ਕਦੇ ਭੈਣ ਦਾ ਵਿਆਹ ਕਰਵਾਉਣ ਲਈ ਘੱਟ ਪੈ ਗਏ ਸਨ ਪੈਸੇ, ਕਪਿਲ ਸ਼ਰਮਾ ਨੇ ਦੇਖੇ ਨੇ ਅਜਿਹੇ ਵੀ ਦਿਨ

04/02/2021 12:20:40 PM

ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਅੱਜ 40 ਸਾਲਾਂ ਦੇ ਹੋ ਗਏ ਹਨ। ਕਪਿਲ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਹਸਾਉਣ ’ਚ ਸਫਲ ਹੋ ਰਹੇ ਹਨ। ਉਨ੍ਹਾਂ ਦਾ ਸ਼ਾਨਦਾਰ ਕਰੀਅਰ ਇਸ ਗੱਲ ਦੀ ਗਵਾਹੀ ਵੀ ਭਰਦਾ ਹੈ। ਕਿਸੇ ਸ਼ੋਅ ਦੇ ਨਾਲ ਕਪਿਲ ਦਾ ਜੁੜਨਾ ਹੀ ਸਫਲਤਾ ਦੀ ਗਾਰੰਟੀ ਮੰਨ ਲਿਆ ਜਾਂਦਾ ਹੈ ਪਰ ਕਾਮੇਡੀਅਨ ਦਾ ਇਸ ਮੁਕਾਮ ਤਕ ਪਹੁੰਚਣਾ ਕਾਫੀ ਮੁਸ਼ਕਿਲ ਰਿਹਾ ਹੈ। ਕਪਿਲ ਨੇ ਕਰੀਅਰ ਦੇ ਇਸ ਮੁਕਾਮ ਤਕ ਪਹੁੰਚਣ ਦੌਰਾਨ ਕਈ ਉਤਾਰ-ਚੜ੍ਹਾਅ ਵੀ ਦੇਖੇ ਹਨ।

PunjabKesari

ਕਪਿਲ ਦੱਸਦੇ ਹਨ ਕਿ ਕਿਸੇ ਸਮੇਂ ਉਨ੍ਹਾਂ ਨੂੰ ਪੈਸਿਆਂ ਦੀ ਕਾਫੀ ਤੰਗੀ ਰਹਿੰਦੀ ਸੀ। ਕਦੇ ਅਜਿਹਾ ਮੌਕਾ ਵੀ ਆਇਆ ਸੀ, ਜਦੋਂ ਉਹ ਆਪਣੀ ਭੈਣ ਦਾ ਵਿਆਹ ਤਕ ਨਹੀਂ ਕਰਵਾ ਪਾ ਰਹੇ ਸਨ। ਕਪਿਲ ਮੁਤਾਬਕ ਭੈਣ ਦੇ ਵਿਆਹ ਲਈ ਪੈਸੇ ਤਾਂ ਚਾਹੀਦੇ ਸਨ, ਇਸ ਤੋਂ ਇਲਾਵਾ ਇਕ ਖੂਬਸੂਰਤ ਰਿੰਗ ਵੀ ਲੈਣੀ ਸੀ ਪਰ ਘੱਟ ਪੈਸਿਆਂ ਕਾਰਨ ਉਹ ਰਿੰਗ ਨਹੀਂ ਖਰੀਦ ਪਾ ਰਹੇ ਸਨ। ਇਸ ਬਾਰੇ ਇਕ ਨਿਊਜ਼ ਪੋਰਟਲ ਨੂੰ ਕਪਿਲ ਨੇ ਕਿਹਾ ਸੀ, ‘2007 ’ਚ ਮੇਰੀ ਭੈਣ ਦਾ ਵਿਆਹ ਪੱਕਾ ਹੋਇਆ ਸੀ ਪਰ ਉਸ ਦੀ ਸੱਸ ਚਾਹੁੰਦੀ ਸੀ ਕਿ ਅਸੀਂ ਇਕ ਵਧੀਆ ਰਿੰਗ ਸੈਰੇਮਨੀ ਕਰੀਏ। ਸਾਡੇ ਕੋਲ ਕੁਝ 6 ਲੱਖ ਰੁਪਏ ਸਨ, ਉਨ੍ਹਾਂ ਪੈਸਿਆਂ ’ਚੋਂ ਵੀ 3.5 ਲੱਖ ਤਾਂ ਪਿਤਾ ਦੀ ਬੀਮਾਰੀ ’ਚ ਨਿਕਲ ਗਏ, ਉਥੇ ਸਿਰਫ ਢਾਈ ਲੱਖ ਰੁਪਏ ਨਾਲ ਵਿਆਹ ਕਰਨਾ ਕਾਫੀ ਮੁਸ਼ਕਿਲ ਸੀ।

PunjabKesari

ਕਪਿਲ ਅੱਗੇ ਕਹਿੰਦੇ ਹਨ, ‘ਇਸ ਤੋਂ ਬਾਅਦ ਮੈਂ ਮੁੰਬਈ ਆਉਣ ਦਾ ਫ਼ੈਸਲਾ ਲੈ ਲਿਆ। ਕਿਸਮਤ ਚੰਗੀ ਰਹੀ ਤੇ ਮੈਂ ‘ਦਿ ਗ੍ਰੇਟ ਇੰਡੀਅਨ ਲਾਫਟਰ’ ਚੈਲੇਂਜ ਦਾ ਜੇਤੂ ਬਣ ਗਿਆ। ਮੈਨੂੰ 10 ਲੱਖ ਰੁਪਏ ਮਿਲੇ। ਮੈਂ ਪੈਸੇ ਮਿਲਣ ਤੋਂ ਬਾਅਦ ਆਪਣੀ ਭੈਣ ਨੂੰ ਫੋਨ ਕੀਤਾ ਤੇ ਕਿਹਾ ਕਿ ਹੁਣ ਉਹ ਆਪਣੀ ਰਿੰਗ ਖਰੀਦ ਲਵੇ। ਇਸ ਤੋਂ ਬਾਅਦ ਮੈਂ ਕਈ ਸਾਰੇ ਸ਼ੋਅਜ਼ ਕੀਤੇ ਤੇ ਲਗਭਗ 30 ਲੱਖ ਰੁਪਏ ਕਮਾ ਲਏ। ਫਿਰ ਉਨ੍ਹਾਂ ਪੈਸਿਆਂ ਨਾਲ ਮੇਰੀ ਭੈਣ ਦਾ ਵਿਆਹ ਹੋ ਗਿਆ।

PunjabKesari

ਕਾਮੇਡੀਅਨ ਮੰਨਦੇ ਹਨ ਕਿ ਉਨ੍ਹਾਂ ਦਾ ਇਹ ਸਫਰ ਕਾਫੀ ਮੁਸ਼ਕਿਲ ਭਰਿਆ ਰਿਹਾ ਹੈ। ਲੋਕਾਂ ਨੇ ਉਸ ਦੀ ਸਫਲਤਾ ਤਾਂ ਦੇਖੀ ਹੈ ਪਰ ਉਸ ਦੇ ਪਿੱਛੇ ਦੀ ਮਿਹਨਤ ਕਾਫੀ ਵੱਡੀ ਰਹੀ ਹੈ। ਕਪਿਲ ਨੇ 14 ਸਾਲਾਂ ਤਕ ਧੱਕੇ ਖਾਧੇ, ਵੱਖ-ਵੱਖ ਤਜਰਬੇ ਕੀਤੇ, ਫਿਰ ਜਾ ਕੇ ਉਹ ਕਾਮੇਡੀ ਕਿੰਗ ਦਾ ਖਿਤਾਬ ਹਾਸਲ ਕਰਨ ’ਚ ਸਫਲ ਹੋਏ ਤੇ ਲੋਕਾਂ ਦੀ ਨਜ਼ਰ ’ਚ ਹਸਾਉਣ ਦੇ ਮਹਾਰਥੀ ਬਣ ਗਏ।

ਨੋਟ– ਕਪਿਲ ਸ਼ਰਮਾ ਦੀ ਕਾਮੇਡੀ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News