ਮੈਂ ਮਾਪਿਆਂ ਦੇ ਬਿਨਾਂ ਰਹਿ ਕੇ ਦੇਖ ਲਿਆ, ਹੰਕਾਰ ਬਾਰੇ ਮੈਨੂੰ ਨਾ ਦੱਸਿਆ ਕਰੋ : ਕਰਨ ਔਜਲਾ

Saturday, Jan 27, 2024 - 07:05 PM (IST)

ਮੈਂ ਮਾਪਿਆਂ ਦੇ ਬਿਨਾਂ ਰਹਿ ਕੇ ਦੇਖ ਲਿਆ, ਹੰਕਾਰ ਬਾਰੇ ਮੈਨੂੰ ਨਾ ਦੱਸਿਆ ਕਰੋ : ਕਰਨ ਔਜਲਾ

ਐਂਟਰਟੇਨਮੈਂਟ ਡੈਸਕ– ਪੰਜਾਬੀ ਗਾਇਕ ਕਰਨ ਔਜਲਾ ਦੀ ਇਕ ਇੰਸਟਾਗ੍ਰਾਮ ਲਾਈਵ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਕਰਨ ਔਜਲਾ ਨੂੰ ਕੰਟਰੋਵਰਸੀ ਤੇ ਹੋਰ ਬਹੁਤ ਸਾਰੇ ਮੁੱਦਿਆਂ ’ਤੇ ਬੋਲਦੇ ਦੇਖਿਆ ਜਾ ਸਕਦਾ ਹੈ। ਦਰਅਸਲ ਪੰਜਾਬੀ ਗਾਇਕ ਰਾਕਾ ਤੇ ਕਰਨ ਔਜਲਾ ਵਿਚਾਲੇ ਵਿਵਾਦ ਦੇ ਚਰਚੇ ਹਨ। ਜਿਥੇ ਰਾਕਾ ਆਪਣੇ ਗੀਤਾਂ ਰਾਹੀਂ ਕਰਨ ਔਜਲਾ ਨੂੰ ਨਿਸ਼ਾਨਾ ਬਣਾ ਰਿਹਾ ਹੈ, ਉਥੇ ਕਰਨ ਔਜਲਾ ਨੇ ਇਸ ਵੀਡੀਓ ਰਾਹੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦਾ ਕਿਸੇ ਨਾਲ ਕੋਈ ਵਿਵਾਦ ਨਹੀਂ ਹੈ।

ਇਹ ਖ਼ਬਰ ਵੀ ਪੜ੍ਹੋ : Bobby Deol Birthday : ਸੁਪਰਹਿੱਟ ਫ਼ਿਲਮਾਂ ਦੇ ਬਾਵਜੂਦ ਕੀਤਾ ਨਾਈਟ ਕਲੱਬ ’ਚ ਕੰਮ, ਰਾਤੋਂ-ਰਾਤ ਇੰਝ ਬਦਲੀ ਕਿਸਮਤ

ਵੀਡੀਓ ਦੀ ਸ਼ੁਰੂਆਤ ’ਚ ਕਰਨ ਔਜਲਾ ਕਹਿੰਦਾ ਹੈ ਕਿ ਜ਼ਿੰਦਗੀ ਬਹੁਤ ਵਧੀਆ ਚੀਜ਼ ਹੈ, ਇਸ ਨੂੰ ਖੁੱਲ੍ਹ ਕੇ ਜੀਓ, ਟੈਂਸ਼ਨਾਂ ’ਚ ਕੁਝ ਨਹੀਂ ਰੱਖਿਆ ਹੈ। ਇਸ ਤੋਂ ਬਾਅਦ ਕਰਨ ਔਜਲਾ ਨੇ ਕਿਹਾ ਕਿ ਜਦੋਂ ਮੈਂ ਕੁਝ ਕਹਿੰਦਾ ਹਾਂ ਤਾਂ ਉਸ ਨੂੰ ਕੰਟਰੋਵਰਸੀ ਨਾ ਬਣਾਓ। ਸਾਰੇ ਆਪਣੇ ਭਰਾ ਹਨ ਪਰ ਕਈ ਵਾਲ ਅਗਲੇ ਬੰਦੇ ਨੂੰ ਵੀ ਸੋਚਣਾ ਚਾਹੀਦਾ ਹੈ। ਸਾਰੇ ਆਪਣਾ ਕੰਮ ਕਰ ਰਹੇ ਹਨ ਤੇ ਕੰਮ ਨਾਲ ਹੀ ਸਭ ਦਾ ਪਤਾ ਲੱਗਦਾ ਹੈ।

ਇਸ ਤੋਂ ਬਾਅਦ ਕਰਨ ਨੇ ਕਿਹਾ ਕਿ ਕੁਝ ਲੋਕਾਂ ਕਹਿੰਦੇ ਹਨ ਕਿ ਮੇਰੇ ’ਚ ਹੰਕਾਰ ਆ ਗਿਆ ਹੈ। ਉਸ ਬੰਦੇ ਨੂੰ ਹੰਕਾਰ ਬਾਰੇ ਨਾ ਦੱਸਿਆ ਕਰੋ, ਜਿਸ ਨੇ 9 ਸਾਲ ਦੀ ਉਮਰ ’ਚ ਆਪਣੇ ਮਾਪੇ ਗਵਾ ਲਏ ਹੋਣ ਤੇ ਫਿਰ 3 ਸਾਲ ਇਕੱਲਾ ਰਹਿ ਕੇ ਸਾਰਾ ਕੁਝ ਸਿੱਖੇ। ਮੈਂ ਰਿਸ਼ਤੇਦਾਰਾਂ ਨੂੰ ਬਦਲਦਿਆਂ ਦੇਖਿਆ। ਮੇਰੀ 27 ਸਾਲ ਦੀ ਉਮਰ ਹੈ ਤੇ ਮੈਨੂੰ 13 ਸਾਲ ਹੋ ਗਏ ਲਿਖਦਿਆਂ ਨੂੰ। ਇਨ੍ਹਾਂ 13 ਸਾਲਾਂ ’ਚ ਮੈਂ ਕੀ ਕੁਝ ਦੇਖਿਆ, ਤੁਸੀਂ ਸੋਚ ਵੀ ਨਹੀਂ ਸਕਦੇ।

ਇਸ ਤੋਂ ਬਾਅਦ ਕਰਨ ਨੇ ਕਿਹਾ ਕਿ ਇੰਨਾ ਸਭ ਹੋਣ ਤੋਂ ਬਾਅਦ ਜਦੋਂ ਕੋਈ ਵੀ ਬੰਦਾ ਕੁਝ ਵੀ ਆ ਕੇ ਕਹਿ ਦਿੰਦਾ ਹੈ ਤਾਂ ਉਦੋਂ ਦੁੱਖ ਤਾਂ ਲੱਗਦਾ ਹੈ। ਮੈਂ ਬਹੁਤ ਕੁਝ ਦੇਖਿਆ ਹੈ, ਮੈਂ ਭੁੱਖੇ ਰਹਿ ਕੇ ਵੀ ਦੇਖ ਲਿਆ, ਬਿਨਾਂ ਘਰ ਤੋਂ ਰਹਿ ਕੇ ਵੀ ਦੇਖ ਲਿਆ ਤੇ ਮੈਂ ਮਾਪਿਆਂ ਤੋਂ ਬਿਨਾਂ ਰਹਿ ਕੇ ਵੀ ਦੇਖ ਲਿਆ। ਅਸੀਂ ਵੀ ਗਰੀਬੀ ਦੇਖੀ ਹੈ ਪਰ ਹੁਣ ਦੇਖੋ ਅਸੀਂ ਕਿਥੇ ਹਾਂ। ਸਾਰੀ ਸਮੇਂ ਦੀ ਗੱਲ ਹੈ, ਬਾਕੀ ਤਾਂ ਕੰਮ ਦੱਸੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਕਰਨ ਔਜਲਾ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News