ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ

Tuesday, Aug 06, 2024 - 09:29 AM (IST)

ਕਰਨ ਔਜਲਾ ਨੇ ਫੈਨਜ਼ ਦੀ ਡਿਮਾਂਡ 'ਤੇ ਦਿੱਲੀ ਵਿਖੇ ਆਪਣੇ ਤੀਜੇ ਸ਼ੋਅ ਦਾ ਕੀਤਾ ਐਲਾਨ

ਵੈੱਬ ਡੈਸਕ- ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਉਨ੍ਹਾਂ ਨੇ ਆਪਣੀ ਅਵਾਜ਼ ਦੇ ਨਾਲ ਦੇਸ਼ ਅਤੇ ਵਿਦੇਸ਼ਾਂ ਵਿੱਚ ਆਪਣੀ ਵੱਖ ਪਛਾਣ ਬਣਾਈ ਹੈ। ਇੰਨ੍ਹਾ ਦਿਨੀ ਗਾਇਕ ਫਿਲਮ ਬੈਡ ਨਿਊਜ਼ ਦਾ ਗੀਤ ਤੌਬਾ-ਤੌਬਾ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਇਹ ਉਨ੍ਹਾਂ ਦਾ ਪਹਿਲਾਂ ਬਾਲੀਵੁੱਡ ਗੀਤ ਹੈ। ਇਸ ਨੂੰ ਫੈਨਜ਼ ਦਾ ਖੂਬ ਪਿਆਰ ਮਿਲਿਆ ਹੈ। ਇਸੀ ਵਿਚਾਲੇ ਗਾਇਕ ਨੇ ਫੈਨਜ਼ ਨਾਲ ਆਉਣ ਵਾਲੇ ਕੁਝ ਦਿਨਾਂ 'ਚ ਇਨ੍ਹਾਂ ਲੋਕਾਂ ਨੂੰ ਮਿਲੇਗੀ ਗੁੱਡ ਨਿਊਜ਼ ਸਾਂਝੀ ਕੀਤੀ ਹੈ।ਗਾਇਕ ਜਲਦ ਹੀ ਆਪਣਾ ਭਾਰਤ ਟੂਰ ਸ਼ੁਰੂ ਕਰਨ ਵਾਲੇ ਹਨ। ਹਾਲ ਹੀ 'ਚ ਗਾਇਕ ਨੇ ਦਿੱਲੀ 'ਚ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ ਜੋ ਕਿ ਫੈਨਜ਼ ਦੀ ਡਿਮਾਂਡ ਉੱਤੇ ਕੀਤਾ ਗਿਆ ਹੈ।

PunjabKesari

ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਗਾਇਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦਿਆਂ ਫੈਨਜ਼ ਨੂੰ ਦੱਸਿਆ ਕਿ ਉਨ੍ਹਾਂ ਨੇ ਦਿੱਲੀ 'ਚ ਆਪਣਾ ਤੀਜਾ ਸ਼ੋਅ ਐਲਾਨ ਕੀਤਾ ਹੈ, ਜਦੋਂ ਪਹਿਲੇ ਦੋ ਸ਼ੋਅਜ਼ ਦੀਆਂ ਟਿਕਟਾਂ ਬਹੁਤ ਹੀ ਘੱਟ ਸਮੇਂ ਵਿੱਚ Sold Out ਹੋ ਗਈਆਂ ਸਨ। ਕਰਨ ਔਜਲਾ ਨੇ ਆਪਣੀ ਮਿਊਜ਼ਿਕਲ ਟੂਰ ਨੂੰ ਲੈ ਕੇ ਲਿਖਿਆ,  'It Was All A Dream' । ਕਰਨ ਔਜਲਾ ਨੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਗਾਇਕ ਵੱਲੋਂ ਸਾਂਝੀ ਕੀਤੀ ਇਹ ਅਪਡੇਟ ਸੁਣ ਕੇ ਫੈਨਜ਼ ਕਾਫੀ ਖੁਸ਼ ਹਨ। 

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਦੱਸ ਦਈਏ ਕਿ ਕਰਨ ਔਜਲਾ ਵੱਲੋਂ ਦਿੱਲੀ ਦੇ ਪਹਿਲੇ ਦੋ ਸ਼ੋਅਜ਼ ਦਾ ਐਲਾਨ ਕਰਨ ਮਗਰੋਂ ਇਹ ਮਹਿਜ਼ ਇੱਕ ਦਿਨ ਦੇ ਅੰਦਰ ਹੀ ਸੋਲਡ ਆਉਟ ਹੋ ਗਏ ਹਨ। ਜਿਸ ਕਾਰਨ ਪ੍ਰਸ਼ੰਸਕਾਂ 'ਚ ਸ਼ੋਅ ਲਈ ਟਿਕਟਾਂ ਪ੍ਰਾਪਤ ਕਰਨ ਲਈ ਬਹੁਤ ਹੀ ਜੋਸ਼ ਅਤੇ ਉਤਸ਼ਾਹ ਦਿਖਾਈ ਦਿੱਤਾ। ਇਸ ਵੱਡੀ ਮੰਗ ਦੇ ਜਵਾਬ 'ਚ ਕਰਨ ਔਜਲਾ ਨੇ ਆਪਣੇ ਤੀਜੇ ਸ਼ੋਅ ਦਾ ਐਲਾਨ ਕੀਤਾ ਹੈ। ਜਿਸ ਮਗਰੋਂ ਗਾਇਕ ਦੇ ਫੈਨਜ਼ ਕਾਫੀ ਖੁਸ਼ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News