ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ

Tuesday, Oct 04, 2022 - 04:16 PM (IST)

ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ

ਬਾਲੀਵੁੱਡ ਡੈਸਕ- ਬੀਤੇ ਸਤੰਬਰ ਮਹੀਨੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਕਾਮੇਡੀਅਨ ਦੇ ਦਿਹਾਂਤ ਨੂੰ ਲੈ ਕੇ ਇੰਡਸਟਰੀ ਨੂੰ ਬਹੁਤ ਵੱਡਾ ਝੱਟਕਾ ਲਗਾ ਹੈ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਰਾਜੂ ਸ਼੍ਰੀਵਾਸਤਵ ਨੂੰ ਵੱਖ-ਵੱਖ ਅੰਦਾਜ਼ ਨਾਲ ਸ਼ਰਧਾਂਜਲੀ ਭੇਟ ਕੀਤੀ । ਹਾਲ ਹੀ ’ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਰਾਜੂ ਨੂੰ ਸ਼ਰਧਾਂਜਲੀ ਵਜੋਂ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

ਦਰਅਸਲ ਇਹ ਵੀਡੀਓ ’ਚ ਕਪਿਲ ਸ਼ਰਮਾ ਸ਼ੋਅ ਦੀ ਹੈ। ਜੋ ਇਸ ਹਫ਼ਤੇ ਟੈਲੀਕਾਸਟ ਕੀਤਾ ਜਾਵੇਗਾ। ਇਸ ਸ਼ੋਅ ’ਚ ਇਕ ਨਹੀਂ ਸਗੋਂ 11 ਕਾਮੇਡੀਅਨ ਪਹੁੰਚਣ ਵਾਲੇ ਹਨ, ਜੋ ਲੋਕਾਂ ਨੂੰ ਹਾਸਾ ਕੇ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਦੇ ਨਾਲ ‘ਦਿ ਕਪਿਲ ਸ਼ਰਮਾ ਸ਼ੋਅ’ ਇਸ ਹਫ਼ਤੇ ਬੇਹੱਦ ਖ਼ਾਸ ਹੋਣ ਵਾਲਾ ਹੈ। 

 

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

 

ਸਾਂਝੀ ਕੀਤੀ ਵੀਡੀਓ ’ਚ ਕਪਿਲ ਕਹਿ ਰਹੇ ਹਨ ਕਿ ‘ਜਦੋਂ ਵੀ ਰਾਜੂ ਸ਼੍ਰੀਵਾਸਤਵ ਦਾ ਨਾਂ ਆਉਂਦਾ ਹੈ ਤਾਂ ਚਿਹਰੇ ’ਤੇ ਮੁਸਕਾਨ ਆ ਜਾਂਦੀ ਹੈ ਇਸ ਲਈ ਅਸੀਂ ਰਾਜੂ ਸ਼੍ਰੀਵਾਸਤਵ ਨੂੰ ਹੱਸਦੇ ਹੋਏ ਸ਼ਰਧਾਂਜਲੀ ਭੇਟ ਕਰਾਂਗੇ।’ ਵੀਡੀਓ ’ਚ ਦੇਖ ਸਕਦੇ ਹੋ ਕਿ ਸਾਰੇ ਕਾਮੇਡੀਅਨ ਆਪਣੇ ਵੱਖ-ਵੱਖ ਅੰਦਾਜ਼ ’ਚ ਰਾਜੂ ਸ਼੍ਰੀਵਾਸਤਵ ਨੂੰ ਸ਼ਰਧਾਂਜਲੀ ਦੇ ਰਹੇ ਹਨ।

PunjabKesari

ਇਹ ਵੀ ਪੜ੍ਹੋ : ਦੁਬਈ ਰੈਸਟੋਰੈਂਟ ’ਚ ਕਪਿਲ ਸ਼ਰਮਾ ਹੋਏ ਪ੍ਰੈਂਕ ਦਾ ਸ਼ਿਕਾਰ, ਵੀਡੀਓ ਦੇਖ ਨਹੀਂ ਰੁੱਕੇਗਾ ਹਾਸਾ

ਦੱਸ ਦੇਈਏ ਕਿ 10 ਅਗਸਤ ਨੂੰ ਰਾਜੂ ਸ਼੍ਰੀਵਾਸਤਵ ਨੂੰ ਕੰਮ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਦਿੱਲੀ ਦੇ ਏਮਜ਼ ’ਚ ਦਾਖ਼ਲ ਕਰਵਾਇਆ ਗਿਆ। ਜਿਸ ਤੋਂ ਬਾਅਦ ਕਾਮੇਡੀਅਨ ਨੇ 42 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜੀ ਅਤੇ 21 ਸਤੰਬਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।


 


author

Shivani Bassan

Content Editor

Related News