Karan Aujla ਨੇ ਜਾਰੀ ਕੀਤਾ ਇੰਡੀਆ ਟੂਰ ਦਾ ਸ਼ਡਿਊਲ, ਫੈਨਜ਼ ਹੋ ਰਹੇ ਹਨ ਖੁਸ਼

Tuesday, Jul 23, 2024 - 09:20 AM (IST)

Karan Aujla ਨੇ ਜਾਰੀ ਕੀਤਾ ਇੰਡੀਆ ਟੂਰ ਦਾ ਸ਼ਡਿਊਲ, ਫੈਨਜ਼ ਹੋ ਰਹੇ ਹਨ ਖੁਸ਼

ਜਲੰਧਰ- ਆਪਣੀ ਦਮਦਾਰ ਆਵਾਜ਼ ਦੇ ਸਦਕਾ ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਰੌਕਸਟਾਰ ਬਣੇ ਹਨ। ਇਹ ਅਕਸਰ ਆਪਣੀ ਪ੍ਰੋਫ਼ੈਸ਼ਨਲ ਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਨ੍ਹਾਂ ਦਾ ਗਾਇਆ ਹਰ ਗੀਤ ਸੁਪਰਹਿੱਟ ਸਾਬਿਤ ਹੁੰਦਾ ਹੈ। ਕਰਨ ਔਜਲਾ ਅੱਜ ਜਿਸ ਮੁਕਾਮ 'ਤੇ ਹਨ, ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਇਨੀਂ ਦਿਨੀ ਗਾਇਕ ਫ਼ਿਲਮ ਬੈਡ ਨਿਊਜ਼ ਦਾ ਗੀਤ ਤੌਬਾ-ਤੌਬਾ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਇਹ ਉਨ੍ਹਾਂ ਦਾ ਪਹਿਲਾਂ ਬਾਲੀਵੁੱਡ ਗੀਤ ਹੈ। ਇਸ ਨੂੰ ਫੈਨਜ਼ ਦਾ ਖੂਬ ਪਿਆਰ ਮਿਲਿਆ ਹੈ। ਇਸੀ ਵਿਚਾਲੇ ਗਾਇਕ ਨੇ ਫੈਨਜ਼ ਨਾਲ ਆਉਣ ਵਾਲੇ ਕੁਝ ਦਿਨਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ ਗੁੱਡ ਨਿਊਜ਼ ਸ਼ੇਅਰ ਕੀਤੀ ਹੈ।

PunjabKesari

ਦਰਅਸਲ ਗਾਇਕ ਨੇ ਹਾਲ ਹੀ ਦੇ 'ਚ ਆਪਣੇ ਇੰਡੀਆ ਟੂਰ ਦੀ ਅਨਾਉਂਸਮੈਂਟ ਕੀਤੀ ਸੀ। ਹੁਣ ਕਰਨ ਨੇ ਇੰਡੀਆ ਟੂਰ ਪੂਰਾ ਸ਼ਡਿਊਲ ਜਾਰੀ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਹੈ। ਗਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਸੋਟਰੀ ਸ਼ੇਅਰ ਕਰ ਫੈਨਜ਼ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਉਨ੍ਹਾਂ ਨੇ ਇੱਕ ਪੋਸਟਰ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਪਣੇ ਲਾਈਵ ਕਸੰਰਟ ਅਤੇ ਟਿਕਟਾਂ ਬਾਰੇ ਜਾਣਕਾਰੀ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ Mankirt Aulakh ਫਿਰ ਬਣੇ ਪਿਤਾ, 2 ਜੁੜਵਾਂ ਧੀਆਂ ਨੇ ਲਿਆ ਜਨਮ

ਪੋਸਟਰ 'ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਨੇ ਲਿਖਿਆ ਹੈ ਕਿ ਮੈਂ ਆਖਰਕਾਰ ਘਰ ਆ ਰਿਹਾ ਹਾਂ। ਟਿਕਟ 23 ਜੁਲਾਈ ਨੂੰ ਰਾਤ 12 ਵਜੇ ਲਾਈਵ ਉਪਲਬਧ ਹੋਵੇਗੀ। ਕਰਨ ਔਜਲਾ 7 ਦਸੰਬਰ ਨੂੰ ਚੰਡੀਗੜ੍ਹ, 13 ਦਸੰਬਰ ਨੂੰ ਬੈਂਗਲੁਰੂ,  15 ਦਸੰਬਰ ਨੂੰ ਦਿੱਲੀ ਅਤੇ 21 ਦਸੰਬਰ ਨੂੰ ਮੁੰਬਈ ਵਿੱਚ ਧਮਾਲ ਮਚਾਉਣਗੇ। ਗਾਇਕ ਦੀ ਇਹ ਸਟੋਰੀ ਨੂੰ ਵੇਖ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ ਅਤੇ ਬੇਸਬਰੀ ਨਾਲ ਕਰਨ ਦੇ ਇੰਡੀਆ ਟੂਰ ਦਾ ਇਤਜ਼ਾਰ ਕਰ ਰਹੇ ਹਨ।


author

Priyanka

Content Editor

Related News