'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

Thursday, Jul 16, 2026 - 04:23 PM (IST)

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ ਸੁਣ ਉੱਡ ਜਾਣਗੇ ਹੋਸ਼

ਐਂਟਰਟੇਨਮੈਂਟ ਡੈਸਕ - ਰਿਲੀਜ਼ ਹੋਣ ਦੇ 48 ਘੰਟਿਆਂ ਅੰਦਰ ਹੀ OTT ਪਲੇਟਫਾਰਮ ਤੋਂ ਹਟਾਈ ਗਈ ਫਿਲਮ 'ਸਤਲੁਜ' ਨੂੰ ਲੈ ਕੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਉਥੇ ਹੀ ਹੁਣ ਇਕ ਗੱਲ ਸਾਹਮਣੇ ਆਈ ਹੈ ਕਿ ਇਸ ਫਿਲਮ ਵਿਚ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਭੂਮਿਕਾ ਨਿਭਾਉਣ ਲਈ ਦਿਲਜੀਤ ਨੇ ਸਿਰਫ 1 ਰੁਪਈਆ ਫੀਸ ਲਈ ਸੀ। ਇਸ ਗੱਲ ਦਾ ਖੁਲਾਸਾ ਖੁਦ ਫਿਲਮ ਦੇ ਨਿਰਮਾਤਾ ਹਨੀ ਤ੍ਰੇਹਨ ਨੇ ਕੀਤਾ ਹੈ। ਹਨੀ ਤ੍ਰੇਹਨ ਮੁਤਾਬਕ ਜਦੋਂ ਦਿਲਜੀਤ ਨੂੰ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ ਬਾਰੇ ਪਤਾ ਲੱਗਾ, ਤਾਂ ਉਨ੍ਹਾਂ ਨੇ ਆਪਣੀ ਫੀਸ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ: 'ਸਤਲੁਜ' ਦੇ ਬਿਨਾਂ ਸੈਂਸਰ Zee5 'ਤੇ ਰਿਲੀਜ਼ ਮਗਰੋਂ ਵੱਡੇ ਐਕਸ਼ਨ ਦੀ ਤਿਆਰੀ 'ਚ ਸਰਕਾਰ ! OTT ਨੂੰ ਲੈ ਕੇ...

ਡਾਇਰੈਕਟ ਮੁਤਾਬਕ ਜਦੋਂ 2021 ਵਿੱਚ ਇਸ ਫਿਲਮ ਨੂੰ ਲੈ ਕੇ ਇੱਕ ਮੀਟਿੰਗ ਹੋਈ ਤਾਂ ਦਿਲਜੀਤ ਨੂੰ ਖਾਲੜਾ ਦੀ ਸਾਰੀ ਕਹਾਣੀ ਦੱਸੀ ਗਈ ਅਤੇ ਉਨ੍ਹਾਂ ਦੀ ਤਸਵੀਰ ਵੀ ਦਿਖਾਈ ਗਈ। ਦਿਲਜੀਤ ਉਨ੍ਹਾਂ ਦੇ ਕੰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹ ਤੁਰੰਤ ਕੁਰਸੀ ਤੋਂ ਖੜ੍ਹੇ ਹੋ ਗਏ। ਫਿਰ ਉਨ੍ਹਾਂ ਨੇ ਸਕ੍ਰਿਪਟ ਨੂੰ ਮੱਥੇ ਨਾਲ ਲਗਾਇਆ ਅਤੇ ਕਿਹਾ 'ਵਾਹਿਗੁਰੂ'। ਇਸ ਮਗਰੋਂ ਜਦੋਂ ਫੀਸ ਦੀ ਗੱਲ ਹੋਈ ਤਾਂ ਉਨ੍ਹਾਂ ਨੇ ਇਸ ਫਿਲਮ ਲਈ ਕੋਈ ਵੀ ਫੀਸ ਲੈਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ, ਮੈਂ ਖਾਲੜਾ ਵਰਗੇ ਇਨਸਾਨ ਦੀ ਭੂਮਿਕਾ ਨਿਭਾਉਣ ਲਈ ਪੈਸੇ ਕਿਵੇਂ ਲੈ ਸਕਦਾ ਹਾਂ? ਇਹ ਤਾਂ ਸ਼ਰਮ ਦੀ ਗੱਲ ਹੋਵੇਗੀ। ਜਦੋਂ ਤ੍ਰੇਹਨ ਨੇ ਜ਼ੋਰ ਦਿੱਤਾ ਕਿ ਇਕਰਾਰਨਾਮੇ ਦੇ ਉਦੇਸ਼ਾਂ ਲਈ ਭੁਗਤਾਨ ਦੀ ਲੋੜ ਹੈ, ਤਾਂ ਦਿਲਜੀਤ ਨੇ ਸਿਰਫ 1 ਰੁਪਈਆ ਫੀਸ ਵਜੋਂ ਲਿਆ।

ਇਹ ਵੀ ਪੜ੍ਹੋ: 'ਸਤਲੁਜ' ਤੋਂ ਬਾਅਦ ਹੁਣ 'ਦਸਤਾਰ' ਨੂੰ ਵੀ ਨਹੀਂ ਮਿਲਿਆ ਸੈਂਸਰ ਬੋਰਡ ਦਾ ਕਲੀਅਰੈਂਸ ਸਰਟੀਫਿਕੇਟ

ਦੱਸ ਦੇਈਏ ਕਿ ਇਹ ਫਿਲਮ ਮਨੁੱਖੀ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲੀਜਤ ਦੋਸਾਂਝ ਨੇ ਖਾਲੜਾ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਨੂੰ ਪਹਿਲਾਂ ਪੰਜਾਬ 95 ਨਾਂ ਨਾਲ ਥਿਏਟਰਾਂ ਵਿੱਚ ਰਿਲੀਜ਼ ਕੀਤਾ ਜਾਣਾ ਸੀ ਪਰ ਸੈਂਸਰ ਬੋਰਡ ਨੇ ਇਸ ਵਿੱਚ ਕਈ ਕੱਟ ਲਾਉਣ ਲਈ ਕਿਹਾ ਸੀ, ਜਿਸ ਕਾਰਨ ਇਹ ਫਿਲਮ ਰਿਲੀਜ਼ ਨਹੀਂ ਹੋ ਸਕੀ। ਹੁਣ ਜਦੋਂ ਕੁੱਝ ਦਿਨ ਪਹਿਲਾਂ ਇਸ ਫਿਲਮ ਨੂੰ 'ਸਤਲੁਜ' ਨਾਂ ਨਾਲ ਓਟੀਟੀ ਪਲੇਟਫਾਰਮ 'ਤੇ ਬਿਨਾਂ ਕਿਸੇ ਕੱਟ ਤੋਂ ਰਿਲੀਜ਼ ਕੀਤਾ ਗਿਆ ਤਾਂ ਰਿਲੀਜ਼ ਦੇ 2 ਦਿਨਾਂ ਬਾਅਦ ਇਸ ਨੂੰ ਪਲੇਟਫਾਰਮ ਤੋਂ ਡਿਲੀਟ ਕਰਵਾ ਦਿੱਤਾ ਗਿਆ, ਜਿਸ ਕਾਰਨ ਹੁਣ ਪ੍ਰਸ਼ੰਸਕਾਂ ਅਤੇ ਕਈ ਸਮਾਜ ਸੇਵੀਆਂ ਵਿਚ ਗੁੱਸਾ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਜਤਿੰਦਰ ਕੌਰ ਦੀ ਮੌਤ ਦੀ ਫੈਲੀ ਖਬਰ ! ਜਾਣੋ ਕੀ ਹੈ ਸੱਚਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News