ਕਪਿਲ ਸ਼ਰਮਾ ਫ਼ਿਰ ਤੋਂ ਆ ਰਹੇ ਦਰਸ਼ਕਾਂ ਨੂੰ ਹੱਸਾਉਣ, ਜਾਣੋ ਕਿਸ ਦਿਨ ਆਵੇਗਾ ਨਵਾਂ ਸ਼ੋਅ

Friday, Jul 22, 2022 - 05:01 PM (IST)

ਕਪਿਲ ਸ਼ਰਮਾ ਫ਼ਿਰ ਤੋਂ ਆ ਰਹੇ ਦਰਸ਼ਕਾਂ ਨੂੰ ਹੱਸਾਉਣ, ਜਾਣੋ ਕਿਸ ਦਿਨ ਆਵੇਗਾ ਨਵਾਂ ਸ਼ੋਅ

ਮੁੰਬਈ: ਕਪਿਲ ਸ਼ਰਮਾ ਮਸ਼ਹੂਰ ਕਾਮੇਡੀਅਨ ਹਨ, ਜਿਨ੍ਹਾਂ ਦਾ ਚੈਟ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ਦਰਸ਼ਕਾਂ ’ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਇਸ ਸ਼ੋਅ ਦੇ ਕਈ ਸੀਜ਼ਨ ਆਏ ਹਨ, ਜਿਨ੍ਹਾਂ ’ਚ ਸਿਨੇਮਾ ਦੇ ਸਿਤਾਰੇ ਹਮੇਸ਼ਾ ਆਪਣੀਆਂ ਫ਼ਿਲਮਾਂ ਜਾਂ ਗੀਤਾਂ ਨੂੰ ਪ੍ਰਮੋਟ ਕਰਨ ਲਈ ਆਉਂਦੇ ਹਨ। ਪਰ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਦਾ ਇਹ ਸ਼ੋਅ ਆਫ਼ ਏਅਰ ਹੈ। ਅਜਿਹੇ ’ਚ ਪ੍ਰਸ਼ੰਸਕ ਇਸ ਸ਼ੋਅ ਦੇ ਨਵੇਂ ਸੀਜ਼ਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਦਰਸ਼ਕਾਂ ਦਾ ਇਹ ਇੰਤਜ਼ਾਰ ਜਲਦ ਹੀ ਖ਼ਤਮ ਹੋਣ ਵਾਲਾ ਹੈ।

PunjabKesari

ਕਪਿਲ ਸ਼ਰਮਾ ਜਲਦ ਹੀ ਆਪਣੇ ਸ਼ੋਅ ਨੂੰ ਨਵੇਂ ਰੂਪ ’ਚ ਦਰਸ਼ਕਾਂ ਦੇ ਵਿਚਕਾਰ ਲੈ ਕੇ ਆ ਰਹੇ ਹਨ। ਇਸ ਲਈ ਨਿਰਮਾਤਾ ਨੇ ਪੂਰੀ ਤਿਆਰੀ ਕਰ ਲਈ ਹੈ। ਇਕ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦੇ ਪਹਿਲੇ ਐਪੀਸੋਡ ਦੀ ਤਾਰੀਖ਼ ਦੱਸੀ ਗਈ ਹੈ। ਸੂਤਰਾ ਅਨੁਸਾਰ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ 3 ਸਤੰਬਰ ਨੂੰ ਟੀ.ਵੀ. ’ਤੇ ਵਾਪਸੀ ਕਰ ਰਹੇ ਹਨ।

ਇਹ ਵੀ ਪੜ੍ਹੋ : ਅਜੇ ਦੇਵਗਨ ਦੀ ਲਾਡਲੀ ਨੇ ਗ੍ਰੀਸ ’ਚ ਦੋਸਤਾਂ ਨਾਲ ਕੀਤੀ ਮਸਤੀ, ਪਾਰਟੀ ’ਚ ਕੀਤਾ ਡਾਂਸ (ਦੇਖੋ ਵੀਡੀਓ)

ਇਸ ਦਿਨ ਉਨ੍ਹਾਂ ਦੇ ਸ਼ੋਅ ਦਾ ਪਹਿਲਾ ਐਪੀਸੋਡ ਆਨ ਏਅਰ ਹੋਵੇਗਾ। ਪਿਛਲੇ ਦਿਨੀਂ ਵੀ ਇਸ ਸ਼ੋਅ ਨਾਲ ਜੁੜੀ ਇਕ ਰਿਪੋਰਟ ਸਾਹਮਣੇ ਆਈ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਨਿਰਮਾਤਾ ਨਵੇਂ ਸੀਜ਼ਨ ਨੂੰ ਸੁਪਰਹਿੱਟ ਬਣਾਉਣਾ ਚਾਹੁੰਦੇ ਹਨ। ਅਜਿਹੇ ’ਚ ਸ਼ੋਅ ’ਚ ਕੁਝ ਹੋਰ ਮਸ਼ਹੂਰ ਕਾਮੇਡੀਅਨ ਸ਼ਾਮਲ ਕੀਤੇ ਜਾਣਗੇ।

ਇਹ ਵੀ ਪੜ੍ਹੋ : ਦ੍ਰੌਪਦੀ ਮੁਰਮੂ ਦੇ ਰਾਸ਼ਟਰਪਤੀ ਬਣਨ ’ਤੇ ਫ਼ਿਲਮੀ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

ਦੱਸ ਦੇਈਏ ਕਿ ਕਪਿਲ ਸ਼ਰਮਾ ਸ਼ੋਅ ਦੀ ਟੀਮ ਭਾਰਤੀ ਸਿੰਘ, ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਚੰਦਨ ਪ੍ਰਭਾਕਰ, ਸੁਮੋਨਾ ਚੱਕਰਵਰਤੀ ਵਰਗੇ ਕਲਾਕਾਰਾਂ ਦਾ ਹਿੱਸਾ ਰਿਹਾ ਹੈ। 


author

Anuradha

Content Editor

Related News