''ਪਾਣੀ ਦਰਿਆਵਾਂ ਦੇ'' ਨਾਲ ਕਰਮਜੀਤ ਅਨਮੋਲ ਮੁੜ ਪਰਦੇ ''ਤੇ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

Thursday, Jan 20, 2022 - 06:09 PM (IST)

''ਪਾਣੀ ਦਰਿਆਵਾਂ ਦੇ'' ਨਾਲ ਕਰਮਜੀਤ ਅਨਮੋਲ ਮੁੜ ਪਰਦੇ ''ਤੇ ਆਉਣਗੇ ਨਜ਼ਰ, ਸਾਂਝੀ ਕੀਤੀ ਪਹਿਲੀ ਝਲਕ

ਜਲੰਧਰ (ਬਿਊਰੋ) : ਲਗਪਗ ਹਰ ਪੰਜਾਬੀ ਫ਼ਿਲਮ ਦੀ ਸ਼ਾਨ ਬਣਨ ਵਾਲੇ ਮੰਨੇ-ਪ੍ਰਮੰਨੇ ਕਲਾਕਾਰ ਕਰਮਜੀਤ ਅਨਮੋਲ ਸਿਰਫ਼ ਇੱਕ ਅਦਾਕਾਰ ਹੀ ਨਹੀਂ ਸਗੋਂ ਇੱਕ ਵਧੀਆ ਗਾਇਕ ਵੀ ਹਨ। ਜਦੋਂ ਵੀ ਕਲਾਕਾਰ ਨੂੰ ਆਪਣੇ ਐਕਟਿੰਗ ਪ੍ਰਾਜੈਕਟਾਂ ਤੋਂ ਸਮਾਂ ਮਿਲਦਾ ਹੈ ਤਾਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਗੀਤਾਂ ਨਾਲ ਜੋੜ ਕੇ ਰੱਖਦੇ ਹਨ। ਇਸੇ ਲੜੀ ਦੇ ਤਹਿਤ ਹੁਣ ਕਰਮਜੀਤ ਅਨੋਮਲ ਆਪਣਾ ਨਵਾਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। 

ਦੱਸ ਦਈਏ ਕਿ ਕਰਮਜੀਤ ਅਨਮੋਲ ਬਹੁਤ ਜਲਦ ਆਪਣੇ ਗੀਤ 'ਪਾਣੀ ਦਰਿਆਵਾਂ ਦੇ' ਨਾਲ ਆ ਰਹੇ ਹਨ। ਕਰਮਜੀਤ ਅਨਮੋਲ ਦੇ ਇਸ ਨਵੇਂ ਗੀਤ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਟਾਈਟਲ ਤੋਂ ਸਾਫ ਹੋ ਰਿਹਾ ਹੈ ਕਿ ਇਹ ਗੀਤ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਲੋਕਾਂ ਨੂੰ ਖੂਬ ਪਸੰਦ ਆਵੇਗਾ।

PunjabKesari

ਦੱਸਣਯੋਗ ਹੈ ਕਿ 'ਪਾਣੀ ਦਰਿਆਵਾਂ ਦਾ' ਨੂੰ ਕਰਮਜੀਤ ਅਨਮੋਲ ਨੇ ਆਪਣੀ ਮਿੱਠੜੀ ਆਵਾਜ਼ 'ਚ ਗਾਇਆ, ਜਿਸ ਦੇ ਬੋਲ ਜਗਦੇਵ ਸਿੰਘ ਸੇਖੋਂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ। ਗੀਤ ਦੇ ਪੋਸਟਰ ਨਾਲ ਇਸ ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਇਹ ਗੀਤ 23 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤਿਕਿਆ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News