ਪੁੱਤਰ ਦੇ ਪਹਿਲੇ ਜਨਮਦਿਨ ’ਤੇ ਕਪਿਲ ਸ਼ਰਮਾ ਨੇ ਕਰਾਇਆ ਫੋਟੋਸ਼ੂਟ, ਦੇਖੋ ਦਿਲ ਨੂੰ ਛੂਹ ਜਾਣ ਵਾਲੀਆਂ ਤਸਵੀਰਾਂ
Wednesday, Feb 02, 2022 - 03:48 PM (IST)

ਮੁੰਬਈ (ਬਿਊਰੋ)– ਕਪਿਲ ਸ਼ਰਮਾ ਦੇ ਪੁੱਤਰ ਤ੍ਰਿਸ਼ਾਨ ਦਾ 1 ਫਰਵਰੀ ਨੂੰ ਪਹਿਲਾ ਜਨਮਦਿਨ ਸੀ। ਇਸ ਦੌਰਾਨ ਕਪਿਲ ਸ਼ਰਮਾ ਨੇ ਪੁੱਤਰ ਦੀ ਇਕ ਤਸਵੀਰ ਸਾਂਝੀ ਕਰਕੇ ਖ਼ਾਸ ਕੈਪਸ਼ਨ ਲਿਖੀ ਸੀ।
ਉਥੇ ਅੱਜ ਕਪਿਲ ਸ਼ਰਮਾ ਨੇ ਪੁੱਤਰ ਦੇ ਪਹਿਲੇ ਜਨਮਦਿਨ ਮੌਕੇ ਕਰਵਾਏ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਤ੍ਰਿਸ਼ਾਨ ਕਾਫੀ ਕਿਊਟ ਲੱਗ ਰਿਹਾ ਹੈ।
ਸਿਰਫ ਤ੍ਰਿਸ਼ਾਨ ਹੀ ਨਹੀਂ, ਸਗੋਂ ਤਸਵੀਰਾਂ ’ਚ ਕਪਿਲ ਦੀ ਧੀ ਅਨਾਇਰਾ, ਉਸ ਦੀ ਮਾਂ ਤੇ ਪਤਨੀ ਗਿੰਨੀ ਵੀ ਨਜ਼ਰ ਆ ਰਹੇ ਹਨ।
ਤਸਵੀਰਾਂ ਨਾਲ ਕੈਪਸ਼ਨ ’ਚ ਕਪਿਲ ਨੇ ਲਿਖਿਆ, ‘ਟਾਈਟਲ- ਪਹਿਲਾ ਜਨਮਦਿਨ, ਮੁੱਖ ਅਦਾਕਾਰ- ਤ੍ਰਿਸ਼ਾਨ, ਸੁਪੋਰਟਿੰਗ ਕਾਸਟ- ਅਨਾਇਰਾ, ਦਾਦੀ, ਮੰਮੀ ਤੇ ਪਾਪਾ। ਤ੍ਰਿਸ਼ਾਨ ਦਾ ਪਹਿਲਾ ਫੋਟੋਸ਼ੂਟ।’
ਇਨ੍ਹਾਂ ਤਸਵੀਰਾਂ ’ਤੇ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਵੀ ਕੁਮੈਂਟ ਕੀਤਾ ਹੈ। ਹਰਸ਼ਦੀਪ ਨੇ ਲਿਖਿਆ, ‘ਤੁਹਾਡੇ ਪਿਆਰੇ ਪਰਿਵਾਰ ’ਤੇ ਰੱਬ ਮਿਹਰ ਕਰੇ ਭਾਅ ਜੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।