ਗਾਇਕ ਕਰਨ ਔਜਲਾ ਦੀਆਂ ਪਰਿਵਾਰ ਨਾਲ ਇਹ ਤਸਵੀਰਾਂ ਹੋਈਆਂ ਵਾਇਰਲ

Friday, Aug 13, 2021 - 04:02 PM (IST)

ਗਾਇਕ ਕਰਨ ਔਜਲਾ ਦੀਆਂ ਪਰਿਵਾਰ ਨਾਲ ਇਹ ਤਸਵੀਰਾਂ ਹੋਈਆਂ ਵਾਇਰਲ

ਜਲੰਧਰ (ਬਿਊਰੋ) - ਸੰਗੀਤ ਜਗਤ 'ਚ ਗੀਤਾਂ ਦੀ ਮਸ਼ੀਨ ਅਖਵਾਉਣ ਵਾਲੇ ਪੰਜਾਬੀ ਕਰਨ ਔਜਲਾ (Karan Aujla) ਦੀਆਂ ਅਕਸਰ ਹੀ ਆਪਣੇ ਪਰਿਵਾਰ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਤਸਵੀਰ 'ਚ ਕਰਨ ਔਜਲਾ ਦੀਆਂ ਦੋਵੇਂ ਭੈਣਾਂ ਅਤੇ ਪਤਨੀ ਨਜ਼ਰ ਆ ਰਹੀ ਹੈ। ਕਰਨ ਔਜਲਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

PunjabKesari

ਕਰਨ ਔਜਲਾ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਮਾਪਿਆਂ ਦਾ ਦਿਹਾਂਤ ਹੋ ਚੁੱਕਿਆ ਹੈ ਅਤੇ ਉਸ ਦੀਆਂ ਦੋਵੇਂ ਭੈਣਾਂ ਵਿਦੇਸ਼ 'ਚ ਸੈਟਲ ਹਨ। ਕਰਨ ਔਜਲਾ ਦਾ ਪਾਲਣ ਪੋਸ਼ਣ ਵੀ ਉਨ੍ਹਾਂ ਦੇ ਚਾਚਾ-ਚਾਚੀ ਨੇ ਹੀ ਕੀਤਾ ਹੈ। ਇਸ ਗੱਲ ਦਾ ਜ਼ਿਕਰ ਕਰਨ ਔਜਲਾ ਅਕਸਰ ਹੀ ਆਪਣੇ ਗੀਤਾਂ 'ਚ ਕਰਦਾ ਰਹਿੰਦਾ ਹੈ।

PunjabKesari

ਦੱਸ ਦਈਏ ਕਿ ਕਰਨ ਔਜਲਾ ਪਿੱਛੇ ਜਿਹੇ ਆਪਣੇ ਨਾਨਕੇ ਪਿੰਡ ਵੀ ਗਿਆ ਸੀ, ਜਿੱਥੇ ਨਾਨਕਾ ਪਿੰਡ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਸੀ। ਕਰਨ ਔਜਲਾ ਅਕਸਰ ਆਪਣੀ ਮਾਂ ਅਤੇ ਪਿਤਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਆਪਣੇ ਦਿਲ ਦਾ ਦਰਦ ਬਿਆਨ ਕਰਦੇ ਰਹਿੰਦੇ ਹਨ। ਕਈ ਵਾਰ ਚੱਲਦੀ ਇੰਟਰਵਿਊ 'ਚ ਕਰਨ ਔਜਲਾ ਭਾਵੁਕ ਵੀ ਹੋਇਆ ਹੈ। 

PunjabKesari

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਹਿੱਟ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ 'ਚ ਸਰਗਰਮ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ।


author

sunita

Content Editor

Related News