ਬਾਦਸ਼ਾਹ ਤੇ ਕਰਨ ਔਜਲਾ ਹੋਏ ਇਕੱਠੇ, ਜਲਦ ਰਿਲੀਜ਼ ਹੋਵੇਗਾ ਗੀਤ

12/10/2022 4:50:10 PM

ਚੰਡੀਗੜ੍ਹ (ਬਿਊਰੋ)– ਕਰਨ ਔਜਲਾ ਨੂੰ ਆਪਣੇ ਸੁਪਰਹਿੱਟ ਗੀਤਾਂ ਲਈ ਜਾਣਿਆ ਜਾਂਦਾ ਹੈ। ਗੀਤਾਂ ਦੀ ਮਸ਼ੀਨ ਨਾਂ ਨਾਲ ਮਸ਼ਹੂਰ ਕਰਨ ਔਜਲਾ ਨੇ ਹਾਲ ਹੀ ’ਚ 2 ਗੀਤ ਇਕੱਠੇ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

ਇਹ ਖ਼ਬਰ ਵੀ ਪੜ੍ਹੋ : ਮੀਡੀਆ ਨਾਲ ਸ਼ਹਿਨਾਜ਼ ਗਿੱਲ ਦਾ ਮਾੜਾ ਰਵੱਈਆ, ਲੋਕਾਂ ਨੇ ਸੁਣਾ ਦਿੱਤੀਆਂ ਖਰੀਆਂ-ਖਰੀਆਂ

ਹੁਣ ਕਰਨ ਔਜਲਾ ਨੇ ਰੈਪਰ ਬਾਦਸ਼ਾਹ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨਾਲ ਕਰਨ ਔਜਲਾ ਦੇ ਬਾਦਸ਼ਾਹ ਨਾਲ ਗੀਤ ਰਿਲੀਜ਼ ਹੋਣ ਦੀ ਚਰਚਾ ਵੀ ਫੈਲ ਗਈ ਹੈ।

ਕਰਨ ਔਜਲਾ ਨੇ ਹਾਲਾਂਕਿ ਤਸਵੀਰਾਂ ਦੀ ਕੈਪਸ਼ਨ ’ਚ ਜ਼ਿਆਦਾ ਕੁਝ ਨਹੀਂ ਲਿਖਿਆ ਹੈ। ਕਰਨ ਔਜਲਾ ਨੇ ਕੈਪਸ਼ਨ ’ਚ ‘ਪਲੇਅਰਜ਼’ ਲਿਖਿਆ ਹੈ। ਨਾਲ ਹੀ ਲਿਖਿਆ ਹੈ ‘ਡੌਂਟ ਪਲੇਅ ਅੱਸ’।

PunjabKesari

ਪ੍ਰਸ਼ੰਸਕ ਇਸ ਕੈਪਸ਼ਨ ਤੋਂ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਗੀਤ ਦਾ ਨਾਂ ‘ਪਲੇਅਰਜ਼’ ਹੋਣ ਵਾਲਾ ਹੈ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਕਰਨ ਔਜਲਾ ਤੇ ਬਾਦਸ਼ਾਹ ਇਕੱਠੇ ਇਕੋ ਗੀਤ ’ਚ ਕੰਮ ਕਰਦੇ ਨਜ਼ਰ ਆਉਣਗੇ।

ਨੋਟ– ਕਰਨ ਔਜਲਾ ਤੇ ਬਾਦਸ਼ਾਹ ਦੇ ਇਸ ਕੋਲੈਬ ਨੂੰ ਲੈ ਕੇ ਤੁਸੀਂ ਕਿੰਨੇ ਉਤਸ਼ਾਹਿਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News