ਕਰਨ ਔਜਲਾ ਨੇ ਸਾਂਝੀ ਕੀਤੀ ਮਨਮੋਹਨ ਵਾਰਿਸ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

Thursday, Jun 17, 2021 - 11:14 AM (IST)

ਕਰਨ ਔਜਲਾ ਨੇ ਸਾਂਝੀ ਕੀਤੀ ਮਨਮੋਹਨ ਵਾਰਿਸ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

ਚੰਡੀਗੜ੍ਹ (ਬਿਊਰੋ) - ਗੀਤਾਂ ਦੀ ਮਸ਼ੀਨ ਕਰਨ ਔਜਲਾ ਨੇ ਕੁਝ ਦਿਨ ਪਹਿਲਾਂ ਆਪਣੀ ਡੈਬਿਊ ਐਲਬਮ ਦੀ ਇੰਟਰੋ ਲਈ ਰਿਲੀਜ਼ ਡੇਟ ਦੀ ਅਨਾਊਸਮੈਂਟ ਕੀਤੀ ਸੀ, ਜੋ ਕਿ 17 ਜੂਨ ਯਾਨੀਕਿ ਅੱਜ ਰਿਲੀਜ਼ ਹੋ ਚੁੱਕੀ ਹੈ ਪਰ ਆਪਣੀ ਐਲਬਮ ਦੀ ਇੰਟਰੋ ਤੋਂ ਇਕ ਦਿਨ ਪਹਿਲਾਂ ਕਰਨ ਔਜਲਾ ਨੇ ਆਪਣੇ ਪ੍ਰਸ਼ੰਸਕਾਂ ਲਈ ਇਕ ਵੱਡੀ ਖ਼ਬਰ ਦਾ ਹਿੰਟ ਦਿੱਤਾ ਹੈ।

PunjabKesari

ਦਰਅਸਲ, ਕਰਨ ਔਜਲਾ ਨੇ ਪੰਜਾਬੀ ਇੰਡਸਟਰੀ ਦੇ ਇਕ ਨਾਮੀ ਚਿਹਰੇ ਮਨਮੋਹਨ ਵਾਰਿਸ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਨਾਲ ਆਪਣੀ ਐਲਬਮ ਦਾ ਨਾਮ ਵੀ ਲਿਖਿਆ ਹੈ ਅਤੇ ਨਾਲ ਮਨਮੋਹਨ ਵਾਰਿਸ ਨੂੰ ਟੈਗ ਵੀ ਕੀਤਾ ਹੈ। ਕਰਨ ਔਜਲਾ ਮਨਮੋਹਨ ਵਾਰਿਸ ਦੇ ਕਾਫੀ ਵੱਡੇ ਫੈਨ ਹਨ, ਜਿਸ ਬਾਰੇ ਉਹ ਆਪਣੀਆਂ ਇੰਟਰਵਿਊਜ਼ ਦੇ 'ਚ ਕਈ ਵਾਰ ਖ਼ੁਲਾਸਾ ਕਰ ਚੁੱਕੇ ਹਨ। ਕਰਨ ਔਜਲਾ ਨੇ ਇਹ ਵੀ ਕਿਹਾ ਸੀ ਕਿ ਉਹ ਮਨਮੋਹਨ ਵਾਰਿਸ ਨੂੰ ਕਦੇ ਮਿਲੇ ਨਹੀਂ ਤੇ ਉਹ ਉਨ੍ਹਾਂ ਨਾਲ ਕੋਲੈਬੋਰੇਸ਼ਨ ਵੀ ਕਰਨਾ ਚਾਹੁੰਦੇ ਹਨ। ਅਜਿਹੇ 'ਚ ਇਹ ਪੋਸੇਬਿਲਿਟੀ ਵੱਧਦੀ ਹੈ ਕਿ ਕਰਨ ਦੀ ਡੈਬਿਊ ਐਲਬਮ 'ਚ ਕਰਨ ਔਜਲਾ ਤੇ ਮਨਮੋਹਨ ਵਾਰਿਸ ਦਾ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਸਕਦਾ ਹੈ। ਜੇਕਰ ਇਹ ਪੋਸੀਬਲ ਹੁੰਦਾ ਹੈ ਤਾਂ ਕਾਫ਼ੀ ਵੱਡਾ ਕੋਲੈਬੋਰੇਸ਼ਨ ਹੋਵੇਗਾ ਕਿਉਂਕਿ ਦੋਵਾਂ ਕਲਾਕਾਰਾਂ ਦਾ ਆਪਣਾ-ਆਪਣਾ ਵੱਡਾ ਮੁਕਾਮ ਹੈ।  

 
 
 
 
 
 
 
 
 
 
 
 
 
 
 
 

A post shared by Karan Aujla (@karanaujla_official)

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪਸੰਦੀਦਾ ਕਲਾਕਾਰਾਂ 'ਚੋਂ ਇੱਕ ਕਰਨ ਔਜਲਾ ਆਪਣੀ ਡੈਬਿਊ ਐਲਬਮ ਨੂੰ ਰਿਲੀਜ਼ ਕਰਨ ਲਈ ਤਿਆਰ ਹਨ। ਕਰਨ ਔਜਲਾ ਕੋਲ ਗਾਇਕੀ ਤੇ ਗੀਤਕਾਰੀ ਦਾ ਬਿਹਤਰੀਨ  ਟੈਲੇਂਟ ਹੈ ਕਿ ਉਨ੍ਹਾਂ ਦਾ ਇੱਕ-ਇੱਕ ਗੀਤ ਪ੍ਰਸ਼ੰਸਕਾਂ ਨੂੰ ਉਨ੍ਹਾਂ ਵੱਲ ਆਕਰਸ਼ਿਤ ਕਰਦਾ ਹੈ।  


author

sunita

Content Editor

Related News