ਕਰਨ ਔਜਲਾ ਦੀ ਐਲਬਮ ਦੀ ਧਮਾਕੇਦਾਰ ਇੰਟਰੋ ਰਿਲੀਜ਼, ਹੁਣ ਤਕ ਦੇ ਸਫਰ ਦਾ ਕੀਤਾ ਜ਼ਿਕਰ

Thursday, Jun 17, 2021 - 11:15 AM (IST)

ਕਰਨ ਔਜਲਾ ਦੀ ਐਲਬਮ ਦੀ ਧਮਾਕੇਦਾਰ ਇੰਟਰੋ ਰਿਲੀਜ਼, ਹੁਣ ਤਕ ਦੇ ਸਫਰ ਦਾ ਕੀਤਾ ਜ਼ਿਕਰ

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਗੀਤਕਾਰ ਕਰਨ ਔਜਲਾ ਨੇ ਆਪਣੀ ਚਿਰਾਂ ਤੋਂ ਉਡੀਕੀ ਜਾ ਰਹੀ ਪਹਿਲੀ ਐਲਬਮ ਦੀ ਇੰਟਰੋ ਰਿਲੀਜ਼ ਕਰ ਦਿੱਤੀ ਹੈ। ਕਰਨ ਔਜਲਾ ਦੀ ਐਲਬਮ ‘BacTHAfu*UP’ ਦੀ ਇੰਟਰੋ ਅੱਜ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਈ ਹੈ।

ਖ਼ਾਸ ਗੱਲ ਇਹ ਹੈ ਕਿ ਇਸ ਇੰਟਰੋ ’ਚ ਕਰਨ ਔਜਲਾ ਨੇ ਆਪਣੇ ਹੁਣ ਤਕ ਦੇ ਸਫਰ ਦਾ ਜ਼ਿਕਰ ਕੀਤਾ ਹੈ। ਨਾਲ ਹੀ ਆਪਣੇ ਮਾਪਿਆਂ, ਆਪਣੇ ਪਿੰਡ ਤੇ ਆਪਣੇ ਚਾਹੁਣ ਵਾਲਿਆਂ ਲਈ ਖ਼ਾਸ ਲਾਈਨਾਂ ਲਿਖੀਆਂ ਹਨ।

ਕਰਨ ਔਜਲਾ ਦੀ ਲੁੱਕ ਵੀ ਇੰਟਰੋ ’ਚ ਕਾਫੀ ਜ਼ਬਰਦਸਤ ਲੱਗ ਰਹੀ ਹੈ। ਸੋਸ਼ਲ ਮੀਡੀਆ ’ਤੇ ਇੰਟਰੋ ਦੀ ਵੀਡੀਓ ਸਾਂਝੀ ਕਰਦਿਆਂ ਕਰਨ ਔਜਲਾ ਲਿਖਦੇ ਹਨ, ‘ਸਫਰ ਚੱਲ ਰਿਹਾ ਤੇ ਸਫਰ ਜਾਰੀ ਰਹੂਗਾ।’

ਦੱਸ ਦੇਈਏ ਕਿ ਕਰਨ ਔਜਲਾ ਦੀ ਐਲਬਮ ਨੂੰ ਟਰੂ ਸਕੂਲ ਨੇ ਮਿਊਜ਼ਿਕ ਦਿੱਤਾ ਹੈ। ਐਲਬਮ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਕਰਨ ਔਜਲਾ ਨੇ ਲਿਖੇ ਹਨ ਤੇ ਕੰਪੋਜ਼ ਵੀ ਉਨ੍ਹਾਂ ਖ਼ੁਦ ਕੀਤਾ ਹੈ। ਇੰਟਰੋ ਦੀ ਵੀਡੀਓ ਸਾਗਰ ਦਿਓਲ ਤੇ ਜਨਿਕ ਰਾਏ ਨੇ ਬਣਾਈ ਹੈ, ਜਦਕਿ ਇੰਟਰੋ ’ਚ ਦਿਖਾਏ ਗਏ ਭਾਰਤ ਦੇ ਦ੍ਰਿਸ਼ ਮਾਹੀ ਸੰਧੂ (ਬੀ2ਗੈਦਰ ਪ੍ਰੋਸ) ਨੇ ਸ਼ੂਟ ਕੀਤੇ ਹਨ।

ਕਰਨ ਔਜਲਾ ਦੀ ਐਲਬਮ ਬਹੁਤ ਜਲਦ ਸਪੀਡ ਰਿਕਾਰਡਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News