ਹਰ ਸਾਲ ਕਪਿਲ ਸ਼ਰਮਾ ਭਰਦੇ ਨੇ ਇੰਨੇ ਕਰੋੜ ਦਾ ਟੈਕਸ, ਜਾਣ ਕੇ ਉੱਡਣਗੇ ਤੁਹਾਡੇ ਹੋਸ਼

12/31/2020 3:38:57 PM

ਮੁੰਬਈ (ਬਿਊਰੋ) - ਦੇਸ਼ ਦੇ ਸਭ ਤੋਂ ਵੱਧ ਹਰਮਨ ਪਿਆਰੇ ਕਾਮੇਡੀਅਨ ਤੇ 'ਦਿ ਕਪਿਲ ਸ਼ਰਮਾ' ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਆਪਣੀ ਬਿਹਤਰੀਨ ਹਾਜ਼ਰ ਜਵਾਬੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ਅਤੇ ਉਨ੍ਹਾਂ ਨੂੰ ਹਸਾਉਂਦੇ ਹਨ। ਅੱਜ ਕਪਿਲ ਸ਼ਰਮਾ ਕਰੋੜਾਂ ਦਿਲਾਂ 'ਤੇ ਰਾਜ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਬਾਲੀਵੁੱਡ ਦੇ ਵੀ ਕਈ ਸਿਤਾਰੇ ਸ਼ਾਮਲ ਹਨ। ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਇਕ ਐਪੀਸੋਡ 'ਚ ਦੱਸਿਆ ਸੀ ਕਿ ਉਹ ਹਰ ਸਾਲ 15 ਕਰੋੜ ਰੁਪਏ ਟੈਕਸ ਭਰਦੇ ਹਨ। ਉਨ੍ਹਾਂ ਕਿਹਾ ਸੀ ਕਿ ਟੈਕਸ ਭਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ। ਉਂਝ ਉਨ੍ਹਾਂ ਜਦੋਂ ਇਹ ਪ੍ਰਗਟਾਵਾ ਕੀਤਾ ਸੀ, ਉਦੋਂ ਨਵਜੋਤ ਸਿੰਘ ਸਿੱਧੂ ਵੀ ਇਸ ਸ਼ੋਅ ਦਾ ਹਿੱਸਾ ਹੁੰਦੇ ਸਨ। ਉਸ ਐਪੀਸੋਡ 'ਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਮਹਿਮਾਨ ਸਨ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਉਸ ਐਪੀਸੋਡ 'ਚ ਐਸ਼ਵਰਿਆ ਰਾਏ ਦੀ ਆਮਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਸ਼ਾਇਰਾਨਾ ਅੰਦਾਜ਼ 'ਚ ਸੁਆਗਤ ਕਰਦੇ ਹਨ ਤੇ ਉਸ ਸਮੇਂ ਕਪਿਲ ਸ਼ਰਮਾ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਨਵਜੋਤ ਸਿੰਘ ਸਿੱਧੂ ਐਸ਼ਵਰਿਆ ਨੂੰ ਕਪਿਲ ਦੇ ਦੋਹਰੇ ਰਵੱਈਏ ਬਾਰੇ ਦੱਸਦੇ ਹਨ। ਉਹ ਇਸ ਦੌਰਾਨ ਆਖਦੇ ਹਨ 'ਇਸ ਦੀ ਹਰੇਕ ਗੱਲ 'ਚ ਵਿਰੋਧਾਭਾਸ ਹੁੰਦਾ ਹੈ। ਹਰ ਸਾਲ ਇਹ 12 ਕਰੋੜ ਰੁਪਏ ਦਾ ਟੈਕਸ ਭਰਦਾ ਹੈ ਤੇ ਖ਼ੁਦ ਨੂੰ ਗ਼ਰੀਬ ਦੱਸਦਾ ਹੈ ਤੇ ਇਹ ਗ਼ਰੀਬ ਹੈ।' ਜਵਾਬ 'ਚ ਕਪਿਲ ਸ਼ਰਮਾ ਨੇ ਆਖਿਆ ਸੀ ਕਿ 'ਤੁਸੀਂ ਤਿੰਨ ਕਰੋੜ ਘੱਟ ਦੱਸਿਆ ਹੈ, ਮੈਂ 15 ਕਰੋੜ ਦਿੱਤਾ ਸੀ।' 

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)

ਦੱਸ ਦਈਏ ਕਿ ਹੁਣ ਕਪਿਲ ਸ਼ਰਮਾ ਨੇ ਸ਼ੋਅ ਦੇ ਦੂਜੇ ਸੀਜ਼ਨ 'ਚ ਆਪਣੀ ਫ਼ੀਸ 30% ਵਧਾ ਦਿੱਤੀ ਹੈ। ਪਹਿਲਾਂ ਉਹ 60 ਤੋਂ 70 ਲੱਖ ਰੁਪਏ ਲੈਂਦੇ ਸਨ ਤੇ ਹੁਣ ਇਕ ਕਰੋੜ ਰੁਪਏ ਲੈਂਦੇ ਹਨ, ਇਸ ਲਈ ਟੈਕਸ ਵੀ ਜ਼ਰੂਰ ਵਧਿਆ ਹੋਵੇਗਾ।

 
 
 
 
 
 
 
 
 
 
 
 
 
 
 
 

A post shared by Kapil Sharma (@kapilsharma)


ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor sunita