''ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ''; ''ਸਤਲੁਜ'' ਫ਼ਿਲਮ ਦੇ ਹੱਕ ''ਚ ਨਿੱਤਰੇ ਮਨਕੀਰਤ ਔਲਖ

Saturday, Jul 18, 2026 - 01:56 PM (IST)

''ਦਿਲਜੀਤ ਦੋਸਾਂਝ ਨੇ ਸੱਚ ਦਿਖਾਇਆ ਹੈ''; ''ਸਤਲੁਜ'' ਫ਼ਿਲਮ ਦੇ ਹੱਕ ''ਚ ਨਿੱਤਰੇ ਮਨਕੀਰਤ ਔਲਖ

ਨਵੀਂ ਦਿੱਲੀ (ਏਜੰਸੀ)- ਪੰਜਾਬੀ ਗਾਇਕ ਮਨਕੀਰਤ ਔਲਖ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਸਤਲੁਜ' ਨੂੰ ਲੈ ਕੇ ਚੱਲ ਰਹੇ ਵਿਵਾਦ 'ਤੇ ਆਪਣੀ ਰਾਏ ਦਿੱਤੀ ਹੈ ਅਤੇ ਫਿਲਮ ਅਤੇ ਉਸ ਵਿੱਚ ਦਿਖਾਈਆਂ ਗਈਆਂ ਘਟਨਾਵਾਂ ਦਾ ਸਮਰਥਨ ਕੀਤਾ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਸੁਪਰਸਟਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! ਹਾਲੇ ਕੁਝ ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਇਸ ਮੁੱਦੇ 'ਤੇ ਮੀਡੀਆ ਨਾਲ ਗੱਲ ਕਰਦੇ ਹੋਏ ਔਲਖ ਨੇ ਕਿਹਾ, "ਸਤਲੁਜ ਫਿਲਮ ਸਾਡੇ ਦਿਲਾਂ ਵਿੱਚ ਹੈ। ਦਿਲਜੀਤ ਦੋਸਾਂਝ ਨੇ ਜੋ ਹੋਇਆ ਉਸ ਬਾਰੇ ਸੱਚਾਈ ਦਿਖਾਈ ਹੈ।" ਉਨ੍ਹਾਂ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਵਿੱਚ ਆਈਆਂ ਹਨ ਜਦੋਂ 'ਸਤਲੁਜ 'ਤੇ ਵਿਵਾਦ ਜਾਰੀ ਹੈ, ਕਿਉਂਕਿ ਫਿਲਮ ਨੂੰ ਸਰਕਾਰੀ ਆਦੇਸ਼ਾਂ ਮੁਤਾਬਕ ਰਿਲੀਜ਼ ਹੋਣ ਦੇ 48 ਘੰਟਿਆਂ ਦੇ ਅੰਦਰ-ਅੰਦਰ OTT ਪਲੇਟਫਾਰਮ ZEE5 ਤੋਂ ਹਟਾ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: "ਤੇਰੇ ਨਾਲ ਕੋਈ ਵਿਆਹ ਨਹੀਂ ਕਰਾਏਗਾ..!" ਜਦੋਂ ਮਸ਼ਹੂਰ ਅਦਾਕਾਰਾ ਨੂੰ ਮਾਂ ਨੇ ਹੀ ਦੇ'ਤੀ ਸੀ ਅਜਿਹੀ ਨਸੀਹਤ

ਦੱਸ ਦੇਈਏ ਕਿ ਇਹ ਫਿਲਮ ਮਨੁੱਖੀ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲੀਜਤ ਦੋਸਾਂਝ ਨੇ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਪਹਿਲਾਂ ਪੰਜਾਬ 95 ਨਾਂ ਨਾਲ ਥਿਏਟਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਸੈਂਸਰ ਬੋਰਡ ਨੇ ਇਸ ਵਿੱਚ ਕਈ ਕੱਟ ਲਾਉਣ ਲਈ ਕਿਹਾ ਸੀ, ਜਿਸ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਜਦੋਂ ਕੁੱਝ ਦਿਨ ਪਹਿਲਾਂ ਇਸ ਫਿਲਮ ਨੂੰ 'ਸਤਲੁਜ' ਨਾਂ ਨਾਲ ਓਟੀਟੀ ਪਲੇਟਫਾਰਮ 'ਤੇ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕੀਤਾ ਗਿਆ ਤਾਂ ਰਿਲੀਜ਼ ਦੇ 2 ਦਿਨਾਂ ਬਾਅਦ ਇਸ ਨੂੰ ਪਲੇਟਫਾਰਮ ਤੋਂ ਡਿਲੀਟ ਕਰਵਾ ਦਿੱਤਾ ਗਿਆ, ਜਿਸ ਕਾਰਨ ਹੁਣ ਪ੍ਰਸ਼ੰਸਕਾਂ ਅਤੇ ਕਈ ਸਮਾਜ ਸੇਵੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ। ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ RSVP ਅਤੇ ਮੈਕਗਫਿਨ ਪਿਕਚਰਜ਼ ਦੁਆਰਾ ਨਿਰਮਿਤ, ਸਤਲੁਜ ਵਿੱਚ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ ਅਤੇ ਗੀਤਿਕਾ ਵਿਦਿਆ ਓਹਲੀਅਨ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

ਇਹ ਵੀ ਪੜ੍ਹੋ: ਦੂਜੀ ਵਾਰ ਲਾੜੀ ਬਣੀ ਮਸ਼ਹੂਰ ਅਦਾਕਾਰਾ ! ਵਿਦੇਸ਼ੀ ਲਾੜੇ ਨਾਲ ਕਰਵਾਇਆ ਵਿਆਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News