ਦਿੱਗਜ ਪੰਜਾਬੀ ਅਦਾਕਾਰਾ ਨੇ CJP ਨੂੰ ਦਿੱਤਾ ਸਮਰਥਨ, ਜੰਤਰ-ਮੰਤਰ ਪਹੁੰਚ ਪ੍ਰੋਟੈਸਟ 'ਚ ਲਿਆ ਹਿੱਸਾ
Thursday, Jul 23, 2026 - 05:12 PM (IST)
ਐਂਟਰਟੇਨਮੈਂਟ ਡੈਸਕ - ਦਿੱਗਜ ਪੰਜਾਬੀ ਅਦਾਕਾਰਾ ਸਤਵੰਤ ਕੌਰ ਨੇ NEET ਪੇਪਰ ਲੀਕ ਵਿਰੁੱਧ ਦਿੱਲੀ ਦੇ ਜੰਤਰ-ਮੰਤਰ ਵਿਖੇ 'ਕਾਕਰੋਚ ਜਨਤਾ ਪਾਰਟੀ' (ਸੀਜੇਪੀ) ਦੀ ਅਗਵਾਈ ਹੇਠ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਵਿੱਚ ਪਹੁੰਚ ਕੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ।
ਇਹ ਵੀ ਪੜ੍ਹੋ: ਵਿਆਹ ਦੇ 4 ਮਹੀਨਿਆਂ ਬਾਅਦ ਹੀ ਦਿੱਗਜ ਪੰਜਾਬੀ ਸਿੰਗਰ ਦੇ ਰਿਸ਼ਤੇ 'ਚ ਪਈ ਦਰਾਰ ! ਰੋਂਦੀ ਪਤਨੀ ਨੇ...

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਵੇਂ ਕੁਝ ਮਹੀਨੇ ਪਹਿਲਾਂ (ਬੰਗਲਾਦੇਸ਼ ਅਤੇ ਨੇਪਾਲ) 'ਚ Gen-Z ਨੇ ਤਖਤਾਪਲਟ ਕੀਤਾ ਸੀ, ਉਸੇ ਤਰ੍ਹਾਂ ਇੱਥੇ ਵੀ ਹੋ ਸਕਦਾ ਹੈ, ਕਿਉਂਕਿ ਵਿਦਿਆਰਥੀਆਂ ਵਿਚ ਗੁੱਸਾ ਭਰਿਆ ਹੋਇਆ ਹੈ। ਸਭ ਨੂੰ ਆਪਣੇ ਹੱਕਾਂ ਦੇ ਲਈ ਲੜਨ ਦਾ ਪੂਰਾ ਹੱਕ ਹੈ ਅਤੇ ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਧਿਆਨ ਦੇਵੇ।
ਇਹ ਵੀ ਪੜ੍ਹੋ: ਬਾਥਰੂਮ 'ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ ਉੱਠਣਾ ਵੀ ਹੋਇਆ ਔਖ਼ਾ

ਦਿੱਲੀ ਵਿੱਚ ਜੋ ਕੁੱਝ ਹੋ ਰਿਹਾ ਹੈ ਬਹੁਤ ਮਾੜਾ ਹੋ ਰਿਹਾ ਹੈ। ਕੁੜੀਆਂ ਕੇ ਕੱਪੜੇ ਪਾੜੇ ਜਾ ਰਹੇ ਹਨ। ਬੱਚਿਆਂ ਨੂੰ ਗੋਲੀਆਂ ਲੱਗ ਰਹੀਆਂ ਹਨ। ਇਹ ਸਭ ਵੇਖਿਆ ਨਹੀਂ ਜਾ ਰਿਹਾ। ਇਸ ਲਈ ਮੈਂ ਅੱਜ ਇੱਥੇ ਆਈ ਹਾਂ। ਕਿਉਂਕਿ ਇਹ ਸਾਡੇ ਵੀ ਬੱਚੇ ਹਨ। ਇਸ ਲਈ ਇਸ ਮੁੱਦੇ ਦਾ ਹੱਲ ਜਲਦੀ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ ਪੂਰਾ ਮਾਮਲਾ
ਦੱਸ ਦੇਈਏ ਕਿ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ ਮੰਤਰ ‘ਤੇ CJP ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਉਹ ਵਿਦਿਆਰਥੀ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਗਾਇਕ ਕਾਕਾ ਅਤੇ ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਧਰਨਾ ਪ੍ਰਦਰਸ਼ਨ ਵਿੱਚ ਪਹੁੰਚ ਕੇ ਆਪਣਾ ਸਮਰਥਨ ਜਤਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪਤੀ ਤੋਂ ਵੱਖ ਹੋਣ ਦੇ ਕੁਝ ਦਿਨਾਂ ਬਾਅਦ ਹੀ Bigg Boss ਦੇ ਘਰ 'ਚ ਐਂਟਰੀ ਮਾਰਨ ਜਾ ਰਹੀ ਪੰਜਾਬੀ ਅਦਾਕਾਰਾ ! ਪ੍ਰੋਮੋ 'ਚ
