ਕੰਗਨਾ ਥੱਪੜ ਕਾਂਡ 'ਤੇ ਕਰਨ ਜੌਹਰ ਦਾ ਬਿਆਨ ਆਇਆ ਸਾਹਮਣੇ, ਜਾਣੋ ਕੀ ਕਿਹਾ

06/13/2024 10:47:31 AM

ਹਿਮਾਚਲ ਪ੍ਰਦੇਸ਼- ਸੰਸਦ ਮੈਂਬਰ ਬਣਨ ਤੋਂ ਬਾਅਦ ਚੰਡੀਗੜ੍ਹ ਏਅਰਪੋਰਟ 'ਤੇ ਕੰਗਨਾ ਰਣੌਤ ਨਾਲ ਹੋਈ ਥੱਪੜ ਦੀ ਘਟਨਾ 'ਤੇ ਕਰਨ ਜੌਹਰ ਦੀ ਪ੍ਰਤੀਕਿਰਿਆ ਆਖ਼ਰਕਾਰ ਸਾਹਮਣੇ ਆਈ ਹੈ। ਕੰਗਨਾ ਰਣੌਤ ਅਤੇ ਕਰਨ ਜੌਹਰ ਵਿਚਾਲੇ ਕਈ ਸਾਲਾਂ ਤੋਂ ਮਤਭੇਦ ਚੱਲ ਰਿਹਾ ਹੈ ਪਰ ਹੁਣ ਕਰਨ ਨੇ ਅਦਾਕਾਰਾ ਨਾਲ ਜੋ ਵੀ ਹੋਇਆ ਉਸ ਨੂੰ ਗਲਤ ਦੱਸਿਆ ਹੈ। ਇੱਕ ਇਵੈਂਟ 'ਚ ਜੌਹਰ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ- ਕਰਨ ਜੌਹਰ ਨੇ ਫ਼ਿਲਮ ਦੇ ਟਾਈਟਲ 'ਚ ਆਪਣੇ ਨਾਮ ਨੂੰ ਹਟਾਉਣ ਲਈ ਪਟੀਸ਼ਨ ਕੀਤੀ ਦਾਖ਼ਲ

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੰਗਨਾ ਰਣੌਤ ਦੀ ਘਟਨਾ 'ਤੇ ਉਨ੍ਹਾਂ ਦਾ ਕੀ ਕਹਿਣਾ ਹੈ? ਇਸ 'ਤੇ ਕਰਨ ਨੇ ਕਿਹਾ, ''ਦੇਖੋ, ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦਾ। ਭਾਵੇਂ ਇਹ ਜ਼ੁਬਾਨੀ ਹੋਵੇ ਜਾਂ ਸਰੀਰਕ।” ਇਹ ਕਹਿ ਕੇ ਕਰਨ ਚੁੱਪ ਹੋ ਗਏ।

ਇਹ ਖ਼ਬਰ ਵੀ ਪੜ੍ਹੋ- ਇਹ ਖ਼ਬਰ ਵੀ ਪੜ੍ਹੋ- MP ਬਣਨ ਤੋਂ ਬਾਅਦ ਸਤਿਗੁਰੂ ਦੇ ਸ਼ਰਨ ਪੁੱਜੀ ਕੰਗਨਾ ਰਣੌਤ, ਲਿਆ ਆਸ਼ੀਰਵਾਦ

ਕੀ ਹੈ ਮਾਮਲਾ
ਹਿਮਾਚਲ ਤੋਂ ਦਿੱਲੀ ਆ ਰਹੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਇਕ ਮਹਿਲਾ ਸਿਪਾਹੀ ਨੇ ਥੱਪੜ ਮਾਰ ਦਿੱਤਾ, ਜਿਸ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਕੇ ਪੂਰੀ ਘਟਨਾ ਬਾਰੇ ਦੱਸਿਆ। ਉਸ ਦੇ ਪ੍ਰਸ਼ੰਸਕਾਂ ਨੇ ਔਰਤ ਦੀ ਹਰਕਤ ਨੂੰ ਗਲਤ ਦੱਸਦੇ ਹੋਏ ਕੰਗਨਾ ਦਾ ਸਮਰਥਨ ਕੀਤਾ ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਫ਼ਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ। ਜਿਸ ਤੋਂ ਬਾਅਦ ਕੰਗਨਾ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਜਿਸ ਨੂੰ ਕੁਝ ਸਮੇਂ ਬਾਅਦ ਡਿਲੀਟ ਵੀ ਕਰ ਦਿੱਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News