ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਪ੍ਰੀ ਵੈਡਿੰਗ ਸ਼ੂਟ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ
Monday, Feb 27, 2023 - 04:13 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਦੀਆਂ ਮੰਗੇਤਰ ਪਲਕ ਨਾਲ ਖ਼ੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ।
ਇਹ ਤਸਵੀਰਾਂ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਹਨ।
ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ‘ਕੈਂਡਿਡ ਐਂਡ ਕੰਪਨੀ’ ਵਲੋਂ ਸ਼ੇਅਰ ਕੀਤਾ ਗਿਆ ਹੈ।
ਤਸਵੀਰਾਂ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਤੁਸੀਂ ਇਸ ਲਈ ਤਿਆਰ ਨਹੀਂ ਹੋ। ਸੱਜੇ ਪਾਸੇ ਸਕ੍ਰੋਲ ਕਰਦੇ ਰਹੋ। ਅਸੀਂ ਇਨ੍ਹਾਂ ਨੂੰ ਇਕ ਮਿੰਟ ਲਈ ਗੁਪਤ ਰੱਖ ਰਹੇ ਹਾਂ।’’
ਉਨ੍ਹਾਂ ਅੱਗੇ ਲਿਖਿਆ, ‘‘ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਉਸ ਜਾਦੂ ਨੂੰ ਦੇਖੋ, ਜੋ ਅਸੀਂ ਪਲਕ ਤੇ ਕਰਨ ਨਾਲ ਬਣਾਇਆ ਹੈ।’’
ਤਸਵੀਰਾਂ ’ਚ ਕਰਨ ਤੇ ਪਲਕ ਦੀ ਕੈਮਿਸਟਰੀ ਬੇਹੱਦ ਪਿਆਰੀ ਹੈ।
ਦੋਵੇਂ ਇਕ-ਦੂਜੇ ਨਾਲ ਬੇਹੱਦ ਖ਼ੂਬਸੂਰਤ ਲੱਗ ਰਹੇ ਹਨ।
ਦੋਵਾਂ ਦੀ ਜੋੜੀ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।