ਸੁਖਪਾਲ ਖਹਿਰਾ ਨੂੰ ਗ੍ਰਹਿ ਰਾਮਗੜ੍ਹ ''ਚ ਮਿਲਣ ਪੁੱਜੇ ਚੰਨੀ, ਪਾਰਟੀ ਨੂੰ ਲਾਮਬੰਦ ਕਰਨ ਲਈ ਹੋਈ ਸਿਆਸੀ ਚਰਚਾ

Thursday, Jul 16, 2026 - 12:06 AM (IST)

ਸੁਖਪਾਲ ਖਹਿਰਾ ਨੂੰ ਗ੍ਰਹਿ ਰਾਮਗੜ੍ਹ ''ਚ ਮਿਲਣ ਪੁੱਜੇ ਚੰਨੀ, ਪਾਰਟੀ ਨੂੰ ਲਾਮਬੰਦ ਕਰਨ ਲਈ ਹੋਈ ਸਿਆਸੀ ਚਰਚਾ

ਭੁਲੱਥ (ਭੂਪੇਸ਼) : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਬੀਤੀ ਦੇਰ ਰਾਤ 10 ਵਜੇ ਦੇ ਕਰੀਬ ਅਚਾਨਕ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਗ੍ਰਹਿ ਰਾਮਗੜ੍ਹ (ਹਲਕਾ ਭੁਲੱਥ) ਵਿਖੇ ਪਹੁੰਚੇ। ਉਨ੍ਹਾਂ ਨੇ ਖਹਿਰਾ ਨਾਲ ਤਕਰੀਬਨ 2 ਘੰਟੇ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਇਹ ਮੀਟਿੰਗ ਪਾਰਟੀ ਨੂੰ ਲਾਮਬੰਦ ਕਰਨ ਲਈ ਅਹਿਮ ਮੰਨੀ ਜਾ ਰਹੀ ਹੈ।

ਵਰਣਨਯੋਗ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਜਿਵੇਂ ਹੀ ਪੰਜਾਬ ਕਾਂਗਰਸ ਦੇ ਢਾਂਚੇ ਦਾ ਐਲਾਨ ਕਰ ਕੇ ਵੱਖ-ਵੱਖ ਪਾਰਟੀ ਦੇ ਅਹੁਦੇਦਾਰੀਆਂ ਦਾ ਐਲਾਨ ਕੀਤਾ। ਕਾਂਗਰਸ ਹਾਈ ਕਮਾਂਡ ਨੇ ਸੂਬੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰਦੇ ਹੋਏ ਸਰਕਾਰ ਖਿਲਾਫ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਨ ਦੀ ਹੈਸੀਅਤ ਰੱਖਣ ਵਾਲੇ ਲੀਡਰਾਂ ਨੂੰ ਅਹਿਮ ਵਾਗਡੋਰ ਸੌਂਪ ਕੇ ਕਾਂਗਰਸ ਸਰਕਾਰ ਬਣਾਉਣ ਲਈ ਵੱਡੀ ਸਰਗਰਮੀ ਉਲੀਕਦੇ ਹੋਏ ਲੋਕਾਂ ਵਿਚ ਜਾਵੇਗੀ ਪਰ ਹੋਇਆ ਇਸ ਦੇ ਉਲਟ। ਸਰਕਾਰ ਖਿਲਾਫ਼ ਬੇਖੌਫ਼ ਹੋ ਕੇ ਸਰਕਾਰ ਖਿਲਾਫ਼ ਬੇਹੱਦ ਸਖਤ ਰੁੱਖ ਅਪਨਾਉਣ ਵਾਲੇ ਅਤੇ ਸਰਕਾਰ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਵਾਲੇ ਨਿਧੜਕ ਲੀਡਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸਰਗਰਮ ਤੋਂ ਠੰਡੇ ਪੈਣ ਕਰ ਕੇ ਉਨ੍ਹਾਂ ਨੂੰ ਚੁੱਪੀ ਧਾਰਨ ਦੀ ਤਰਜੀਹ ਦਿੱਤੀ ਸੀ ਅਤੇ ਖਾਮੋਸ਼ ਹੋ ਕੇ ਕਾਂਗਰਸ ਹਾਈ ਕਮਾਂਡ ਦੇ ਰੁੱਖ ਨੂੰ ਤੱਕਣ ਲੱਗੇ ਸੀ।

ਖਹਿਰਾ ਨੇ ਕਾਂਗਰਸ ਹਾਈ ਕਮਾਂਡ ਖਿਲਾਫ਼ ਕੋਈ ਅਜਿਹੀ ਟਿੱਪਣੀ ਨਹੀਂ ਕੀਤੀ, ਜਿਸ ਨਾਲ ਮੰਨਿਆ ਜਾਵੇ ਕਿ ਖਹਿਰਾ ਕਾਂਗਰਸ ਹਾਈ ਕਮਾਂਡ ਦੇ ਕਾਰਨਾਮੇ ਤੋਂ ਨਿਰਾਸ਼ ਹਨ। ਉਨ੍ਹਾਂ ਪਾਰਟੀ ਹਾਈ ਕਮਾਨ ਕੋਲ ਆਪਣੀ ਨਰਾਜ਼ਗੀ ਜ਼ਾਹਿਰ ਵੀ ਨਹੀਂ ਕੀਤੀ ਪਰ ਉਨ੍ਹਾਂ ਵੱਲੋਂ ਚੁੱਪ ਧਾਰ ਕੇ ਕਾਂਗਰਸ ਹਾਈ ਕਮਾਨ ਦੇ ਆਦੇਸ਼ਾਂ ’ਤੇ ਆਪਣੀ ਨਜ਼ਰ ਬਣਾਈ ਰੱਖੀ। ਇਨ੍ਹਾਂ ਦੋਵਾਂ ਲੀਡਰਾਂ ਵਿਚ ਆਪਸੀ ਕੀ ਗੱਲ ਹੋਈ ਹੈ, ਜਿਸ ਨੂੰ ਭਾਵੇਂ ਗੁਪਤ ਰੱਖਿਆ ਗਿਆ ਹੈ ਪਰ ਇੰਨਾ ਜ਼ਰੂਰ ਹੈ ਕਿ ਪਾਰਟੀ ਨੂੰ ਇਕ ਪਲੇਟਫਾਰਮ ’ਤੇ ਇਕੱਠਾ ਕਰਨ ਦੇ ਮਜ਼ਬੂਤ ਇਰਾਦੇ ਨਾਲ ਪਾਰਟੀ ਨੂੰ ਲਾਮਬੰਦ ਕਰਨ ਲਈ ਇਕ ਪਹਿਲਕਦਮੀ ਜ਼ਰੂਰ ਹੋਵੇਗੀ। ਕਾਂਗਰਸ ਪਾਰਟੀ ਨੇ ਪਾਰਟੀ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਸਰਕਾਰ ਬਣਾਉਣ ਲਈ ਤਰਲੋਂ ਮੱਛਲੀ ਹੋਣ ’ਤੇ ਵੀ ਕਾਂਗਰਸ ਹਾਈ ਕਮਾਂਡ ਨੇ ਅਹੁਦੇਦਾਰੀਆਂ ਸੌਂਪਣ ਲੱਗੇ ਕਿਸ ਨੂੰ ਮੈਰਿਟ ਬਣਾਇਆ, ਜੋ ਸੂਬੇ ਦੇ ਲੋਕਾਂ ਦੀ ਸਮਝ ਤੋਂ ਬਾਹਰ ਹੈ।

ਉਧਰ, ਲੋਕ ਗੱਲਾਂ ਕਰਨ ਲੱਗੇ ਕਿ ਕਾਂਗਰਸ ਨੇ ਲੀਡਰਾਂ ਦੀ ਹੈਸੀਅਤ ਤੇ ਮੈਰਿਟ ਨੂੰ ਤਰਜੀਹ ਦੇ ਕੇ ਸਰਕਾਰ ਬਣਾਉਣ ਨੂੰ ਲੈ ਕੇ ਮੰਥਨ ਕਰਨ ਦੀ ਬਜਾਏ, ਅਗਾਮੀ ਚੋਣਾਂ ਵਿਚ ਕਾਂਗਰਸ ਦੀ ਜਿੱਤ ਲਈ ਨਹੀਂ ਬਲਕਿ ਆਪਣੇ ਨੇੜਲੇ ਨੇਤਾਂਵਾਂ ਦਾ ਕਹਿਣਾ ਮੰਨਦੇ ਉਨ੍ਹਾਂ ਨੂੰ ਅਹਿਮ ਅਹੁਦੇਦਾਰੀਆਂ ਨਿਵਾਜ ਕੇ ਉਨ੍ਹਾਂ ਨੂੰ ਨਿਰਾਸ਼ ਨਹੀਂ ਕੀਤਾ। ਭਾਵੇਂ ਕਾਂਗਰਸ ਹਾਈ ਕਮਾਨ ਦੀ ਸੂਬੇ ਭਰ ਵਿਚ ਕਿਰਕਰੀ ਹੋਈ। ਕਾਂਗਰਸ ਹਾਈ ਕਮਾਂਡ ਨੇ ਅਹੁਦੇਦਾਰੀਆਂ ਬਰਕਰਾਰ ਰੱਖਣ ਲਈ ਆਪਣੇ ਲੀਡਰਾਂ ਦੇ ਸਾਢੇ 4 ਸਾਲ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ, ਜਿਸ ਦੀ ਕਾਂਗਰਸ ਹਾਈ ਕਮਾਂਡ ਤੋਂ ਸੂਬੇ ਦੇ ਕਾਂਗਰਸੀਆਂ ਨੂੰ ਆਸ ਤੱਕ ਨਹੀਂ ਸੀ। ਹੁਣ ਪਾਰਟੀ ਦੀ ਆਪਸੀ ਖਿੱਚੋਤਾਣ ਨੂੰ ਕੌਣ ਸਮੇਟਣ ਵਿਚ ਕਾਮਯਾਬ ਹੋਵਗਾ ਤੇ ਪਾਰਟੀ ਨੂੰ ਇੱਕਮਿਕ ਕਰੇਗਾ, ਇਹ ਤਾਂ ਸਮਾਂ ਹੀ ਦੱਸ ਸਕਦਾ ਹੈ।

ਹਾਲਾਂਕਿ, ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਕਹਿੰਦੇ ਸੁਣੇ ਗਏ ਕਿ ਪਾਰਟੀ ਇੱਕਮੁੱਠ ਹੈ, ਕਾਂਗਰਸ ਵਿਚ ਕੋਈ ਖਿੱਚੋਤਾਣ ਨਹੀਂ ਜਲਦੀ ਹੀ ਸਾਰੇ ਨੇਤਾਂ ਤੁਹਾਨੂੰ ਇਕ ਮੰਚ ’ਤੇ ਇੱਕਠੇ ਵੇਖਣ ਨੂੰ ਮਿਲਣਗੇ। ਕਾਂਗਰਸ ਦੀ ਖਿੱਚੋਤਾਣ ਇੰਨੀ ਵਧੀ ਹੈ ਕਿ ਭਾਵੇਂ ਲੀਡਰ ਇਸ ਖਿੱਚੋਤਾਣ ਨੂੰ ਜੱਗ ਜ਼ਾਹਿਰ ਨਹੀਂ ਕਰਦੇ, ਦਾਲ ਵਿੱਚ ਕਾਲਾ ਜ਼ਰੂਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News