ਕਪਿਲ ਸ਼ਰਮਾ ਦੀ ਫ਼ਿਲਮ ‘ਜ਼ਵਿਗਾਟੋ’ ਦੇ ਟਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)

Thursday, Mar 02, 2023 - 10:37 AM (IST)

ਕਪਿਲ ਸ਼ਰਮਾ ਦੀ ਫ਼ਿਲਮ ‘ਜ਼ਵਿਗਾਟੋ’ ਦੇ ਟਰੇਲਰ ਨੂੰ ਮਿਲਿਆ ਭਰਵਾਂ ਹੁੰਗਾਰਾ (ਵੀਡੀਓ)

ਮੁੰਬਈ (ਬਿਊਰੋ)– ਕਪਿਲ ਸ਼ਰਮਾ ਦੀ ਫ਼ਿਲਮ ‘ਜ਼ਵਿਗਾਟੋ’ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਸਮੇਂ ਤੋਂ ਬੇਚੈਨ ਸਨ ਪਰ ਹੁਣ ਉਨ੍ਹਾਂ ਦੀ ਨਿਰਾਸ਼ਾ ਨੂੰ ਘੱਟ ਕਰਦਿਆਂ ਫ਼ਿਲਮ ਨਿਰਮਾਤਾਵਾਂ ਨੇ ਫ਼ਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਕੀਤਾ ਹੈ। ਇਸ ਟਰੇਲਰ ਨੇ ਰਿਲੀਜ਼ ਹੁੰਦਿਆਂ ਹੀ ਧਮਾਲ ਮਚਾ ਦਿੱਤੀ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 5.7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਖ਼ਬਰ ਵੀ ਪੜ੍ਹੋ : ਅੰਬਾਨੀ, ਅਮਿਤਾਭ ਤੇ ਧਰਮਿੰਦਰ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਐਪਲੌਜ਼ ਐਂਟਰਟੇਨਮੈਂਟ ਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਵਲੋਂ ਨਿਰਮਿਤ ਇਹ ਫ਼ਿਲਮ ਤੁਹਾਨੂੰ ਇਕ ਇਮੋਸ਼ਨਲ ਰੋਲਰਕੋਸਟਰ ਰਾਈਡ ’ਤੇ ਲਿਜਾਣ ਦਾ ਵਾਅਦਾ ਕਰਦੀ ਹੈ। ਫ਼ਿਲਮ ਇਕ ਸਾਬਕਾ ਫੈਕਟਰੀ ਫਲੋਰ ਮੈਨੇਜਰ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਮਹਾਮਾਰੀ ਦੌਰਾਨ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਫੂਡ ਡਿਲਿਵਰੀ ਰਾਈਡਰ ਬਣ ਜਾਂਦਾ ਹੈ।

ਫਿਰ ਉਸ ਦੀ ਜ਼ਿੰਦਗੀ ਰੇਟਿੰਗਸ ਤੇ ਇਨਸੈਂਟਿਵਸ ਵਿਚਾਲੇ ਨੈਵੀਗੇਟ ਕਰਦੀ ਹੈ। ਇਸ ਦੌਰਾਨ ਉਸ ਦੀ ਹੋਮ ਮੇਕਰ ਪਤਨੀ ਨਵੇਂ ਕੰਮ ਦੇ ਮੌਕਿਆਂ ਦੀ ਭਾਲ ਕਰਦਿਆਂ ਉਸ ਦੀ ਇਕ ਵਧੀਆ ਸਪੋਰਟ ਸਿਸਟਮ ਬਣਦੀ ਹੈ।

ਕਪਿਲ ਸ਼ਰਮਾ ਸਟਾਰਰ ਫ਼ਿਲਮ 17 ਮਾਰਚ ਨੂੰ ਰਿਲੀਜ਼ ਹੋਵੇਗੀ। ਨੰਦਿਤਾ ਦਾਸ ਵਲੋਂ ਨਿਰਦੇਸ਼ਿਤ ਤੇ ਲਿਖੀ ਗਈ ਇਸ ਫ਼ਿਲਮ ’ਚ ਕਪਿਲ ਸ਼ਰਮਾ ਤੋਂ ਇਲਾਵਾ ਸ਼ਾਹਾਨਾ ਗੋਸਵਾਮੀ ਵੀ ਮੁੱਖ ਭੂਮਿਕਾ ’ਚ ਹਨ।

ਨੋਟ– ਤੁਹਾਨੂੰ ਇਹ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News