ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਹੀ ਅਦਾਕਾਰਾ ਗ੍ਰਿਫਤਾਰ, ਪੁਲਸ ਨੇ ਇੰਝ ਜਾਲ ਵਿਛਾ ਕੇ ਕੀਤਾ ਕਾਬੂ

Friday, Feb 06, 2026 - 02:06 PM (IST)

ਕਾਰ 'ਚ ਨਸ਼ਾ ਸਪਲਾਈ ਕਰਨ ਜਾ ਰਹੀ ਅਦਾਕਾਰਾ ਗ੍ਰਿਫਤਾਰ, ਪੁਲਸ ਨੇ ਇੰਝ ਜਾਲ ਵਿਛਾ ਕੇ ਕੀਤਾ ਕਾਬੂ

ਚੇਨਈ: ਤਾਮਿਲ ਫਿਲਮ ਇੰਡਸਟਰੀ ਨਾਲ ਜੁੜੀ ਅਦਾਕਾਰਾ ਅਤੇ ਇੱਕ ਸਹਾਇਕ ਨਿਰਦੇਸ਼ਕ ਸਮੇਤ ਅੱਠ ਵਿਅਕਤੀਆਂ ਨੂੰ ਚੇਨਈ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਐਂਟੀ-ਨਾਰਕੋਟਿਕਸ ਇੰਟੈਲੀਜੈਂਸ ਯੂਨਿਟ (ANIU) ਦੀ ਸਾਊਥ ਟੀਮ ਨੇ ਇਹ ਕਾਰਵਾਈ ਸ਼ਹਿਰ ਦੇ ਵਲਸਰਵੱਕਮ (Valasaravakkam) ਇਲਾਕੇ ਵਿੱਚ ਕੀਤੀ।

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਵੈੱਬ ਸੀਰੀਜ਼, ਮੇਕਰਜ਼ ਖਿਲਾਫ ਦਰਜ ਹੋਈ FIR, ਜਾਣੋ ਕੀ ਹੈ ਪੂਰਾ ਮਾਮਲਾ

ਕੌਣ-ਕੌਣ ਹੋਏ ਗ੍ਰਿਫਤਾਰ? 

ਪੁਲਸ ਅਨੁਸਾਰ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮਾਂ ਵਿੱਚ ਅਦਾਕਾਰਾ ਅੰਜੂ ਕ੍ਰਿਸ਼ਨਾ (30) ਅਤੇ ਸਹਾਇਕ ਨਿਰਦੇਸ਼ਕ ਵਿੰਸੀ ਨਿਵੇਧਾ (26) ਸ਼ਾਮਲ ਹਨ। ਅੰਜੂ ਕ੍ਰਿਸ਼ਨਾ ਨੇ ਤਾਮਿਲ ਫਿਲਮ 'ਵੇਲੀਮਲਾਈ' (Vellimalai) ਅਤੇ ਕੁਝ ਮਲਿਆਲਮ ਫਿਲਮਾਂ ਵਿੱਚ ਕੰਮ ਕੀਤਾ ਹੈ, ਜਦਕਿ ਵਿੰਸੀ ਨਿਵੇਧਾ ਇੱਕ ਤਾਮਿਲ ਫਿਲਮ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕਰ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਵਿਘਨੇਸ਼ਵਰਨ (33), ਵੈਂਕਟੇਸ਼ ਕੁਮਾਰ (31), ਕਾਰਤਿਕ ਰਾਜਾ (31), ਯਸ਼ਵੰਤ (25), ਸ਼੍ਰੀਰਾਮ (33) ਅਤੇ ਅਲਵੀਬਿਨਸ਼ਾ (27) ਨੂੰ ਵੀ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ: ਸਲਾਖਾਂ ਪਿੱਛੇ ਪਹੁੰਚਿਆ ਮਸ਼ਹੂਰ ਕਾਮੇਡੀ ਕਿੰਗ ! ਹੁਣ ਤਿਹਾੜ ਜੇਲ੍ਹ 'ਚ ਕੱਟੇਗਾ ਰਾਤਾਂ

PunjabKesari

ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ ਪੁਲਸ ਨੇ ਮੁਲਜ਼ਮਾਂ ਕੋਲੋਂ ਕਈ ਤਰ੍ਹਾਂ ਦੇ ਖਤਰਨਾਕ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਵਿੱਚ ਸ਼ਾਮਲ ਹਨ:

  •  6 ਗ੍ਰਾਮ ਮੇਥਾਮਫੇਟਾਮਾਈਨ (Methamphetamine)
  •  7 ਗ੍ਰਾਮ ਓਜੀ ਗਾਂਜਾ (OG Ganja)
  •  15 ਗ੍ਰਾਮ ਆਮ ਗਾਂਜਾ
  •  ਇੱਕ ਐਲ.ਐਸ.ਡੀ (LSD) ਸਟੈਂਪ
  •  ਇਸ ਤੋਂ ਇਲਾਵਾ ਇੱਕ ਸਮੋਕਿੰਗ ਬੋਂਗ ਅਤੇ 9 ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ ਹਨ।

ਇਹ ਵੀ ਪੜ੍ਹੋ: ਹੈਂ..., ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋ ਗਈ ਮ੍ਰਿਣਾਲ ਠਾਕੁਰ ! ਫਲਾਂਟ ਕੀਤਾ 'ਬੇਬੀ ਬੰਪ', ਪ੍ਰਸ਼ੰਸਕਾਂ ਦੇ ਉੱਡੇ ਹੋਸ਼

ਪੁਲਸ ਨੇ ਇਸ ਤਰ੍ਹਾਂ ਵਿਛਾਇਆ ਜਾਲ 

ਏ.ਐਨ.ਆਈ.ਯੂ. (ਸਾਊਥ) ਟੀਮ ਦੇ ਇੰਸਪੈਕਟਰ ਜੌਨੀ ਚੇਲੱਪਾ ਨੂੰ ਮਿਲੀ ਇੱਕ ਗੁਪਤ ਸੂਚਨਾ ਤੋਂ ਬਾਅਦ ਪੁਲਸ ਨੇ ਪਹਿਲਾਂ ਵਿਘਨੇਸ਼ਵਰਨ ਨਾਮੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ। ਪੁੱਛਗਿੱਛ ਦੌਰਾਨ ਉਸਨੇ ਦੱਸਿਆ ਕਿ ਉਹ ਵੈਂਕਟੇਸ਼ ਕੁਮਾਰ ਤੋਂ ਨਸ਼ਾ ਸਪਲਾਈ ਲੈਂਦਾ ਸੀ। ਪੁਲਿਸ ਨੇ ਸੱਚਾਈ ਜਾਣਨ ਲਈ ਵੈਂਕਟੇਸ਼ ਕੁਮਾਰ ਕੋਲ ਇੱਕ ਫਰਜ਼ੀ ਗਾਹਕ (decoy customer) ਭੇਜਿਆ ਅਤੇ ਜਿਵੇਂ ਹੀ ਉਹ ਵਲਸਰਵੱਕਮ ਵਿੱਚ ਆਪਣੀ ਕਾਰ ਸਮੇਤ ਪਹੁੰਚਿਆ, ਪੁਲਿਸ ਨੇ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਘੇਰ ਲਿਆ।

ਇਹ ਵੀ ਪੜ੍ਹੋ: 47 ਸਾਲਾ ਸ਼ਮਿਤਾ ਸ਼ੈੱਟੀ ਦੀ ਜ਼ਿੰਦਗੀ 'ਚ 'ਨਵੇਂ ਮੁੰਡੇ' ਦੀ ਐਂਟਰੀ! ਜਾਣੋ ਕੌਣ ਹੈ ਦੀਪੇਸ਼ ਸ਼ਰਮਾ?

ਅਦਾਲਤੀ ਕਾਰਵਾਈ 

ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਅਤੇ ਜ਼ਬਤ ਕੀਤੇ ਸਾਮਾਨ ਨੂੰ ਅਗਲੇਰੀ ਜਾਂਚ ਲਈ ਵਲਸਰਵੱਕਮ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਸ਼ਹਿਰ ਦੀ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਧੁਰੰਦਰ ਮਗਰੋਂ Animal 2 ਨੂੰ ਲੈ ਕੇ ਆਈ ਵੱਡੀ ਅਪਡੇਟ, ਨਿਰਦੇਸ਼ਕ ਨੇ ਫਿਲਮ ਦੀ ਕਹਾਣੀ ਨੂੰ ਲੈ ਕੇ ਖੋਲ੍ਹੇ ਪੱਤੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News