾਜੀ ਇੱਕ ਸੱਚੇ ਵੱਡੇ ਭਰਾ ਹਨ। ਇਹ ਬੰਧਨ ਹਮੇਸ਼ਾ ਸੰਜੋਅ ਕੇ ਰੱਖਿਆ ਜਾਵੇਗਾ। ਇਸ ਮਾਸਟਰਪੀਸ ਨੂੰ ਬਣਾਉਣ ਲਈ tyaanijewellary ਦਾ ਧੰਨਵਾਦ।

ਇਹ ਵੀ ਪੜ੍ਹੋ: ਆਸਿਮ ਰਿਆਜ਼ ਨੂੰ ਰੁਬੀਨਾ ਦਿਲਾਇਕ ਨਾਲ ਪੰਗਾ ਲੈਣਾ ਪਿਆ ਭਾਰੀ, ਇਸ ਸ਼ੋਅ ਨੇ ਦਿਖਾਇਆ ਬਾਹਰ ਦਾ ਰਸਤਾ!

PunjabKesari

ਇੱਥੇ ਦੱਸ ਦੇਈਏ ਕਿ ਫਿਲਮ 'ਅਕਾਲ' ਨੂੰ ਗਿੱਪੀ ਗਰੇਵਾਲ ਤੇ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ, ਜੋ ਪੰਜਾਬੀ ਸਿਨੇਮਾ ਲਈ ਵੱਡੀ ਫਿਲਮ ਮੰਨੀ ਜਾ ਰਹੀ ਹੈ। ਇਸ ਵਿਚ ਗਿੱਪੀ ਗਰੇਵਾਲ, ਨਿਮਰਤ ਖੈਰਾ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕੀਤੀਨ ਧੀਰ ਤੇ ਹੋਰ ਕਈ ਸਿਤਾਰੇ ਮੁੱਖ ਭੂਮਿਕਾ ’ਚ ਨਜ਼ਰ ਆ ਰਹੇ ਹਨ। ਇਹ ਫਿਲਮ ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ 10 ਅਪ੍ਰੈਲ ਤੋਂ ਰਿਲੀਜ਼ ਹੋ ਚੁੱਕੀ ਹੈ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਵੱਲੋਂ ਅਕਾਲ ਫ਼ਿਲਮ ਨੂੰ ਵਰਲਡਵਾਈਡ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਹੈ, ਜਦਕਿ ਪੰਜਾਬੀ ਭਾਸ਼ਾ ’ਚ ਇਸ ਦਾ ਡਿਸਟ੍ਰੀਬਿਊਸ਼ਨ ਵ੍ਹਾਈਟ ਹਿੱਲ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ Bigg Boss 'ਚ ਨਜ਼ਰ ਆ ਚੁੱਕੀ ਪ੍ਰਿਯੰਕਾ, 10 ਸਾਲ ਵੱਡੇ DJ ਨੂੰ ਚੁੱਣਿਆ ਜੀਵਨਸਾਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News