ਅਮਿਤਾਭ ਬੱਚਨ ਦੇ ਸ਼ੋਅ ’ਚ ਦੇਰੀ ਨਾਲ ਪਹੁੰਚੇ ਕਪਿਲ, ਅਦਾਕਾਰ ਨੇ ਲਗਾ ਦਿੱਤੀ ਕਲਾਸ

Wednesday, Nov 10, 2021 - 02:20 PM (IST)

ਅਮਿਤਾਭ ਬੱਚਨ ਦੇ ਸ਼ੋਅ ’ਚ ਦੇਰੀ ਨਾਲ ਪਹੁੰਚੇ ਕਪਿਲ, ਅਦਾਕਾਰ ਨੇ ਲਗਾ ਦਿੱਤੀ ਕਲਾਸ

ਮੁੰਬਈ (ਬਿਊਰੋ)– ‘ਕੌਣ ਬਣੇਗਾ ਕਰੋੜਪਤੀ 13’ ਦੇ ਆਗਾਮੀ ਐਪੀਸੋਡ ਦਾ ਇਕ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਇਸ ਵਾਰ ਸ਼ੋਅ ’ਚ ਖ਼ਾਸ ਮਹਿਮਾਨ ਦੇ ਰੂਪ ’ਚ ਕਾਮੇਡੀਅਨ ਕਪਿਲ ਸ਼ਰਮਾ ਤੇ ਅਦਾਕਾਰ ਸੋਨੂੰ ਸੂਦ ਨਜ਼ਰ ਆਉਣਗੇ। ਸ਼ੋਅ ਦੀ ਸ਼ੂਟਿੰਗ ਲਈ ਕਪਿਲ ਨੇ 12 ਵਜੇ ਪਹੁੰਚਣਾ ਸੀ ਪਰ ਉਹ ਉਥੇ ਚਾਰ-ਸਾਂਢੇ ਚਾਰ ਘੰਟੇ ਦੀ ਦੇਰੀ ਨਾਲ ਪਹੁੰਚੇ।

ਜਿਵੇਂ ਹੀ ਕਪਿਲ ਸੋਨੂੰ ਸੂਦ ਨਾਲ ਸਟੇਜ ’ਤੇ ਪਹੁੰਚੇ, ਉਵੇਂ ਹੀ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ। ਅਮਿਤਾਭ ਨੇ ਕਿਹਾ, ‘ਅੱਜ ਤੁਸੀਂ ਠੀਕ ਸਮੇਂ ’ਤੇ ਆਏ ਹੋ। ਤੁਸੀਂ ਮੈਨੂੰ 12 ਵਜੇ ਮਿਲਣਾ ਸੀ, ਠੀਕ 4:30 ਵਜੇ ਆ ਗਏ ਤੁਸੀਂ।’

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਕੇ. ਬੀ. ਸੀ. ’ਚ ਕਪਿਲ ਤੇ ਸੋਨੂੰ ਨੇ ਅਮਿਤਾਭ ਬੱਚਨ ਦੀ ਫ਼ਿਲਮ ‘ਸ਼ੋਅਲੇ’ ਦੇ ਕੁਝ ਡਾਇਲਾਗਸ ਵੀ ਬੋਲੇ। ਕਪਿਲ ਸ਼ਤਰੂਘਨ ਸਿਨ੍ਹਾ ਦੇ ਸਟਾਈਲ ’ਚ ਬਸੰਤੀ ਬਣਦੇ ਹਨ ਤੇ ਸੋਨੂੰ ਸੂਦ ਅਮਿਤਾਭ ਬੱਚਨ ਦੇ ਸਟਾਈਲ ’ਚ ਪੁੱਛਦੇ ਹਨ ਕਿ ‘ਤੁਹਾਡਾ ਨਾਂ ਕੀ ਹੈ ਬਸੰਤੀ।’ ਇਸ ’ਤੇ ਉਹ ਤੁਰੰਤ ਬੋਲਦੇ ਹਨ, ‘ਬਸੰਤੀ ਹੋਵੇਗੀ ਤੁਹਾਡੀ ਭਾਬੀ।’ ਇਹ ਸੁਣਦਿਆਂ ਹੀ ਸਾਰੇ ਹੱਸਣ ਲੱਗਦੇ ਹਨ। ਇਸ ਤੋਂ ਇਲਾਵਾ ਕਪਿਲ ਅਮਿਤਾਭ ਬੱਚਨ ਦੀ ਨਕਲ ਵੀ ਕਰਦੇ ਹਨ।

 
 
 
 
 
 
 
 
 
 
 
 
 
 
 
 

A post shared by Sony Entertainment Television (@sonytvofficial)

ਦੱਸ ਦੇਈਏ ਕਿ ਕਪਿਲ ਸ਼ੋਅ ’ਤੇ ਲੇਟ ਆਉਣ ਲਈ ਮਸ਼ਹੂਰ ਹਨ। ਚਾਰ ਸਾਲ ਪਹਿਲਾਂ ਅਜਿਹੀਆਂ ਖ਼ਬਰਾਂ ਸਨ ਕਿ ਉਨ੍ਹਾਂ ਨੇ ਅਜੇ ਦੇਵਗਨ, ਸ਼ਾਹਰੁਖ ਖ਼ਾਨ ਵਰਗੇ ਮਹਿਮਾਨਾਂ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਲਈ ਇੰਤਜ਼ਾਰ ਕਰਵਾਇਆ ਸੀ। ਇਕ ਰਿਪੋਰਟ ਨੇ ਤਾਂ ਇਹ ਵੀ ਦਾਅਵਾ ਕੀਤਾ ਸੀ ਕਿ ਖ਼ੁਦ ਅਮਿਤਾਭ ਵੀ ਉਨ੍ਹਾਂ ਦੇ ਇਸ ਵਿਵਹਾਰ ਕਾਰਨ ਸ਼ੂਟਿੰਗ ਰੱਦ ਕਰ ਚੁੱਕੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News