ਲੋਕਾਂ ਦਾ ਦਿਲ ਜਿੱਤ ਰਹੀਆਂ ਨੇ ਕਪਿਲ ਸ਼ਰਮਾ ਦੀ ਲਾਡੋ ਰਾਣੀ ਦੀਆਂ ਇਹ ਤਸਵੀਰਾਂ

09/28/2020 10:55:07 AM

ਜਲੰਧਰ (ਬਿਊਰੋ) - ਕਮੇਡੀ ਕਿੰਗ ਕਪਿਲ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੇ ਹਨ। ਆਏ ਦਿਨ ਉਹ ਆਪਣੀਆਂ ਖ਼ਾਸ ਤਸਵੀਰਾਂ  ਲੈ ਕੇ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਬੀਤੇ ਦਿਨੀਂ Daughters Day ਦੇ ਖ਼ਾਸ ਮੌਕੇ ‘ਤੇ ਕਪਿਲ ਸ਼ਰਮਾ ਨੇ ਆਪਣੀ ਲਾਡੋ ਰਾਣੀ ਦੀਆਂ ਕਿਊਟ ਤਸਵੀਰਾਂ ਇੰਸਟਾਗ੍ਰਾਮ ਉੱਤੇ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣੀ ਬੇਟੀ ਅਨਾਇਰਾ ਲਈ ਬਹੁਤ ਹੀ ਖ਼ਾਸ ਮੈਸੇਜ ਸਾਂਝਾ ਕੀਤਾ ਹੈ।
PunjabKesari
ਕਪਿਲ ਨੇ ਕੈਪਸ਼ਨ ਵਿਚ ਲਿਖਿਆ ਹੈ, ਧੰਨਵਾਦ ਮੇਰੀ ਲਾਡੋ ਰਾਣੀ ਸਾਡੀ ਜ਼ਿੰਦਗੀ ਵਿਚ ਆਉਣ ਲਈ ਅਤੇ ਖ਼ੂਬਸੂਰਤ ਬਨਾਉਣ ਲਈ #blessings #happydaughtersday #daughter #anayrasharma।’
PunjabKesari
ਦੱਸ ਦਈਏ ਕਿ ਕਪਿਲ ਸ਼ਰਮਾ ਨੇ ਆਪਣੀ ਬੇਟੀ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਅਨਾਇਰਾ ਦੀ ਕਿਊਟਨੈੱਸ ਸਭ ਦਾ ਦਿਲ ਜਿੱਤ ਰਹੀ ਹੈ। ਇਸੇ ਕਰਕੇ ਇਸ ਪੋਸਟ ਉੱਤੇ ਵੱਡੀ ਗਿਣਤੀ ‘ਚ ਲਾਇਕਸ ਅਤੇ ਕੁਮੈਂਟਸ ਆਏ ਹਨ। ਛੋਟੇ ਪਰਦੇ ਦੇ ਕਲਾਕਾਰਾਂ ਤੋਂ ਲੈ ਕੇ ਪਾਲੀਵੁੱਡ ਦੇ ਕਈ ਕਲਾਕਾਰਾਂ ਨੇ ਕੁਮੈਂਟਸ ਕੀਤੇ ਹਨ।
PunjabKesari
ਦੱਸਣਯੋਗ ਹੈ ਕਿ ਪਿਛਲੇ ਸਾਲ 10 ਦਸੰਬਰ ਨੂੰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਘਰ ਨੰਨ੍ਹੀ ਬੱਚੀ ਦੀਆਂ ਕਿਲਕਾਰੀਆਂ ਨਾਲ ਗੂੰਜ ਉੱਠਿਆ ਸੀ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਅਨਾਇਰਾ ਸ਼ਰਮਾ ਰੱਖਿਆ।
PunjabKesari


sunita

Content Editor

Related News