ਫ਼ਿਲਮ ''ਜ਼ਵਿਗਾਟੋ'' ਦਾ ਟਰੇਲਰ ਰਿਲੀਜ਼, ਡਿਲੀਵਰੀ ਬੁਆਏ ਬਣ ਸੰਘਰਸ਼ ਕਰਦੇ ਦਿਸੇ ਕਪਿਲ ਸ਼ਰਮਾ

Wednesday, Mar 01, 2023 - 05:49 PM (IST)

ਫ਼ਿਲਮ ''ਜ਼ਵਿਗਾਟੋ'' ਦਾ ਟਰੇਲਰ ਰਿਲੀਜ਼, ਡਿਲੀਵਰੀ ਬੁਆਏ ਬਣ ਸੰਘਰਸ਼ ਕਰਦੇ ਦਿਸੇ ਕਪਿਲ ਸ਼ਰਮਾ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇਸ਼ ਦੇ ਸਭ ਤੋਂ ਪਸੰਦੀਦਾ ਕਾਮੇਡੀਅਨਾਂ 'ਚੋਂ ਇਕ ਹਨ। ਕਪਿਲ ਸ਼ਰਮਾ ਨੇ ਆਪਣੇ ਟੈਲੇਂਟ ਦੇ ਦਮ 'ਤੇ ਕਾਮੇਡੀ ਦੀ ਦੁਨੀਆ ਖ਼ਾਸ ਰੁਤਬਾ ਹਾਸਲ ਕੀਤਾ ਹੈ। ਕਪਿਲ ਸ਼ਰਮਾ ਦੀ ਫ਼ਿਲਮ 'ਜ਼ਵਿਗਾਟੋ' ਦਾ ਹਾਲ ਹੀ 'ਚ ਟਰੇਲਰ ਰਿਲੀਜ਼ ਹੋਇਆ ਹੈ। ਕਪਿਲ ਸ਼ਰਮਾ ਟਰੇਲਰ 'ਚ ਫੂਡ ਡਿਲੀਵਰੀ ਬੁਆਏ ਬਣੇ ਹੋਏ ਹਨ, ਜਿਸ 'ਚ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ।

ਦੱਸ ਦਈਏ ਕਿ ਫ਼ਿਲਮ ਦਾ ਟਰੇਲਰ ਮੁੰਬਈ ਦੇ ਇੱਕ ਸਿਨੇਮਾ ਹਾਲ 'ਚ ਕਪਿਲ ਸ਼ਰਮਾ, ਫ਼ਿਲਮ 'ਚ ਉਨ੍ਹਾਂ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਸ਼ਹਾਨਾ ਗੋਸਵਾਮੀ ਅਤੇ ਫ਼ਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਵੱਲੋਂ ਸਾਂਝੇ ਤੌਰ ’ਤੇ ਲਾਂਚ ਕੀਤਾ ਗਿਆ।

ਨੰਦਿਤਾ ਦਾਸ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਜਵਿਗਾਟੋ' 'ਚ ਕਪਿਲ ਸ਼ਰਮਾ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਫ਼ਿਲਮ 'ਚ ਉਹ ਫੂਡ ਡਿਲੀਵਰੀ ਮੈਨ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ 'ਚ ਅਦਾਕਾਰਾ ਸ਼ਹਾਨਾ ਗੋਸਵਾਮੀ ਕਪਿਲ ਦੀ ਪਤਨੀ ਪ੍ਰਤਿਮਾ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਉਸ ਦੇ ਪਤੀ ਦੀ ਸਭ ਤੋਂ ਵੱਡੀ ਸਪੋਰਟ ਸਿਸਟਮ ਹੈ। ਇਹ ਫ਼ਿਲਮ 17 ਮਾਰਚ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News